ਹੈਦਰਾਬਾਦ (ਏਜੰਸੀ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ਼ ਹੋਣ ਵਾਲੇ ਪਹਿਲੇ ਟੀ-20 ਵਿਸ਼ਵ ਕੱਪ ਲਈ ਟੀਮ ਦੇ ਤੇਜ਼ ਗੇਂਦਬਾਜ਼ ਹਮਲੇ ਵਿਚ ਸਿਰਫ਼ ਇਕ ਥਾਂ ਭਰੀ ਜਾਣੀ ਬਾਕੀ ਹੈ। ਕੋਹਲੀ ਨੇ ਇਸ ਤਰ੍ਹਾਂ ਨਾਲ ਸੰਕੇਤ ਦਿੱਤਾ ਕਿ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ੰਮੀ ਦੀ ਟੀਮ ਵਿਚ ਥਾਂ ਬਣਾਉਣਾ ਲਗਪਗ ਤੈਅ ਹੈ ਅਤੇ ਮੈਨੂੰ ਲੱਗਦਾ ਹੈ ਕਿ ਤਿੰਨ ਖਿਡਾਰੀਆਂ ਨੇ ਆਪਣੀ ਥਾਂ ਲਗਪਗ ਪੱਕੀ ਕਰ ਲਈ ਹੈ।

ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਕਈ ਬਦਲਾਂ ਦੀ ਮੌਜੂਦਗੀ 'ਤੇ ਕੋਹਲੀ ਨੇ ਕਿਹਾ ਕਿ ਇਕ ਕਪਤਾਨ ਦੇ ਰੂਪ ਵਿਚ ਇਹ ਉਨ੍ਹਾਂ ਲਈ ਚੰਗਾ ਹੈ। ਕੋਹਲੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਹ ਸਾਡੇ ਲਈ ਕੋਈ ਸਮੱਸਿਆ ਹੈ। ਮੈਨੂੰ ਲੱਗਦਾ ਹੈ ਕਿ ਭੁਵੀ ਤੇ ਬੁਮਰਾਹ ਤਜਰਬੇਕਾਰ ਖਿਡਾਰੀ ਹਨ। ਟੀ-20 ਕਿ੍ਕਟ ਵਿਚ ਉਨ੍ਹਾਂ ਪ੍ਰਦਰਸ਼ਨ ਵਿਚ ਇਕਸਾਰਤਾ ਰਹੀ ਹੈ। ਦੀਪਕ ਚਾਹਰ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ ਹੈ। ਸ਼ੰਮੀ ਵਾਪਸੀ ਕਰ ਰਹੇ ਹਨ ਅਤੇ ਕਾਫੀ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਜੇ ਉਹ ਲੈਅ ਵਿਚ ਆ ਜਾਣ ਅਤੇ ਟੀ-20 ਕ੍ਰਿਕਟ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਵਿਚ ਕਾਫੀ ਨਿਰੰਤਰਤਾ ਰਹੀ ਹੈ। ਦੀਪਕ ਚਾਹਰ ਨੇ ਵੀ ਕਾਫੀ ਚੰਗੀ ਗੇਂਦਬਾਜ਼ੀ ਕੀਤੀ ਹੈ। ਜੇ ਉਹ ਲੈਅ ਵਿਚ ਆ ਜਾਣ ਅਤੇ ਟੀ-20 ਕ੍ਰਿਕਟ ਲਈ ਜ਼ਰੂਰੀ ਚੀਜ਼ਾਂ 'ਤੇ ਕੰਮ ਕਰਨ ਤਾਂ ਆਸਟ੍ਰੇਲੀਆ ਵਰਗੀਆਂ ਥਾਵਾਂ 'ਤੇ ਬੇਹੱਦ ਮਹੱਤਵਪੂਰਨ ਸਾਬਤ ਹੋ ਸਕਦੇ ਹਨ।

ਟੀਚਾ ਬਚਾਉਣ 'ਤੇ ਟੀਮ ਦਾ ਧਿਆਨ

ਟੀ-20 ਵੰਨਗੀ ਵਿਚ ਬੀਤੇ ਦੋ ਸਾਲਾਂ ਵਿਚ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰ ਕੇ ਮੈਚ ਜਿੱਤਣ ਵਿਚ ਇੰਨੀ ਸਹਿਜ ਨਹੀਂ ਦਿਸਦੀ, ਜਿੰਨਾ ਉਹ ਟੀਚੇ ਦਾ ਪਿੱਛਾ ਕਰਦੇ ਹਨ ਦਿਸਦੀ ਹੈ। ਕਪਤਾਨ ਕੋਹਲੀ ਇਸ ਗੱਲ 'ਤੇ ਫੋਕਸ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਹੁਣ ਟੀਮ ਇਸ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੇ ਮੈਚ ਤੋਂ ਪਹਿਲਾਂ ਇਹ ਸਾਫ਼ ਕਰ ਦਿੱਤਾ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਟੀਚਾ ਬਚਾਉਣ 'ਤੇ ਫੋਕਸ ਕਰੇਗੀ।

ਸਾਨੂੰ ਪੰਤ ਦੀ ਕਾਬਲੀਅਤ 'ਤੇ ਪੂਰਾ ਭਰੋਸਾ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ਼ ਸ਼ੁਰੂ ਹੋ ਰਹੀ ਟੀ-20 ਲੜੀ ਤੋਂ ਪਹਿਲਾਂ ਟੀਮ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਇਸ ਮੌਕੇ ਵਿਰਾਟ ਨੇ ਮੀਡੀਆ ਵੱਲੋਂ ਚੁੱਕੀਆਂ ਗਈਆਂ ਸਾਰੀਆਂ ਚਿੰਤਾਵਾਂ ਦੇ ਜਵਾਬ ਦਿੱਤੇ ਅਤੇ ਨਾਲ ਇਨ੍ਹਾਂ ਦਿਨਾਂ ਵਿਚ ਅਲੋਚਕਾਂ ਦੇ ਨਿਸ਼ਾਨੇ 'ਤੇ ਆਏ ਹੋਏ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਵੀ ਬਚਾਅ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਤ ਦੀ ਕਾਬਲੀਅਤ 'ਤੇ ਸਾਨੂੰ ਪੂਰਾ ਭਰੋਸਾ ਹੈ ਅਤੇ ਇਹ ਟੀਮ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ। ਇਸ ਲਈ ਅਸੀਂ ਸਾਰੇ ਉਨ੍ਹਾਂ ਦੀ ਹਮਾਇਤ ਕਰ ਰਹੇ ਹਾਂ।