ਏਐਨਆਈ : ਇੱਥੇ ਗ੍ਰੀਨਪਾਰਕ ਸਟੇਡੀਅਮ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਟੀਮ ਇੰਡੀਆ ਨੂੰ ਆਖਰੀ ਦਿਨ ਫਿਰ ਤੋਂ ਆਪਣਾ ਵਿਕਟਕੀਪਰ ਬਦਲਣਾ ਪਿਆ। ਵਿਕਟਕੀਪਰ ਰਿਧੀਮਾਨ ਸਾਹਾ ਜ਼ਖਮੀ ਹਨ ਅਤੇ ਉਹ ਆਖ਼ਰੀ ਦਿਨ ਵਿਕਟਕੀਪਰ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਣਗੇ। ਅਜਿਹੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਕਾਨਪੁਰ ਟੈਸਟ ਮੈਚ ਦੇ ਆਖ਼ਰੀ ਦਿਨ ਸ਼੍ਰੀਕਰ ਭਰਤ ਵਿਕਟਕੀਪਰ ਦਾ ਅਹੁਦਾ ਸੰਭਾਲਣ ਦਾ ਐਲਾਨ ਕੀਤਾ ਹੈ।

ਨਿਊਜ਼ੀਲੈਂਡ ਦੀ ਦੂਜੀ ਪਾਰੀ 'ਚ ਵਿਕਟਕੀਪਿੰਗ ਕਰਦੇ ਸਮੇਂ ਰਿਧੀਮਾਨ ਸਾਹਾ ਨੂੰ ਆਪਣੀ ਗਰਦਨ 'ਚ ਅਕੜਾਅ ਮਹਿਸੂਸ ਹੋਇਆ ਅਤੇ ਨਤੀਜੇ ਵਜੋਂ ਉਹ 5ਵੇਂ ਦਿਨ ਮੈਦਾਨ 'ਤੇ ਨਹੀਂ ਉਤਰਨਗੇ। ਸਾਹਾ ਦੀ ਗੈਰ-ਮੌਜੂਦਗੀ 'ਚ ਸ਼੍ਰੀਕਰ ਭਰਤ ਵਿਕਟਕੀਪਿੰਗ ਦਸਤਾਨੇ ਪਹਿਨਣਗੇ। ਰਿਧੀਮਾਨ ਸਾਹਾ ਨੇ ਮੈਚ ਦੇ ਚੌਥੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵਿਕਟਕੀਪਿੰਗ ਦੇ ਚਾਰ ਓਵਰ ਵੀ ਕੀਤੇ ਪਰ ਇਸ ਦੌਰਾਨ ਉਨ੍ਹਾਂ ਦੀ ਗਰਦਨ 'ਚ ਅਕੜਾਅ ਮਹਿਸੂਸ ਹੋਇਆ। ਉਹ ਇਸ ਤੋਂ ਪਹਿਲਾਂ ਵੀ ਇਸੇ ਮੈਚ 'ਚ ਇਸ ਸਮੱਸਿਆ ਤੋਂ ਪ੍ਰੇਸ਼ਾਨ ਸੀ।

ਦੂਜੇ ਪਾਸੇ, ਬੀਸੀਸੀਆਈ ਨੇ ਟਵੀਟ ਕੀਤਾ, "ਦੂਜੀ ਪਾਰੀ 'ਚ ਵਿਕਟਕੀਪਿੰਗ ਕਰਦੇ ਸਮੇਂ ਰਿਧੀਮਾਨ ਸਾਹਾ ਨੇ ਆਪਣੀ ਗਰਦਨ 'ਚ ਅਕੜਾਅ ਮਹਿਸੂਸ ਕੀਤਾ। ਇਸ ਨਾਲ ਵਿਕਟਕੀਪਿੰਗ ਦੌਰਾਨ ਉਨ੍ਹਾਂ ਦੀ ਗਤੀ ਪ੍ਰਭਾਵਿਤ ਹੋ ਰਹੀ ਸੀ। ਕੇਐਸ ਭਰਤ ਪੰਜਵੇਂ ਦਿਨ ਉਸਦੀ ਗੈਰਹਾਜ਼ਰੀ ਵਿਚ ਵਿਕਟ ਕੀਪ ਕਰਨਗੇ।"

🚨 Update 🚨: Wriddhiman Saha felt stiffness in his neck while keeping in the second innings. It was affecting his movement while wicket-keeping. KS Bharat will keep wickets in his absence on Day 5.#TeamIndia #INDvNZ @Paytm pic.twitter.com/h3BfWYGnft

Posted By: Ramandeep Kaur