ਜੇਐੱਨਐੱਨ, ਨਵੀਂ ਦਿੱਲੀ : ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨਾਲ ਗੱਲਬਾਤ ਦੌਰਾਨ ਸਾਬਕਾ ਭਾਰਤੀ ਬੱਲੇਬਾਜ਼ ਸੁਨੀ ਗਾਵਸਕਰ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਮੁਤਾਬਕ ਹੁਣ ਵਿਦੇਸ਼ 'ਚ ਗੇਂਦਬਾਜ਼ਾਂ ਨੂੰ ਨਹੀਂ ਬਲਕਿ ਬੱਲੇਬਾਜ਼ਾਂ ਨੂੰ ਚੰਗਾ ਕਰਨ ਦੀ ਜ਼ਰੂਰਤ ਹੈ। ਗਾਵਸਕਰ ਨੇ ਕਿਹਾ ਕਿ ਵਿਦੇਸ਼ਾਂ 'ਚ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ। ਹੁਣ ਤੇਜ਼ ਗੇਂਦਬਾਜ਼ ਚੰਗਾ ਹੋ ਗਏ ਹਨ ਤੇ ਸਾਡੇ ਕੋਲ ਕਈ ਚੰਗੇ ਗੇਂਦਬਾਜ਼ ਹਨ ਤੇ ਉਹ ਭਾਰਤ ਤੋਂ ਬਾਹਰ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰ ਬੱਲੇਬਾਜ਼ਾਂ ਨੂੰ ਵੀ ਦੌੜਾਂ ਬਣਾਉਣੀਆਂ ਹੋਣਗੀਆਂ।

ਉਨ੍ਹਾਂ ਕਿਹਾ ਕਿ ਹੁਣ ਘਰੇਲੂ ਟੂਰਨਾਮੈਂਟ 'ਚ ਵਿਕਟ 'ਤੇ ਘਾਹ ਛੱਡਿਆ ਹੁੰਦਾ ਜਾ ਰਿਹਾ ਹੈ ਜਿਸ ਨਾਲ ਤੇਜ਼ ਗੇਂਦਬਾਜ਼ ਚੰਗਾ ਕਰ ਰਹੇ ਹਨ। ਤੇਜ਼ ਗੇਂਦਬਾਜ਼ਾਂ 'ਚ ਜਦੋਂ ਤਕ ਵਿਭਿੰਨਤਾ ਨਹੀਂ ਹੋਵੇਗੀ, ਉਦੋਂ ਤਕ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਣਗੇ ਪਰ ਹੁਣ ਭਾਰਤ ਦੇ ਤੇਜ਼ ਗੇਂਦਬਾਜ਼ਾਂ 'ਚ ਕਾਫੀ ਵਿਭਿੰਨਤਾ ਹੈ। ਬੁਮਰਾਹ, ਸ਼ਮੀ ਕੋਲ ਵਿਭਿੰਨਤਾ ਹੈ। ਹਾਂ, ਇਕ ਰਾਤ 'ਚ ਤੁਸੀਂ ਤੇਜ਼ ਗੇਂਦਬਾਜ਼ ਨਹੀਂ ਬਣ ਸਕਦੇ। ਇਸ ਦੇ ਪਿੱਛੇ ਕਪਿਲ ਦੇਵ ਤੋਂ ਬਾਅਦ ਅਸੀਂ ਜ਼ਹੀਰ ਖਾਨ, ਜਵਾਗਲ ਸ਼੍ਰੀਨਾਥ ਵਰਗੇ ਤੇਜ਼ ਗੇਂਦਬਾਜ਼ ਦੇਖੇ। ਹੁਣ ਵੀ ਕੁਝ ਹਨ ਜੋ ਜਗ੍ਹਾ ਬਣਾਉਣ ਦੀ ਲਾਈਨ 'ਚ ਹਨ।