ਜੇਐੱਨਐੱਨ, ਨਵੀਂ ਦਿੱਲੀ : ਭਾਰਤ ਤੇ ਨਿਊਜ਼ੀਲੈਂਜਡ ਵਿਚ ਵੈਲਿੰਗਟਨ 'ਚ ਖੇਡੇ ਜਾ ਰਹੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਭਾਰਤੀ ਟੀਮ ਮਹਿਜ਼ 165 ਦੌੜਾਂ 'ਤੇ ਆਲ ਆਊਟ ਹੋ ਗਈ। ਪਹਿਲੇ ਦਿਨ ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 122 ਦੌੜਾਂ ਬਣਾਈਆਂ ਸੀ। ਭਾਰਤ ਵੱਲੋਂ ਸਭ ਤੋਂ ਜ਼ਿਆਦਾ 46 ਦੌੜਾਂ ਅਜਿੰਕਿਆ ਰਹਾਣੇ ਨੇ ਬਣਾਏ। ਨਿਊਜ਼ੀਲੈਂਡ ਵੱਲੋਂ ਪਹਿਲਾ ਟੈਸਟ ਮੈਚ ਖੇਡ ਰਹੇ ਕਾਈਲ ਜੈਮਿਸਨ ਨੇ 4 ਵਿਕਟ ਹਾਸਲ ਕਰ ਕੇ ਇਸ ਨੂੰ ਯਾਦਗਾਰ ਬਣਾਇਆ। ਅਨੁਭਵੀ ਟਿਮ ਸਾਉਥੀ ਨੇ ਵੀ 4 ਵਿਕਟ ਹਾਸਲ ਕੀਤੇ।

ਦੂਸਰੇ ਦਿਨ ਦਾ ਖੇਡ ਖਤਮ ਹੋਣ ਤਕ ਨਿਊਜ਼ੀਲੈਂਡ ਨੇ 5 ਵਿਕਟਾਂ 'ਤੇ 216 ਦੌੜਾਂ ਬਣਾਈਆਂ। ਕਾਲਿਨ ਡਿ ਗਰਾਂਡਹੋਮ ਤੇ ਜੇ ਵਾਟਲਿੰਗ ਬੱਲੇਬਾਜ਼ੀ ਕਰ ਰਹੇ ਹਨ। ਪਹਿਲੀ ਪਾਰੀ ਦੇ ਆਧਾਰ 'ਤੇ ਨਿਊਜ਼ੀਲੈਂਡ ਦੀ ਟੀਮ ਕੋਲ 51 ਦੌੜਾਂ ਦੀ ਲੀਡ ਹਾਸਲ ਕੀਤੀ ਹੈ।

Posted By: Sunil Thapa