ਜੇਐੱਨਐੱਨ, ਵੇਲਿੰਗਟਨ : ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਅਸਥਾਈ ਤੌਰ ’ਤੇ ਰੋਕ ਲਗਾ ਦਿੱਤੀ। ਇਹ ਰੋਕ ਐਤਵਾਰ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਤੇ 28 ਅਪ੍ਰੈਲ ਤਕ ਚੱਲੇਗੀ। ਇਸ ਦੌਰਾਨ ਭਾਰਤ ’ਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕ ਤੇ ਸਥਾਨਕ ਨਿਵਾਸੀ ਵੀ ਆਪਣੇ ਦੇਸ਼ ਨਹੀਂ ਪਰਤਣਗੇ। ਇਹ ਫੈਸਲਾ ਵੀਰਵਾਰ ਨੂੰ ਆਈ ਉਸ ਰਿਪੋਰਟ ਤੋਂ ਬਾਅਦ ਲਿਆ ਗਿਆ, ਜਦੋਂ ਦੇਸ਼ ’ਚ ਵਾਇਰਸ ਦੇ 23 ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ 17 ਲੋਕ ਭਾਰਤ ਤੋਂ ਪਰਤੇ ਸੀ। ਇਸੇ ਵਿਚ ਨਿਊਜ਼ੀਲੈਂਡ ਦੇ ਕ੍ਰਿਕਟਾਂ ਆਈਪੀਐੱਲ ’ਚ ਖੇਡਣ ਲਈ ਭਾਰਤ ਆਏ ਹਨ ਤੇ ਇਨ੍ਹਾਂ ਸੁਰੱਖਿਆ ਨੂੰ ਲੈ ਕੇ ਉਥੇ ਸਰਕਾਰ ਚਿੰਤਤ ਹੈ। ਅੱੱਠ ਖਿਡਾਰੀ ਭਾਰਤ ਆਏ ਹਨ।

ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਸਾਫ ਕਹਿ ਦਿੱਤਾ ਹੈ ਕਿ ਕੇਨ ਵਿਲੀਅਮਸਨ, ਟ੍ਰੈਂਟ ਬੋਲਟ, ਮਿਸ਼ੇਲ ਸੈਂਟਨਰ, ਕ੍ਰਾਈਲ ਜੈਮੀਸਨ, ਜਿਮੀ ਨੀਸ਼ਮ, ਟਿਮ ਸੇਫਰਟ, ਏਡਮ ਮਿਲਨੇ ਤੇ ਲਾਕੀ ਫਿਗਰਊਸਨ ਦੀ ਸੁਰੱਖਿਆ ਨਿਊਜ਼ੀਲੈਂਡ ਕ੍ਰਿਕਟ ਬੋਰਡ ਦੀ ਜ਼ਿੰਮੇਵਾਰੀ ਹੈ। ਇਸ ’ਤੇ ਬੋਰਡ ਨੇ ਕਿਹਾ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਫਰੈਂਚਾਈਜ਼ੀ ਦੇ ਸੰਪਰਕ ’ਚ ਹੈ। ਨਿਊਜ਼ੀਲੈਂਡ ਕ੍ਰਿਕਟ ਦੇ ਪਬਲਿਕ ਅਫੇਅਰ ਮੈਨੇਜਰ ਰਿਚਰਡ ਬਾਕ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਸਥਿਤੀ ਨੂੰ ਮੋਨੀਟਰ ਕਰ ਰਹੇ ਹਾਂ ਤੇ ਫਰੈਂਚਾਈਜ਼ੀਆਂ ਦੇ ਵੀ ਲਗਾਤਾਰ ਸੰਪਰਕ ’ਚ ਹਾਂ ਤਾਂ ਜੋ ਗੱਲਬਾਤ ਜ਼ਰੀਏ ਖੁੱਲ੍ਹਾ ਰਹੀਏ। ਅਸੀਂ ਹਰ ਸਥਿਤੀ ਨੂੰ ਲੈ ਕੇ ਗੱਲਬਾਤ ਕਰਨ ਲਈ ਤਿਆਰ ਹਾਂ।


ਪਲੇਅ ਆਫ ਦੌਰਾਨ ਵਾਪਸ ਪਰਤ ਸਕਦੇ ਹਨ ਨਿਊਜ਼ੀਲੈਂਡ ਦੇ ਚਾਰ ਖਿਡਾਰੀ

ਦੱਸ ਦਈਏ ਕਿ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਨੇ ਵੀਰਵਾਰ ਨੂੰ ਟੀਮ ਦਾ ਐਲਾਨ ਕਰ ਦਿੱਤਾ, ਜੋ ਆਈਪੀਐੱਲ ਟੀਮਾਂ ਲਈ ਝਟਕਾ ਸਾਬਤ ਹੋ ਸਕਦਾ ਹੈ। ਦਰਅਸਲ ਚੁਣੀ ਹੋਈ ਟੀਮ ’ਚ ਚਾਰ ਅਜਿਹੇ ਖਿਡਾਰੀ ਹਨ, ਜੋ ਆਈਪੀਐੱਲ ਦਾ ਹਿੱਸਾ ਰਹਿਣਗੇ ਤੇ ਰਾਸ਼ਟਰੀ ਟੀਮ ’ਚ ਖੇਡਣ ਲਈ ਉਨ੍ਹਾਂ ਨੂੰ ਪਲੇਅ ਆਫ ਦੌਰਾਨ ਛੱਡ ਕੇ ਜਾਣਾ ਪਵੇਗਾ। ਇਸ ਸੀਰੀਜ਼ ਦਾ ਪਹਿਲਾ ਟੈਸਟ ਲਾਰਡਸ ’ਚ ਦੋ ਜੂਨ ਤੋਂ ਜਦੋਂਕਿ ਏਜਬੇਸਟਨ ’ਚ ਦੂਸਰਾ ਟੈਸਟ 10 ਜੂਨ ਤੋਂ ਸ਼ੁਰੂ ਹੋਵੇਗਾ। ਕੋਵਿਡ-19 ਨਿਯਮਾਂ ਮੁਤਾਬਕ ਇੰਗਲੈਂਡ ’ਚ ਭਾਰਤ ਤੋਂ ਜਾਣ ਵਾਲੇ ਹਰ ਵਿਅਕਤੀ ਨੂੰ 10 ਦਿਨ ਕੁਆਰੰਟਾਈਨ ’ਚ ਰਹਿਣਾ ਹੋਵੇਗਾ। ਇਸ ਦਾ ਮਤਲਬ ਖਿਡਾਰੀ ਨੂੰ ਸੀਰੀਜ਼ ਤੋਂ ਘੱਟ ਤੋਂ ਘੱਟ 12-15 ਦਿਨ ਪਹਿਲਾਂ ਇੰਗਲੈਂਡ ਪਹੁੰਚਣਾ ਹੋਵੇਗਾ। ਆਈਪੀਐੱਲ ਪਲੇਅ ਆਫ ਮੁਕਾਬਲਿਆਂ ਦੀ ਸ਼ੁਰੂਆਤ 25 ਮਈ ਤੋਂ ਹੋਵੇਗੀ।

Posted By: Sunil Thapa