ਹੈਦਰਾਬਾਦ (ਪੀਟੀਆਈ) : ਦਿੱਲੀ ਕੈਪੀਟਲਜ਼ ਦੇ ਬੱਲੇਬਾਜ਼ ਕੋਲਿਨ ਮੁਨਰੋ ਦਾ ਮੰਨਣਾ ਹੈ ਕਿ ਟੀ-20 ਕ੍ਰਿਕਟ ਨੂੰ ਰਿਸ਼ਭ ਪੰਤ ਵਰਗੇ ਹਮਲਾਵਰ ਬੱਲੇਬਾਜ਼ ਦੀ ਲੋੜ ਹੈ। ਪੰਤ ਨੇ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ 46 ਦੌੜਾਂ ਬਣਾਉਣ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਖ਼ਿਲਾਫ਼ 27 ਗੇਂਦਾਂ ਵਿਚ 78 ਦੌੜਾਂ ਬਣਾਈਆਂ ਸਨ। ਮੁਨਰੋ ਨੇ ਸਨਰਾਈਜਰਜ਼ ਹੈਦਰਾਬਾਦ 'ਤੇ 39 ਦੌੜਾਂ ਨਾਲ ਮਿਲੀ ਜਿੱਤ ਤੋਂ ਬਾਅਦ ਕਿਹਾ ਕਿ ਰਿਸ਼ਭ ਨੂੰ ਆਪਣੀ ਖੇਡ ਬਾਰੇ ਚੰਗੀ ਤਰ੍ਹਾਂ ਪਤਾ ਹੈ। ਉਹ ਚੌਥੇ, ਪੰਜਵੇਂ ਜਾਂ ਛੇਵੇਂ ਨੰਬਰ 'ਤੇ ਖੇਡਦੇ ਹਨ, ਪਰ ਇਕੋ ਤਰ੍ਹਾਂ ਖੇਡਦੇ ਹਨ। ਸਾਨੂੰ ਟੀ-20 ਕ੍ਰਿਕਟ ਵਿਚ ਉਸ ਵਰਗੇ ਕ੍ਰਿਕਟਰਾਂ ਦੀ ਲੋੜ ਹੈ। ਸਾਡੀ ਟੀਮ ਵਿਚ ਕਈ ਨੌਜਵਾਨ ਖਿਡਾਰੀ ਹਨ ਤੇ ਉਨ੍ਹਾਂ ਨੂੰ ਖੇਡਣ ਦੀ ਪੂਰੀ ਆਜ਼ਾਦੀ ਹੈ। ਉਹ ਬੇਖੋਫ਼ ਹੋ ਕੇ ਆਪਣਾ ਕੁਦਰਤੀ ਖੇਡ ਦਿਖਾ ਸਕਦੇ ਹਨ। ਉਨ੍ਹਾਂ ਨੂੰ ਆਪਣੀ ਤਾਕਤ ਤੇ ਕਮਜ਼ੋਰੀਆਂ ਦਾ ਪਤਾ ਹੈ।

Posted By: Susheel Khanna