ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ 17 ਸਤੰਬਰ ਨੂੰ ਆਪਣਾ 70ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਦੇਸ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤਾਂ ਉੱਥੇ ਕਈ ਭਾਰਤੀ ਕ੍ਰਿਕਟਰਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਭੇਜੀਆਂ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਪੀਐੱਮ ਮੋਦੀ ਨੂੰ ਬੇਹੱਦ ਵਿਨਰਮ ਅੰਦਾਜ਼ 'ਚ ਵਿਸ਼ ਕੀਤੀ ਤਾਂ ਉੱਥੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਉਨ੍ਹਾਂ ਨਾਲ ਇਕ ਤਸਵੀਰ ਸ਼ੇਅਰ ਕਰਦਿਆਂ ਉਨ੍ਹਾਂ ਨੂੰ ਵਿਸ਼ ਕੀਤੀ।

ਪੂਰੇ ਦੇਸ਼ ਤੋਂ ਹੋਰ ਭਾਰਤੀ ਕ੍ਰਿਕਟਰਾਂ ਤੋਂ ਮਿਲੀ ਵਧਾਈ ਦਾ ਜਵਾਬ ਪੀਐੱਮ ਮੋਦੀ ਨੇ ਦਿੱਤਾ ਤਾਂ ਉੱਥੇ ਉਨ੍ਹਾਂ ਨੇ ਜਿਹੜੇ ਅੰਦਾਜ਼ 'ਚ ਵਿਰਾਟ ਕੋਹਲੀ ਨੂੰ ਆਸ਼ੀਵਾਰਦ ਦਿੰਦਿਆਂ ਉਨ੍ਹਾਂ ਨੂੰ ਧੰਨਵਾਦ ਕੀਤਾ ਉਹ ਸੋਸ਼ਲ ਮੀਡੀਆ 'ਤੇ ਹਿੱਟ ਹੋ ਗਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰਤੀ ਕਪਤਾਨ ਨੂੰ ਧੰਨਵਾਦ ਕੀਤਾ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਵਿਸ਼ ਕੀਤੀ ਜੋ ਅਗਲੇ ਸਾਲ ਯਾਨੀ ਜਨਵਰੀ 2021 'ਚ ਮਾਂ-ਪਿਓ ਬਣਨ ਵਾਲੇ ਹਨ।

ਪੀਐੱਮ ਮੋਦੀ ਵੱਲੋਂ ਟਵੀਟ ਕਰਦਿਆਂ ਲਿਖਿਆ ਗਿਆ ਕਿ, ਧੰਨਵਾਦ ਵਿਰਾਟ ਕੋਹਲੀ, ਮੈਂ ਵੀ ਤੁਹਾਨੂੰ ਤੇ ਅਨੁਸ਼ਕਾ ਸ਼ਰਮਾ ਨੂੰ ਵਧਾਈ ਦੇਣਾ ਚਾਹੁੰਦਾ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਦੋਵੇਂ ਵਧੀਆ ਮਾਂ-ਪਿਓ ਸਾਬਿਤ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਤੇ ਅਨੁਸ਼ਕਾ ਨੇ ਸਾਲ 2017 'ਚ ਵਿਆਹ ਕੀਤਾ ਸੀ ਤੇ ਇਸ ਤੋਂ ਬਾਅਦ ਦਿੱਲੀ 'ਚ ਰਿਸੈਪਸ਼ਨ ਸਮਾਗਮ ਦਾ ਆਯੋਜਨ ਕੀਤਾ ਸੀ। ਇਸ ਸਮਾਗਮ 'ਚ ਪੀਐੱਮ ਮੋਦੀ ਵੀ ਸ਼ਾਮਲ ਹੋਏ ਸਨ ਉਨ੍ਹਾਂ ਨੇ ਦੋਵਾਂ ਨੂੰ ਆਸ਼ੀਵਾਰਦ ਦਿੱਤਾ ਸੀ।

Posted By: Amita Verma