ਜੇਐਨਐਨ, ਨਵੀਂ ਦਿੱਲੀ : ਭਾਰਤ ਵਿਚ ਅਗਲੇ ਸਾਲ ਹੋਣ ਵਾਲਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਟੀ 20 ਵਿਸ਼ਵ ਕੱਪ ਟੂਰਨਾਮੈਂਟ ਨਾਮੀਬੀਆ ਲਈ ਖਾਸ ਹੋਣ ਵਾਲਾ ਹੈ। ਟੀਮ ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਖੇਡਣ ਲਈ ਮੈਦਾਨ ਵਿਚ ਉਤਰੇਗੀ। ਨਾਮੀਬੀਆ ਦੇ ਟੀ20 ਵਿਸ਼ਵ ਕੱਪ ਡੇਬਿਊ ਦੀ ਜਾਣਕਾਰੀ ਆਈਸੀਸੀ ਨੇ ਦਿੱਤੀ ਹੈ। ਆਈਸੀਸੀ ਦੀ ਹਾਲੀਆ ਮੀਟਿੰਗ ਵਿਚ ਆਸਟਰੇਲੀਆ ਅਤੇ ਭਾਰਤ ਵਿਚ ਟੂਰਨਾਮੈਂਟ ਦੇ ਆਯੋਜਨ ਦੀਆਂ ਤਰੀਕਾਂ ਵਿਚ ਬਦਲਿਆ ਗਿਆ ਹੈ।

ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਹਾਲ ਵਿਚ ਹੋਈ ਬੈਠਕ ਵਿਚ ਇਹ ਤੈਅ ਕੀਤਾ ਹੈ ਕਿ ਭਾਰਤ ਵਿਚ ਅਗਲੇ ਸਾਲ ਹੋਣ ਵਾਲੀ ਟੀ20 ਟੂਰਨਾਮੈਂਟ ਨੂੰ ਨਹੀਂ ਬਦਲਿਆ ਜਾਵੇਗਾ। ਆਸਟਰੇਲੀਆ ਵਿਚ ਹੋਣ ਵਾਲੇ ਟੀ20 ਵਿਸ਼ਵ ਕੱਪ ਨੂੰ ਇਕ ਸਾਲ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਇਸ ਨੂੰ ਇਕ ਸਾਲ ਹੋਰ ਅੱਗੇ ਵਧਾ ਦਿੱਤਾ ਗਿਆ ਸੀ। ਇਸ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਭਾਰਤ 2021 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਜਦਕਿ ਆਸਟਰੇਲੀਆ ਦੀ ਟੀਮ 2022 ਵਿਚ ਇਸ ਦੀ ਮੇਜ਼ਬਾਨੀ ਕਰੇਗੀ।

ਆਈਸੀਸੀ ਦੇ ਚੀਫ ਮਨੁ ਸਹਨੀ ਨੇ ਟੂਰਨਾਮੈਂਟ ਦੀਆਂ ਤਰੀਕਾਂ ਅਤੇ ਬਦਲਾਅ ’ਤੇ ਗੱਲ ਕਰਦੇ ਹੋਏ ਦੱਸਿਆ ਸੀ ਕਿ ਅਸੀਂ ਪੁਰਸ਼ ਟੀ20 ਵਿਸ਼ਵ ਕੱਪ 2021 ਲਈ ਯੋਜਨਾ ਬਣਾਉਣਗੇ ਜੋ ਭਾਰਤ ਵਿਚ ਆਯੋਜਿਤ ਕਰਾਇਆ ਜਾਵੇਗਾ ਅਤੇ 2022 ਦਾ ਐਡੀਸ਼ਨ ਆਸਟਰੇਲੀਆ ਵਿਚ ਕਰਾਇਆ ਜਾਵੇਗਾ।

ਨਾਮੀਬੀਆ ਦੇ ਕੋਚ ਪੀਰੇਰੇ ਡੀ ਬਿਊਅਨ ਨੇ ਕਿਹਾ ਕਿ ਥਾਂ ਬਦਲਣ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ,‘ ਆਈਸੀਸੀ ਨੇ ਇਸ ਨੂੰ ਪੱਕਾ ਕੀਤਾ ਹੈ ਕਿ ਟੀ 20 ਵਿਸ਼ਵ ਕੱਪ 2021 ਦਾ ਆਯੋਜਨ ਆਸਟਰੇਲੀਆ ਦੀ ਥਾਂ ਹੁਣ ਭਾਰਤ ਵਿਚ ਹੋਵੇਗਾ, ਅਸੀਂ ਬਹੁਤ ਉਤਸ਼ਾਹਤ ਹਾਂ। ਆਸਟਰੇਲੀਆ ਵਿਚ ਸਾਡੇ ਲਈ ਇਕ ਨਵਾਂ ਤਜਰਬਾ ਹੁੰਦਾ ਪਰ ਹੁਣ ਭਾਰਤ ਸਾਡੇ ਲਈ ਇਹ ਇਕ ਨਵਾਂ ਤਜਰਬਾ ਲੈ ਕੇ ਆਏਗਾ। ਇਸੇ ਵਜ੍ਹਾ ਕਾਰਨ ਮੈਂ ਇਸ ਨੂੰ ਲੈ ਕੇ ਏਨਾ ਜ਼ਿਆਦਾ ਸੋਚ ਨਹੀਂ ਰਿਹਾ।

Posted By: Tejinder Thind