ਨਵੀਂ ਦਿੱਲੀ : ਨੈਸ਼ਨਲ ਐਂਟੀ ਡੋਪਿੰਗ ਏਜੰਸੀ ਬੈਂਗਲੁਰੂ 'ਚ ਹੋਣ ਵਾਲੀ ਦਲੀਪ ਟ੍ਰਾਫੀ ਤੋਂ ਭਾਰਤੀ ਕ੍ਰਿਕਟਰਾਂ ਦੀ ਡੋਪ ਟੈਸਟ ਦੀ ਸ਼ੁਰੂਆਤ ਕਰੇਗੀ। ਬੀਸੀਸੀਆਈ ਨੇ ਨਾਡਾ ਦੇ ਸਾਹਮਣੇ ਇਹ ਸ਼ਰਤ ਰੱਖੀ ਸੀ ਕਿ ਲੀਡ ਡੋਪ ਕੰਟ੍ਰੋਲ ਆਫਿਸਰਸ ਡਾਕਟਰ ਹੀ ਹੋਣੇ ਚਾਹੀਦੇ ਹਨ, ਜਿਸ ਨੂੰ ਸਵੀਕਾਰ ਕਰ ਲਿਆ ਗਿਆ।

ਬੀਸੀਸੀਆਈ ਹਾਲ ਹੀ 'ਚ ਨਾਡਾ ਦੇ ਦਾਅਰੇ 'ਚ ਆਇਆ ਹੈ। ਬੀਸੀਸੀਆਈ ਦੇ ਕ੍ਰਿਕਟ ਆਪਰੇਸ਼ਸ ਸਬਾ ਕਰੀਮ ਤੇ ਐਂਟੀ ਡੋਪਿੰਗ ਯੂਨੀਟ ਮੁਖੀ ਡਾ.ਅਭਿਜੀਤ ਸਾਲਵੀ ਨੇ NADA ਦੇ ਮਹਾਨਿਦੇਸ਼ਕ ਨਵੀਨ ਅਗਰਵਾਲ ਨਾਲ ਮੁਲਾਕਾਤ ਕਰ ਇਸ ਦਾ ਰੋਡ ਮੈਚ ਤਿਆਰ ਕੀਤਾ। ਨਾਡਾ ਨੇ ਇਸ ਬੈਠਕ ਤੋਂ ਬਾਅਦ ਕਿਹਾ ਕਿ ਇਸ ਸਾਂਝੇਦਾਰੀ ਦੀ ਸ਼ੁਰੂਆਤ ਦੁਲੀਪ ਟ੍ਰਾਫੀ ਦੌਰਾਨ ਕ੍ਰਿਕਟਰਾਂ ਦੇ ਡੋਪ ਟੈਸਟ ਨਾਲ ਹੋਵੇਗੀ। ਇਸ ਟੂਰਨਾਮੈਂਟ 'ਚ ਇੰਡੀਆ ਬਲਿਊ ਤੇ ਇੰਡੀਆ ਗ੍ਰੀਨ ਵਿਚਕਾਰ ਨਿਰਧਾਰਤ ਓਪਨਿੰਗ ਮੈਚ 'ਚ ਕਿਸੇ ਖਿਡਾਰੀ ਦਾ ਡੋਪ ਟੈਸਟ ਨਹੀਂ ਹੋਵੇਗਾ ਪਰ 23 ਅਗਸਤ ਨੂੰ ਹੋਣ ਵਾਲੇ ਮੈਚ 'ਚ ਕਈ ਖਿਡਾਰੀਆਂ ਦੇ ਟੈਸਟ ਸੰਭਾਵਿਤ ਹਨ। ਬੀਸੀਸੀਆਈ ਨੇ NADA ਨੂੰ ਆਪਣੇ ਘਰੇਲੂ ਟੂਰਨਾਮੈਂਟਸ ਦਾ ਪੂਰਾ ਕੈਲੰਡਰ ਸੌਂਪਿਆ ਜਿਸ ਨਾਲ ਦੋ ਕ੍ਰਿਕਟਰਾਂ ਦੇ ਡੋਪ ਟੈਸਟ ਦਾ ਪ੍ਰੋਗਰਾਮ ਤੈਅ ਕਰ ਸਕੇ।

Posted By: Amita Verma