ਢਾਕਾ (ਏਐੱਫਪੀ) : ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਸਾਬਕਾ ਕਪਤਾਨ ਮੁਸ਼ਫਿਕੁਰ ਰਹੀਮ ਤੇ ਹੋਰ ਸੀਨੀਅਰ ਖਿਡਾਰੀਆਂ ਨੂੰ ਮੀਰਪੁਰ ਦੇ ਸ਼ੇਰ-ਏ-ਬਾਂਗਲਾ ਸਟੇਡੀਅਮ ਵਿਚ ਅਭਿਆਸ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਖ਼ਤਰਨਾਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਅਜਿਹਾ ਕੀਤਾ ਗਿਆ।

ਬੀਸੀਬੀ ਨੇ ਕਿਹਾ ਕਿ ਅਜੇ ਮੀਰਪੁਰ ਸਟੇਡੀਅਮ ਨੂੰ ਪੂਰੀ ਤਰ੍ਹਾਂ ਇਨਫੈਕਸ਼ਨ ਮੁਕਤ ਨਹੀਂ ਕੀਤਾ ਗਿਆ ਹੈ। ਬੀਸੀਬੀ ਦੇ ਮੁੱਖ ਕਾਰਜਕਾਰੀ ਨਿਜਾਮੁਦੀਨ ਚੌਧਰੀ ਨੇ ਕਿਹਾ ਕਿ ਮੁਸ਼ਫਿਕੁਰ ਨੇ ਸਾਡੇ ਨਾਲ ਸੰਪਰਕ ਕੀਤਾ ਸੀ। ਉਹ ਅਭਿਆਸ ਸ਼ੁਰੂ ਕਰਨਾ ਚਾਹੁੰਦੇ ਸਨ ਪਰ ਅਸੀਂ ਉਨ੍ਹਾਂ ਨੂੰ ਕਿਹਾ ਕਿ ਅਜੇ ਸੁਰੱਖਿਅਤ ਸਮਾਂ ਨਹੀਂ ਹੈ। ਉਹ ਘਰ 'ਚ ਹੀ ਅਭਿਆਸ ਕਰਨ। ਅਭਿਆਸ ਜ਼ਰੂਰੀ ਹੈ ਪਰ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ।