ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਸੋਮਵਾਰ ਸ਼ਾਮ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਮੁੰਬਈ ਦੀ ਟੀਮ ਦਾ ਸਾਹਮਣਾ ਕੋਲਕਾਤਾ ਨਾਲ ਹੋਵੇਗਾ। ਇਸ ਸੀਜ਼ਨ ’ਚ ਦੋਵਾਂ ਟੀਮਾਂ ਦਾ ਪ੍ਰਦਰਸਸ਼ਨ ਕਾਫੀ ਸ਼ਰਮਨਾਕ ਰਿਹਾ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਸਭ ਤੋਂ ਹੇਠਲੇ ਸਥਾਨ ’ਤੇ ਹੈ, ਜਦੋਂਕਿ ਸ਼੍ਰੇਅਸ ਅਈਅਰ ਦੀ ਟੀਮ 9ਵੇਂ ਨੰਬਰ ’ਤੇ ਹੈ।

ਮੁੰਬਈ ਦੀ ਟੀਮ ਨੇ ਹੁਣ ਤਕ 11 ਮੈਚ ਖੇਡ ਕੇ ਦੋ ਮੈਚ ਜਿੱਤੇ ਹਨ, ਜਦਕਿ ਕੋਲਕਾਤਾ ਨੇ 10 ਮੈਚ ਖੇਡਣ ਤੋਂ ਬਾਅਦ ਸਿਰਫ਼ 4 ਮੈਚ ਜਿੱਤੇ ਹਨ। ਰੋਹਿਤ ਦੀ ਟੀਮ ਅੰਕ ਸੂਚੀ ’ਤੇ ਬਰਕਰਾਰ ਰਹਿੰਦੇ ਹੋਏ ਇੱਥੋਂ ਬਾਕੀ 3 ਮੈਚ ਜਿੱਤ ਕੇ ਟੂਰਨਾਮੈਂਟ ਦਾ ਅੰਤ ਕਰ ਸਕਦੀ ਹੈ। ਕੋਲਕਾਤਾ ਆਪਣੇ ਬਾਕੀ ਸਾਰੇ ਮੈਚ ਜਿੱਤ ਕੇ ਪਲੇਆਫ ’ਚ ਬਣੀ ਰਹਿਣ ਦੀ ਕੋਸ਼ਿਸ਼ ’ਚ ਰਹੇਗੀ।

ਕਦੋਂ ਹੋਵੇਗਾ ਮੈਚ?

ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਇਹ ਮੈਚ ਸੋਮਵਾਰ 9 ਮਈ ਨੂੰ ਹੋਵੇਗਾ। ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੀ ਟਾਸ ਸ਼ਾਮ 7 ਵਜੇ ਹੋਵੇਗੀ। ਤੁਸੀਂ ਸਟਾਰ ਸਪੋਰਟਸ ਦੇ ਨੈੱਟਵਰਕ ਜਾਂ ਹੌਟਸਟਾਰ ’ਤੇ ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਇਹ ਮੈਚ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦੈਨਿਕ ਜਾਗਰਣ ਦੀ ਵੈੱਬਸਾਈਟ ’ਤੇ ਇਸ ਮੈਚ ਨਾਲ ਜੁੜੀ ਹਰ ਖ਼ਬਰ ਪੜ੍ਹ ਸਕਦੇ ਹੋ।

Posted By: Harjinder Sodhi