ਜੇਐੱਨਐੱਨ, ਮੈਲਬੌਰਨ : ਇੰਡੀਅਨ ਪ੍ਰੀਮੀਅਰ ਲੀਗ ਦਾ ਅਗਲਾ ਸੀਜ਼ਨ ਸ਼ੁਰੂ ਹੋਣ 'ਚ ਅਜੇ ਕਾਫੀ ਸਮੇਂ ਹੈ ਪਰ ਇਸ ਤੋਂ ਪਹਿਲਾਂ ਮੁੰਬਈ ਨੂੰ ਇਕ ਵੱਡਾ ਝਟਕਾ ਲੱਗਾ। ਮੁੰਬਈ ਦੀ ਟੀਮ ਦਾ ਇਕ ਤੇਜ਼ ਗੇਂਦਬਾਜ਼ ਆਈਪੀਐੱਲ 2020 ਤੋਂ ਬਾਹਰ ਹੋ ਗਿਆ। ਆਈਪੀਐੱਲ 2019 'ਚ ਵੀ ਇਹ ਖਿਡਾਰੀ ਖੇਡ ਨਹੀਂ ਸਕਿਆ ਸੀ। ਅਸੀਂ ਦੱਸ ਦਈਏ ਕਿ ਆਸਟ੍ਰੇਲੀਆ ਟੀਮ ਦੇ ਖੱਬੇ ਹੱਥ ਗੇਂਦਬਾਜ਼ ਜੈਸਨ ਬੇਹਰਡਾਰਫ ਦੀ ਜੋ ਕਰੀਬ 7-8 ਮਹੀਨੇ ਕ੍ਰਿਕਟ ਤੋਂ ਦੂਰ ਰਹਿਣਗੇ।

ਆਸਟ੍ਰੇਲੀਆ ਟੀਮ ਦੇ ਧਾਕੜ ਗੇਂਦਬਾਜ਼ ਜੇਸਨ ਬੇਹਰਨਡਾਰਫ ਸੱਟ ਦੀ ਵਜ੍ਹਾ ਨਾਲ ਪਰੇਸ਼ਾਨ ਹੈ, ਜਿਸ ਦੀ ਸਪਾਈਨਲ ਸਰਜਰੀ ਲਈ ਉਹ ਨਿਊਜ਼ੀਲੈਂਡ ਜਾਣਗੇ, ਝਿਤੇ ਉਨ੍ਹਾਂ ਦਾ ਐਲਾਨ ਹੋਣਾ ਹੈ। ਇਸ ਕਾਰਨ ਉਹ ਆਪੀਐੱਲ ਦੇ ਨਾਲ-ਨਾਲ ਆਸਟ੍ਰੇਲੀਆ ਟੀਮ ਦੇ ਘਰੇਲੂ ਸੀਜ਼ਨ ਨੂੰ ਵੀ ਮਿਸ ਕਰਨ ਵਾਲੇ ਹਨ।


ਕਾਫ਼ੀ ਕੁਝ ਸੋਚਣ ਦੇ ਬਾਅਦ ਲਿਆ ਫੈਸਲਾ

ਤੁਹਾਨੂੰ ਦੱਸ ਦਈਏ ਕਿ ਅਜਿਹੀ ਹੀ ਸਰਜਰੀ ਜੇਮਸ ਪੇਟੀਸਨ ਨੇ ਕਰਵਾਈ ਸੀ, ਜੋ ਸਫਲ ਹੋ ਗਈ ਤੇ ਉਨ੍ਹਾਂ ਨੇ ਫਿਰ ਤੋਂ ਕ੍ਰਿਕਟ 'ਚ ਵਾਪਸੀ ਕੀਤੀ। ਈਸਪੀਐੱਨਕ੍ਰਿਕਇੰਫੋ ਨਾਲ ਗੱਲ ਕਰਦੇ ਹੋਏ ਜੇਸਨ ਬੇਹਰਨਡਾਰਫ ਨੇ ਕਿਹਾ ਹੈ ਕਿ ਮੈਂ ਪਿਛਲੇ ਕੁਝ ਸਾਲਾਂ ਤੋਂ ਇਕ ਹੀ ਸੱਟ ਤੋਂ ਲੰਘ ਰਿਹਾ ਹੈ। ਮੈਂ ਕਈ ਚੀਜ਼ਾਂ ਅਪਣਾਈਆਂ ਤੇ ਵਾਪਸੀ ਦੀ ਕੋਸ਼ਿਸ਼ ਕੀਤੀ ਹੈ ਪਰ ਸਫਲਤਾ ਨਹੀਂ ਮਿਲੀ ਹੈ।

ਜੇਸਨ ਬੇਹਰਨਡਾਰਫ ਨੇ ਦੱਸਿਆ ਕਿ ਕਾਫੀ ਕੁਝ ਸੋਚਣ 'ਤੇ ਗੱਲ ਕਰਨ ਦੇ ਬਾਅਦ ਅਸੀਂ ਇਸ ਫੈਸਲੇ 'ਤੇ ਪਹੁੰਚੇ ਹਾਂ ਕਿ ਸਰਜਰੀ ਹੀ ਇਸ ਦਾ ਆਖਿਰੀ ਪੜਾਅ ਹੈ ਜੋ ਹਮੇਸ਼ਾ ਲਈ ਇਸ ਸੱਟ ਨੂੰ ਖ਼ਤਮ ਕਰ ਦੇਵੇਗੀ। ਬੇਹਰਨਡਾਰਫ ਨੇ ਦੱਸਿਆ ਕਿ ਉਨ੍ਹਾਂ ਨੇ ਜੇਮਸ ਪੇਟੀਸਨ ਤੇ ਨਿਊਜ਼ੀਲੈਂਡ ਟੀਮ ਦੇ ਸਾਬਕਾ ਗੇਂਦਬਾਜ਼ ਸ਼ੇਨ ਬਾਂਡ ਨਾਲ ਇਸ ਬਾਰੇ ਗੱਲ ਕੀਤੀ ਹੈ ਤੇ ਸਲਾਹ ਦਿੱਤੀ ਹੈ ਕਿ ਉਹ ਇਸ ਸਰਜਰੀ ਨਾਲ ਠੀਕ ਹੋ ਗਏ ਹਨ।

Posted By: Susheel Khanna