ਨਵੀਂ ਦਿੱਲੀ (ਜੇਐੱਨਐੱਨ) : ਚੇਨਈ ਖ਼ਿਲਾਫ਼ ਆਈਪੀਐੱਲ ਦੇ 13ਵੇਂ ਐਡੀਸ਼ਨ ਦੇ ਉਦਘਾਟਨੀ ਮੁਕਾਬਲੇ ਵਿਚ ਹਾਰਨ ਵਾਲੀ ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਆਬੂਧਾਬੀ 'ਚ ਆਪਣੇ ਦੂਜੇ ਮੈਚ ਵਿਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰ ਕੇ 49 ਦੌੜਾਂ ਨਾਲ ਮੈਚ ਜਿੱਤ ਲਿਆ। ਮੁੰਬਈ ਨੇ ਆਪਣੀ ਪਹਿਲੀ ਪਾਰੀ ਵਿਚ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਤੈਅ ਓਵਰਾਂ 'ਚ ਪੰਜ ਵਿਕਟਾਂ 'ਤੇ 195 ਦੌੜਾਂ ਦਾ ਸਕੋਰ ਬਣਾਇਆ।

ਹਾਲਾਂਕਿ ਮੈਨ ਆਫ ਦ ਮੈਚ ਬਣੇ ਰੋਹਿਤ (80) ਸੈਂਕੜੇ ਤੋਂ ਖੁੰਝ ਗਏ। ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟਰਾਈਡਰਜ਼ ਦੀ ਟੀਮ 20 ਓਵਰਾਂ 'ਚ ਨੌਂ ਵਿਕਟਾਂ 'ਤੇ 146 ਦੌੜਾਂ ਹੀ ਬਣਾ ਸਕੀ। ਕੋਲਕਾਤਾ ਵੱਲੋਂ ਸਰਬੋਤਮ ਸਕੋਰਰ ਰਹੇ ਪੈਟ ਕਮਿੰਸ ਨੇ ਆਖ਼ਰੀ ਓਵਰਾਂ 'ਚ 12 ਗੇਂਦਾਂ 'ਤੇ 33 ਦੌੜਾਂ ਬਣਾ ਕੇ ਕੁਝ ਕੋਸ਼ਿਸ਼ ਕੀਤੀ ਪਰ ਉਹ ਟੀਮ ਨੂੰ ਜਿੱਤ ਦਿਵਾਉਣ 'ਚ ਨਾਕਾਮ ਰਹੇ। ਇਸ ਤੋਂ ਪਹਿਲਾਂ ਕੇਕੇਆਰ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਟਾਸ ਜਿੱਤ ਕੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।

ਰੋਹਿਤ ਨੇ ਪਹਿਲਾ ਓਵਰ ਸੁੱਟਣ ਆਏ ਸੰਦੀਪ ਵਾਰੀਅਰ ਦੀ ਆਖ਼ਰੀ ਗੇਂਦ ਨੂੰ ਕਵਰ-ਪੁਆਇੰਟ ਦੇ ਉੱਪਰੋਂ ਛੇ ਦੌੜਾਂ ਲਈ ਭੇਜ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਾਲਾਂਕਿ ਰੋਹਿਤ ਨਾਲ ਓਪਨਿੰਗ 'ਤੇ ਆਏ ਕਵਿੰਟਨ ਡਿਕਾਕ (01) ਅਗਲੇ ਹੀ ਓਵਰ ਵਿਚ ਸ਼ਿਵਮ ਮਾਵੀ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਨੇ 28 ਗੇਂਦਾਂ 'ਤੇ ਛੇ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 47 ਦੌੜਾਂ ਬਣਾ ਕੇ ਰੋਹਿਤ ਦਾ ਚੰਗਾ ਸਾਥ ਦਿੱਤਾ।


ਮੁੰਬਈ ਇੰਡੀਅਨਜ਼ : 195/5 (20 ਓਵਰ)

ਦੌੜਾਂ ਗੇਂਦਾਂ ਚੌਕੇ ਛੱਕੇ

ਡਿਕਾਕ ਕੈ. ਨਿਖਿਲ ਬੋ. ਮਾਵੀ 01 03 00 00

ਰੋਹਿਤ ਕੈ. ਕਮਿੰਸ ਬੋ. ਮਾਵੀ 80 54 03 06

ਸੂਰਿਆ ਕੁਮਾਰ ਯਾਦਵ ਰਨ ਆਊਟ 47 28 06 01

ਸੌਰਭ ਕੈ. ਕਮਿੰਸ ਬੋ. ਸੁਨੀਲ 21 13 01 01

ਹਾਰਦਿਕ ਹਿੱਟ ਵਿਕਟ ਬੋ. ਰਸੇਲ 18 13 02 01

ਕਿਰੋਨ ਪੋਲਾਰਡ ਅਜੇਤੂ 13 07 01 00

ਕਰੁਣਾਲ ਪਾਂਡਿਆ ਅਜੇਤੂ 01 03 00 00

ਵਾਧੂ : 14 ਦੌੜਾਂ

ਕੁੱਲ : 20 ਓਵਰਾਂ 'ਚ ਪੰਜ ਵਿਕਟਾਂ 'ਤੇ 195 ਦੌੜਾਂ

ਗੇਂਦਬਾਜ਼ੀ : ਸੰਦੀਪ ਵਾਰੀਅਰ 3-0-34-0, ਸ਼ਿਵਮ ਮਾਵੀ 4-1-32-2, ਪੈਟ ਕਮਿੰਸ 3-0-49-0, ਸੁਨੀਲ ਨਰੇਨ 4-0-22-1, ਆਂਦਰੇ ਰਸੇਲ 2-0-17-1, ਕੁਲਦੀਪ ਯਾਦਵ 4-0-39-0


ਕੋਲਕਾਤਾ ਨਾਈਟਰਾਈਡਰਜ਼ : 146/9 (20 ਓਵਰ)

ਸ਼ੁਭਮਨ ਕੈ. ਪੋਲਾਰਡ ਬੋ. ਬੋਲਟ 07 11 01 00

ਸੁਨੀਲ ਕੈ. ਡਿਕਾਕ ਬੋ. ਪੈਟੀਂਸਨ 09 10 00 01

ਕਾਰਤਿਕ ਲੱਤ ਅੜਿੱਕਾ ਬੋ. ਰਾਹੁਲ 30 23 05 00

ਰਾਣਾ ਕੈ. ਹਾਰਦਿਕ ਬੋ. ਪੋਲਾਰਡ 24 18 02 01

ਮਾਰਗਨ ਕੈ. ਡਿਕਾਕ ਬੋ. ਬੁਮਰਾਹ 16 20 01 01

ਆਂਦਰੇ ਰਸੇਲ ਬੋ. ਜਸਪ੍ਰੀਤ ਬੁਮਰਾਹ 11 11 02 00

ਨਿਖਿਲ ਕੈ. ਹਾਰਦਿਕ ਬੋ. ਬੋਲਟ 01 03 00 00

ਕਮਿੰਸ ਕੈ. ਹਾਰਦਿਕ ਬੋ. ਪੈਟੀਂਸਨ 33 12 01 04

ਸ਼ਿਵਮ ਸਟੰਪ ਡਿਕਾਕ ਬੋ. ਰਾਹੁਲ 09 10 01 00

ਕੁਲਦੀਪ ਯਾਦਵ ਅਜੇਤੂ 01 02 00 00

ਵਾਧੂ : 05 ਦੌੜਾਂ

ਕੁੱਲ : 20 ਓਵਰਾਂ 'ਚ ਨੌਂ ਵਿਕਟਾਂ 'ਤੇ 146 ਦੌੜਾਂ

ਗੇਂਦਬਾਜ਼ੀ : ਟ੍ਰੇਂਟ ਬੋਲਟ 4-1-30-2, ਪੈਟੀਂਸਨ 4-0-25-2, ਬੁਮਰਾਹ 4-0-32-2, ਰਾਹੁਲ ਚਾਹਰ 4-0-26-2, ਕੀਰੋਨ ਪੋਲਾਰਡ 3-0-21-1, ਕਰੁਣਾਲ ਪਾਂਡਿਆ 1-0-10-0

Posted By: Sunil Thapa