ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜਨ ਦਾ 32ਵਾਂ ਮੁਕਾਬਲਾ ਮੁੰਬਈ ਇੰਡੀਅਨਸ ਤੇ ਕੋਲਕਾਤਾ ਨਾਈਟ ਰਾਈਡਰਸ ਦਰਮਿਆਨ ਆਬੂ ਧਾਬੀ ਦੇ ਮੈਦਾਨ 'ਤੇ ਖੇਡਿਆ ਗਿਆ। ਇਸ ਮੈਚ ਵਿਚ ਕੋਲਕਾਤਾ ਦੇ ਨਵੇਂ ਕਪਤਾਨ ਇਆਨ ਮੋਰਗਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਤੇ ਪੈਟ ਕਮਿੰਸ ਦੇ ਦਮਦਾਰ ਅਰਧ ਸੈਂਕੜੇ ਦੇ ਦਮ 'ਤੇ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 148 ਦੌੜਾਂ ਬਣਾਈਆਂ।

ਇਸ ਤਰ੍ਹਾਂ ਮੁੰਬਈ ਦੇ ਸਾਹਮਣੇ ਮੁਕਾਬਲਾ ਜਿੱਤਣ ਲਈ 149 ਦੌੜਾਂ ਦਾ ਟੀਚਾ ਸੀ। ਮੁੰਬਈ ਨੇ ਇਸ ਆਸਾਨ ਟੀਚੇ ਨੂੰ 16.5 ਓਵਰਾਂ ਵਿਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਤੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਹ ਮੁੰਬਈ ਦੀ ਇਸ ਸੀਜਨ ਵਿਚ ਛੇਵੀਂ ਜਿੱਤ ਰਹੀ। ਇਸ ਜਿੱਤ ਤੋਂ ਬਾਅਦ ਮੁੰਬਈ ਦੀ ਟੀਮ ਅੰਕ ਤਾਲਿਕਾ ਵਿਚ ਪਹਿਲੇ ਸਥਾਨ 'ਤੇ ਪੁੱਜ ਗਈ ਹੈ।

Posted By: Susheel Khanna