ਰਾਂਚੀ, ਜੇਐੱਨਐੱਨ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸਮੇਂ ਰਾਂਚੀ 'ਚ ਸਥਿਤ ਆਪਣੇ ਘਰ 'ਚ ਹਨ। ਇੰਟਰਨੈਸ਼ਨਲ ਕ੍ਰਿਕਟ 'ਚ ਪਿਛਲੇ ਸਾਲ ਤਕ ਸਰਗਰਮ ਰਹੇ ਧੋਨੀ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਕ੍ਰਿਕਟ ਖੇਡਦੇ ਨਹੀਂ ਦਿਖਾਇਆ ਗਿਆ ਹੈ। ਹਾਲਾਂਕਿ ਐੱਮਐੱਸ ਧੋਨੀ ਸੰਯੁਕਤ ਅਰਬ ਅਮੀਰਾਤ ਭਾਵ ਯੂਏਈ 'ਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐੱਲ ਦੇ 13ਵੇਂ ਸੀਜਨ ਦਾ ਹਿੱਸਾ ਹੋਣਗੇ। ਇਸ ਨਾਲ ਉਹ ਕ੍ਰਿਕਟ 'ਚ ਵਾਪਸੀ ਕਰਨਗੇ।

ਆਈਪੀਐੱਲ 'ਚ ਫਿਰ ਤੋਂ ਐੱਮਐੱਸ ਧੋਨੀ ਚੇਨਈ ਸੁਪਰ ਕਿੰਗਸ (Chennai Super Kings) ਦੇ ਕਪਤਾਨ ਦੇ ਤੌਰ 'ਤੇ ਉਤਰਨਗੇ ਪਰ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਤਮਾਮ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਸ 'ਚ ਬੁੱਧਵਾਰ ਨੂੰ ਐੱਮਐੱਸ ਧੋਨੀ ਦਾ ਕੋਵਿਡ-19 ਟੈਸਟ ਲਈ ਸੈਂਪਲ ਲਿਆ ਗਿਆ। ਗੁਰੂ ਨਾਨਕ ਹਸਪਤਾਲ ਦੀ ਮੈਡੀਕਲ ਟੀਮ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਲਿਆ। ਧੋਨੀ ਦੇ ਕੋਵਿਡ-19 ਟੈਸਟ ਦੀ ਰਿਪੋਰਟ ਵੀਰਵਾਰ ਭਾਵ ਅੱਜ ਆ ਸਕਦੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਏਈ 'ਚ ਹੋਣ ਵਾਲੇ ਆਈਪੀਐੱਲ ਤੋਂ ਪਹਿਲਾਂ ਸੀਐੱਸਕੇ ਦਾ ਚੇਨਈ 'ਚ ਇਕ ਟਰੇਨਿੰਗ ਕੈਂਪ ਹੈ। ਕੈਂਪ 'ਚ ਸ਼ਾਮਲ ਹੋਣ ਲਈ ਕੋਵਿਡ ਰਿਪੋਰਟ ਨੈਗੇਟਿਵ ਆਉਣਾ ਜ਼ਰੂਰੀ ਹੈ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ 14 ਅਗਸਤ ਨੂੰ ਧੋਨੀ ਚੇਨਈ ਲਈ ਰਵਾਨਾ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਕੋਵਿਡ-19 ਟੈਸਟ ਹੋਇਆ ਹੈ, ਜਿਸ ਦਾ ਨਤੀਜਾ ਅਜੇ ਆਉਣਾ ਬਾਕੀ ਹੈ। ਜ਼ਿਕਰਯੋਗ ਹੈ ਕਿ Rajasthan Royals ਦੀ ਟੀਮ ਦੇ ਫੀਲਡਿੰਗ ਕੋਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

Posted By: Rajnish Kaur