ਜੇਐੱਨਐੱਨ, ਨਵੀਂ ਦਿੱਲੀ : MS Dhoni Video: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਸਮੇਂ ਕ੍ਰਿਕਟ ਤੋਂ ਦੂਰੀ ਬਣਾਈ ਹੋਈ ਹੈ ਪਰ ਸੋਸ਼ਲ ਮੀਡੀਆ 'ਤੇ ਐਕਟਿਵ ਹਨ। ਇਸ ਦੌਰਾਨ ਐੱਮਐੱਸ ਧੋਨੀ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਤੇ ਸਕੂਲ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ। ਧੋਨੀ ਨੇ ਜੋ ਵੀਡੀਓ ਸ਼ੇਅਰ ਕੀਤੀ, ਉਸ 'ਚ ਇਕ ਬੱਲੇਬਾਜ਼ ਬੋਲਡ ਹੋਣ ਦੇ ਬਾਵਜੂਦ ਆਊਟ ਹੋਣਾ ਸਵੀਕਾਰ ਨਹੀਂ ਕਰਦਾ ਹੈ। ਬੱਲੇਬਾਜ਼ ਬਹਾਨਾ ਬਣਾਉਂਦਾ ਹੈ ਤੇ ਕਹਿੰਦਾ ਹੈ, ਉਹ ਗੇਂਦ ਖੇਡਣ ਲਈ ਤਿਆਰ ਨਹੀਂ ਸੀ, ਇਹ ਇਕ ਟ੍ਰਾਇਲ ਗੇਂਦ ਸੀ।

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਵੀਡੀਓ

ਵੀਡੀਓ ਸ਼ੇਅਰ ਕਰਦਿਆਂ ਧੋਨੀ ਨੇ ਲਿਖਿਆ ਕਿ ਖ਼ਰਾਬ ਰੋਸ਼ਨੀ ਲਈ ਮਾਫ ਕਰਨਾ ਪਰ ਭਾਸ਼ਾ ਉਹੀ ਹੈ ਇਕ ਇਹ ਇਕ ਟ੍ਰਾਇਲ ਗੇਂਦ ਸੀ, ਅਪਾਇਰ ਦਾ ਫੈਸਲਾ ਆਖਰੀ ਫੈਸਲਾ। ਸਕੂਲ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਇਹ ਬੱਲੇਬਾਜ਼ ਕਦੇ ਸਵੀਕਾਰ ਨਹੀਂ ਕਰਦਾ ਕਿ ਉਹ ਆਊਟ ਹੋਇਆ ਹੈ, ਜੇ ਸਾਡੇ ਕੋਲ ਵੀਡੀਓ ਨਾ ਹੁੰਦੀ। ਅਸੀਂ ਸਾਰਿਆਂ ਨੇ ਕਦੇ ਨਾ ਕਦੇ ਕ੍ਰਿਕਟ 'ਚ ਦੇਖਿਆ ਹੀ ਹੋਵੇਗਾ।

Posted By: Amita Verma