ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸਮੇਂ ਕ੍ਰਿਕਟ ਤੋਂ ਦੂਰ ਹਨ। ਵਰਲਡ ਕੱਪ 2019 ਦੇ ਸੈਮੀਫਾਈਨਲ ਤੋਂ ਬਾਅਦ ਉਹ ਕ੍ਰਿਕਟ ਦੇ ਮੈਦਾਨ 'ਤੇ ਵਾਪਸ ਨਹੀਂ ਆਏ ਹਨ। ਹਾਲਾਂਕਿ, ਚੈੱਨੇਈ ਸੁਪਰ ਕਿੰਗਸ (CSK) ਲਈ ਉਹ ਇੰਡੀਅਨ ਪ੍ਰੀਮਿਅਰ ਲੀਗ (IPL) ਖੇਡਣ ਵਾਲੇ ਹਨ, ਜਿਸ ਦੀ ਤਿਆਰੀ ਵੀ ਕਰ ਰਹੇ ਹਨ, ਪਰ ਇਸ ਸਮੇਂ ਉਨ੍ਹਾਂ ਦਾ ਇਕ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੀ ਹੀ ਟੀਮ ਦੇ ਕੁਝ ਖਿਡਾਰੀਆਂ ਨੂੰ ਪਾਣੀ ਪੂਰੀ ਯਾਨੀ ਗੋਲਗੱਪੇ ਖੁਵਾ ਰਹੇ ਹਨ।

ਕਾਫੀ ਸਮੇਂ ਤੋਂ ਐੱਮਐੱਸ ਧੋਨੀ ਆਪਣੇ ਪਰਿਵਾਰ ਨਾਲ ਹੈ। ਹਾਲਾਂਕਿ, ਵਰਡਲ ਕੱਪ ਦੇ ਠੀਕ ਬਾਅਦ ਉਹ ਭਾਰਤੀ ਫ਼ੌਜ 'ਚ ਉਹ ਆਪਣੀ ਸੇਵਾਵਾਂ ਦੇਣ ਚੱਲੇ ਗਏ ਸੀ, ਕਿਉਂਕਿ ਐੱਮਐੱਸ ਧੋਨੀ ਨੂੰ ਲੈਫਟੀਨੇਂਟ ਕਰਨਲ ਦੀ ਆਨਰੇਰੀ ਡਿਗਰੀ ਮਿਲੀ ਹੋਈ ਹੈ। ਫਿਲਹਾਲ, ਐੱਮਐੱਸ ਧੋਨੀ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਾਲਦੀਵ 'ਚ ਛੁੱਟੀਆਂ ਮਨਾ ਰਹੇ ਹਨ। ਇਸ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਹ ਭਾਰਤੀ ਟੀਮ ਦੇ ਸਾਬਕਾ ਗੇਂਦਬਾਜ ਆਰਪੀ ਸਿੰਘ ਤੇ ਪੀਯੂਸ਼ ਚਾਵਲਾ ਨੂੰ ਗੋਲਗੱਪੇ ਖੁਆ ਰਹੇ ਹਨ।

ਟਵਿੱਟਰ ਤੇ ਐੱਮਐੱਸ ਧੋਨੀ ਦੇ ਫੈਨਜ਼ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ ਐੱਮਐੱਸ ਧੋਨੀ ਨੂੰ ਸਾਫ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਹੱਥਿਆਂ ਤੋਂ ਕਦੇ ਆਰਪੀ ਸਿੰਘ ਤਾਂ ਕਦੇ ਪੀਯੂਸ਼ ਚਾਵਲਾ ਨੂੰ ਪਾਣੀ ਪੂਰੀ ਪਰੋਸ ਰਹੇ ਹਨ। ਐੱਮਐੱਸ ਧੋਨੀ ਖ਼ੁਦ ਪਾਣੀ 'ਚ ਆਲੂ-ਛੋਲੇ ਮਿਲਾਉਣ ਤੋਂ ਬਾਅਦ ਪਾਣੀ ਪਾ ਰਹੇ ਹਨ ਤੇ ਆਪਣੇ ਦੋਸਤਾਂ ਨੂੰ ਪਰੋਸ ਰਹੇ ਹਨ। ਦੋਸਤਾਂ ਪ੍ਰਤੀ ਇਸ ਜੇਸਚਰ ਲਈ ਐੱਮਐੱਸ ਧੋਨੀ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ 4 ਫਰਵਰੀ ਨੂੰ ਪੋਸਟ ਕੀਤੀ ਗਈ ਹੈ।

Posted By: Amita Verma