ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਮੈਦਾਨ ’ਤੇ ਜਿੰਨੇ ਚੌਕੇ-ਛੱਕਿਆਂ ਲਈ ਜਾਣਿਆ ਜਾਂਦਾ ਹੈ, ਓਨਾ ਹੀ ਸੂਪਰ ਕੂਲ ਹੇਅਰ ਸਟਾਈਲ ਲਈ ਵੀ ਜਾਣਿਆ ਜਾਂਦਾ ਹੈ। ਕੈਪਟਨ ਕੂਲ ਮਾਈ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਬਾਰ ਫਿਰ ਤੋਂ ਚਰਚਾ ’ਚ ਹਨ। ਹੁਣ ਉਨ੍ਹਾਂ ਨੇ ਆਪਣੇ ਨਵੀਂ ਹੇਅਰ ਸਟਾਈਲ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਮਾਹੀ ਇਕ ਨਵੇਂ ਲੁੱਕ ’ਚ ਨਜ਼ਰ ਆਏ ਅਤੇ ਇਸ ’ਚ ਉਨ੍ਹਾਂ ਦਾ ਨਵਾਂ ਹੇਅਰ ਸਟਾਈਲ ਸਾਰਿਆਂ ਦਾ ਧਿਆਨ ਖਿੱਚ ਰਿਹਾ ਹੈ।

ਧੋਨੀ ਨੂੰ ਲੁੱਕ ਦੇ ਨਾਲ ਪ੍ਰਯੋਗ ਕਰਨ ਲਈ ਜਾਣਿਆ ਜਾਂਦਾ ਹੈ। ਮਾਹੀ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਭਾਰ ਘਟਾਇਆ ਸੀ, ਜਿਸਤੋਂ ਬਾਅਦ ਉਨ੍ਹਾਂ ਦੀ ਤਸਵੀਰ ਵਾਇਰਲ ਹੋਈ ਸੀ। ਹੁਣ ਇਕ ਨਵੇਂ ਹੇਅਰ ਸਟਾਈਲ ਨਾਲ ਸਾਬਕਾ ਕਪਤਾਨ ਸਾਹਮਣੇ ਆਏ ਹਨ। ਧੋਨੀ ਦਾ ਹੇਅਰ ਕਟ ਉਨ੍ਹਾਂ ਦੇ ਪਸੰਦੀਦਾ ਹੇਅਰ ਡਿਜ਼ਾਈਨਰ ਨੇ ਕੀਤਾ ਹੈ। ਆਲੀਮ ਹਕੀਮ ਨੇ ਮਾਹੀ ਦਾ ਨਵਾਂ ਹੇਅਰ ਸਟਾਈਲ ਰਾਕ ਸਟਾਰ ਵਰਗਾ ਕੀਤਾ ਹੈ। ਸਿਰਫ਼ ਵਾਲ ਹੀ ਨਹੀਂ ਉਨ੍ਹਾਂ ਦੀ ਦਾੜ੍ਹੀ ਵੀ ਬੇਹੱਦ ਅਲੱਗ ਨਜ਼ਰ ਆ ਰਹੀ ਹੈ।

ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਬਚੇ ਹੋਏ ਮੁਕਾਬਲਿਆਂ ਨੂੰ ਯੂਏਈ ’ਚ ਕਰਵਾਇਆ ਜਾਣਾ ਹੈ। ਇਲਗੇ ਬਾਕੀ 31 ਮੁਕਾਬਲਿਆਂ ਦਾ ਪ੍ਰੋਗਰਾਮ ਐਲਾਨ ਹੋ ਚੁੱਕਾ ਹੈ। ਭਾਰਤ ’ਚ ਮਾਰਚ ’ਚ ਸ਼ੁਰੂ ਕੀਤੇ ਗਏ ਇਸ ਟੂਰਨਾਮੈਂਟ ਦੇ ਨਵੇਂ ਸੀਜ਼ਨ ਨੂੰ ਟੀਮ ਬਬਲ ਦੇ ਅੰਦਰ ਖਿਡਾਰੀਆਂ ਨੂੰ ਕੋਰੋਨਾ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਰੱਦ ਕਰਨਾ ਪਿਆ ਸੀ। ਹੁਣ 19 ਸਤੰਬਰ ਤੋਂ 15 ਅਕਤੂਬਰ ਦੌਰਾਨ ਇਸਨੂੰ ਦੁਬਾਰਾ ਸ਼ੁਰੂ ਕੀਤੇ ਜਾਣਾ ਦਾ ਪ੍ਰੋਗਰਾਮ ਬਣਾਇਆ ਗਿਆ ਹੈ।

Posted By: Ramanjit Kaur