ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੈਰਿਟੋਰਿਅਲ ਆਰਮੀ ਨਾਲ ਜੰਮੂ-ਕਸ਼ਮੀਰ 'ਚ ਆਪਣੇ ਦੋ ਹਫ਼ਤੇ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ। ਇਸ ਵਿਚਕਾਰ ਬੱਚਿਆਂ ਨਾਲ ਬਾਸਕੇਟਬਾਲ ਕੋਰਟ ਤੇ ਕ੍ਰਿਕਟ ਖੇਡਦੇ ਹੋਏ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਤਸਵੀਰ 'ਚ ਧੋਨੀ ਗੇਂਦ ਨੂੰ ਹਿੱਟ ਕਰਦੇ ਨਜ਼ਰ ਆ ਰਹੇ ਹਨ। ਖ਼ਬਰਾਂ ਦੀਆਂ ਮੰਨੀਏ ਤਾਂ ਧੋਨੀ ਨੇ ਲੱਦਾਖ 'ਚ ਕ੍ਰਿਕਟ ਅਕਾਦਮੀ ਵੀ ਖੋਲ੍ਹਣ ਦਾ ਵਾਅਦਾ ਕੀਤਾ ਹੈ। 38 ਸਾਲਾ ਧੋਨੀ ਨੇ ਕ੍ਰਿਕਟ ਤੋਂ ਦੋ ਮਹੀਨੇ ਦਾ ਬ੍ਰੇਕ ਲਿਆ ਹੈ। ਉਨ੍ਹਾਂ ਵਿਸ਼ਵ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਕ੍ਰਿਕਟ ਤੋਂ ਬ੍ਰੇਕ ਲਿਆ ਤੇ ਕਸ਼ਮੀਰ 'ਚ ਆਪਣੀ ਰੇਜੀਮੈਂਟ ਨੂੰ ਸੇਵਾ ਦੇਣ ਲਈ ਪਹੁੰਚ ਗਏ।

ਟੀਮ ਇੰਡੀਆ ਦੇ ਮੌਜੂਦਾ ਵਿਕੇਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਟੈਰਿਟੋਰਿਅਲ ਆਰਮੀ 106 ਟੀਏ ਬਟਾਲਿਅਨ ਨਾਲ ਜੰਮੂ ਤੇ ਕਸ਼ਮੀਰ 'ਚ 30 ਜੁਲਾਈ ਨੂੰ ਜੁੜੇ ਸਨ। ਉਨ੍ਹਾਂ ਦੋ ਹਫ਼ਤੇ ਤਕ ਬਟਾਲਿਅਨ ਨਾਲ ਟ੍ਰੇਨਿੰਗ ਕੀਤੀ। ਹੁਣ ਉਨ੍ਹਾਂ ਦੀ ਟ੍ਰੇਨਿੰਗ ਖ਼ਤਮ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਧੋਨੀ ਸ਼ਾਇਦ ਸਤੰਬਰ ਦੇ ਮਹੀਨੇ 'ਚ ਸਾਊਥ ਅਫਰੀਕਾ ਖ਼ਿਲਾਫ਼ ਹੋਣ ਵਾਲੀ ਟੀ20 ਸੀਰੀਜ਼ 'ਚ ਨਜ਼ਰ ਆ ਸਕਦੇ ਹਨ।

Posted By: Amita Verma