MS Dhoni New Look : ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਜੰਮੂ-ਕਸ਼ਮੀਰ ਦੇ ਇੰਡੀਅਨ ਆਰਮੀ 'ਚ ਆਪਣੀਆਂ ਸੇਵਾਵਾਂ ਦੇ ਕੇ ਵਾਪਸ ਪਰਤੇ ਹਨ। 15 ਦਿਨਾਂ ਦੀ ਡਿਊਟੀ ਤੇ ਕਰੀਬ ਇਕ ਮਹੀਨੇ ਦੀ ਟਰੇਨਿੰਗ ਕਰਨ ਤੋਂ ਬਾਅਦ ਕਸ਼ਮੀਰ ਤੋਂ ਵਾਪਸ ਪਰਤੇ ਐੱਮਐੱਸ ਧੋਨੀ ਹੁਣ ਆਪਣੇ ਬਾਕੀ ਕੰਮਾਂ 'ਚ ਬਿਜੀ ਹਨ। ਇਸ ਵਿਚਕਾਰ ਉਹ ਆਪਣੇ ਐਡ ਸ਼ੂਟ ਵੀ ਕਰ ਰਹੇ ਹਨ, ਜੋ ਵੱਖ-ਵੱਖ ਬ੍ਰਾਂਡਸ ਦੇ ਹਨ।

ਇਸੇ ਦੌਰਾਨ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਮਹਿੰਦਰ ਸਿੰਘ ਧੋਨੀ ਦਾ ਨਵਾਂ ਅਵਤਾਰ ਦੇਖਿਆ ਜਾ ਸਕਦਾ ਹੈ। 38 ਸਾਲਾਂ ਧੋਨੀ ਦਾ ਨਵਾਂ ਲੁਕ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ ਤਸਵੀਰ ਤੇ ਵੀਡੀਓ ਜੈਪੁਰ ਦੀ ਹੈ, ਜਿੱਥੇ ਧੋਨੀ ਨੇ ਆਪਣੇ ਸਿਰ 'ਤੇ ਕਾਲਾ ਕੱਪੜਾ ਬੰਨ੍ਹ ਰੱਖਿਆ ਹੈ।

ਗੌਰਤਲਬ ਹੈ ਕਿ 15 ਅਗਸਤ ਯਾਨੀ ਭਾਰਤ ਦੇ ਆਜ਼ਾਦੀ ਦਿਹਾੜੇ ਦੀ ਸ਼ਾਮ ਨੂੰ ਉਨ੍ਹਾਂ ਨੇ ਲਦਾਖ 'ਚ ਬਿਤਾਈ, ਜਿੱਥੇ ਸਿਆਚੀਨ ਵਾਰ ਮੈਮੋਰਿਅਲ 'ਤੇ ਉਨ੍ਹਾਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਸ ਤੋਂ ਅਗਲੇ ਦਿਨ ਬਾਅਦ ਉਹ ਲੇਹ 'ਚ ਬੱਚਿਆਂ ਨਾਲ ਕ੍ਰਿਕਟ ਖੇਡਦੇ ਨਜ਼ਰ ਆਏ। ਇਸ ਤੋਂ ਬਾਅਦ ਉਹ ਦਿੱਲੀ ਵਾਪਸ ਆਏ ਤੇ ਫਿਰ ਰਾਂਚੀ ਲਈ ਨਿਕਲ ਗਏ ਪਰ ਹੁਣ ਧੋਨੀ ਮੁੰਬਈ ਤੇ ਹੋਰ ਥਾਵਾਂ 'ਤੇ ਆਪਣੇ ਕਾਰੋਬਾਰੀ ਕੰਮਾਂ ਨੂੰ ਨਿਪਟਾ ਰਹੇ ਹਨ।

ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਇੰਗਲੈਂਡ ਤੇ ਵੈਲਸ 'ਚ ਵਰਲਡ ਕੱਪ ਖੇਡਣ ਤੋਂ ਬਾਅਦ ਭਾਰਤੀ ਫੌਜ 'ਚ ਆਪਣੀ ਸੇਵਾਵਾਂ ਦੇਣ ਲਈ ਜੰਮੂ-ਕਸ਼ਮੀਰ ਚਲੇ ਗਏ ਸਨ।

Posted By: Amita Verma