ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੀ ਮੌਜੂਦਾ ਕ੍ਰਿਕਟ ਟੀਮ ਦੁਨੀਆ ਦੀਆਂ ਬੈਸਟ ਟੀਮਾਂ 'ਚੋਂ ਇਕ ਹੈ ਤੇ ਇਸ ਦੀ ਵਜ੍ਹਾ ਹੈ ਟੀਮ 'ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, MS Dhoni ਤੇ ਸ਼ਿਖਰ ਧਵਨ ਵਰਗੇ ਖਿਡਾਰੀਆਂ ਦੀ ਮੌਜੂਦਗੀ। ਇਨ੍ਹਾਂ ਸਾਰੇ ਖਿਡਾਰੀਆਂ ਨੇ ਆਪਣੀ ਟੀਮ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ। ਉਂਝ ਜਦੋਂ ਬੱਲੇਬਾਜ਼ ਆਉੂਟ ਹੁੰਦਾ ਹੈ ਤਾਂ ਉਸ ਦੇ ਕਈ ਸਾਰੇ ਤਰੀਕੇ ਹੁੰਦੇ ਹਨ ਜਿਨ੍ਹਾਂ 'ਚੋਂ ਇਕ ਬੋਲਡ ਹੋਣਾ ਵੀ ਸ਼ਾਮਲ ਹੈ। ਹੁਣ ਅਸੀਂ ਦੱਸਣ ਜਾ ਰਹੇ ਹਾਂ ਕਿ ਮੌਜੂਦਾ ਟੀਮ ਇੰਡੀਆ 'ਚ ਕੌਣ-ਕੌਣ ਬੱਲੇਬਾਜ਼ ਸਭ ਤੋਂ ਜ਼ਿਆਦਾ ਬੋਲਡ ਆਊਟ ਦਾ ਸ਼ਿਕਾਰ ਆਪਣੇ ਇੰਟਰਨੈਸ਼ਨਲ ਕ੍ਰਿਕਟ ਕਰੀਅਰ 'ਚ ਹੋਇਆ ਹੈ।

ਮੌਜੂਦਾ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਸਭ ਤੋਂ ਜ਼ਿਆਦਾ ਵਾਰ ਬੋਲਡ ਆਊਟ ਹੋਣ ਦੇ ਮਾਮਲਿਆਂ 'ਚ ਪਹਿਲੇ ਨੰਬਰ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸ਼ਾਮਲ ਹਨ। ਆਪਣੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕ੍ਰਿਕਟ ਦੇ ਤਿੰਨਾਂ ਫਾਰਮੈਟ 'ਚ ਐੱਮਐੱਸ ਧੋਨੀ ਨੇ 66 ਵਾਰ ਬੋਲਡ ਆਊਟ ਹੋ ਕੇ ਆਪਣੀ ਵਿਕਟ ਗੁਆਈ ਹੈ। ਇਸ ਸਮੇਂ ਦੀ ਟੀਮ 'ਚ ਉਹ ਬੋਲਡ ਆਊਟ ਹੋ ਕੇ ਪਵੇਲੀਅਨ ਵਾਪਸੀ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਬੋਲਡ ਆਊਟ ਹੋਣ ਦੇ ਮਾਮਲਿਆਂ 'ਚ ਵੀ ਸਫ਼ਲ ਹਨ।


ਮੌਜੂਦਾ ਟੀਮ ਇੰਡੀਆ 'ਚ ਸਭ ਤੋਂ ਜ਼ਿਆਦਾ ਵਾਰ ਬੋਲਡ ਆਊਟ ਹੋਣ ਵਾਲੇ ਟਾਪ 5 ਬੱਲੇਬਾਜ਼

ਐੱਮਐੱਸ ਧੋਨੀ - 66

ਰੋਹਿਤ ਸ਼ਰਮਾ - 53

ਵਿਰਾਟ ਕੋਹਲੀ - 40

ਸ਼ਿਖਰ ਧਵਨ - 34

ਸੁਰੇਸ਼ ਰੈਨਾ -33

Posted By: Sarabjeet Kaur