ਜੇਐੱਨਐੱਨ, ਨਵੀਂ ਦਿੱਲੀ : ਆਖਿਰਕਾਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਲੰਬੇ ਸਮੇਂ ਤੋਂ ਬਾਅਦ ਆਪਣਾ ਬੱਲਾ ਚੁੱਕ ਲਿਆ ਹੈ। ਐੱਮਐੱਸ ਧੋਨੀ ਇੰਗਲੈਂਡ ਤੇ ਵੇਲਸ 'ਚ ਖੇਡੇ ਗਏ ਵਰਲਡ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਕ੍ਰਿਕਟ ਤੋਂ ਦੂਰ ਰਹੇ ਸਨ। 10 ਜੁਲਾਈ 2019 ਨੂੰ ਐੱਮਐੱਸ ਧੋਨੀ ਨੇ ਆਖਿਰਕਾਰ ਆਪਣਾ ਬੱਲਾ ਫੜਿਆ ਸੀ। ਇਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ।

ਦਰਅਸਲ, ਐੱਮਐੱਸ ਧੋਨੀ ਨੇ ਆਪਣੀ ਪ੍ਰੈਟਿਕਸ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ 15 ਨਵੰਬਰ ਨੂੰ ਐੱਮਐੱਸ ਧੋਨੀ JSCA ਦੇ ਸਟੇਡੀਅਮ 'ਚ ਅਭਿਆਸ ਸ਼ੁਰੂ ਕਰ ਦਿੱਤਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਕਟਕੀਪਰ ਬੱਲੇਬਾਜ਼ ਐੱਮਐੱਸ ਧੋਨੀ ਨੇ ਇਸ ਤੋਂ ਇਕ ਦਿਨ ਪਹਿਲਾਂ ਲਾਨ ਟੈਨਿਸ ਟੂਰਨਾਮੈਂਟ 'ਚ ਹੱਥ ਅਜਮਾਇਆ ਤੇ ਖ਼ਿਤਾਬ ਵੀ ਆਪਣੇ ਜੋੜੀਦਾਰ ਨਾਲ ਜਿੱਤ ਲਿਆ।

ਬਹਿਰਹਾਲ, ਐੱਮਐੱਸ ਧੋਨੀ ਦੇ ਪ੍ਰੈਟਿਕਸ ਸੈਸ਼ਨ 'ਚ ਵਾਪਸ ਦਾ ਵੀਡੀਓ ਮਾਹੀ ਦੇ ਫੈਨ ਕਲੱਬ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਐੱਮਐੱਸ ਧੋਨੀ ਫੈਨ ਅਧਿਕਾਰਤ ਨਾਂ ਦੇ ਇਸ ਟਵਿੱਟਰ ਹੈਂਡਲ 'ਤੇ ਕੁਝ ਸੈਂਕੰਡ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਦੇ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ ਲੰਬੇ ਸਮੇਂ ਤੋਂ ਬਾਅਦ ਧੋਨੀ ਨੇ ਆਪਣਾ ਪਹਿਲਾਂ ਨੇਟ ਸੈਸ਼ਨ ਸ਼ੁਰੂ ਕੀਤਾ।

Posted By: Amita Verma