ਜੇਐੱਨਐੱਨ, ਨਵੀਂ ਦਿੱਲੀ : ਆਈਪੀਐੱਲ 2020 ਦਾ ਸੀਜ਼ਨ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ MS 4honi ਲਈ ਜਲਦ ਹੀ ਖ਼ਤਮ ਹੋਣ ਦੀ ਉਮੀਦ ਹੈ। ਵੈਸੇ ਐੱਮਐੱਸ ਨੂੰ ਉਮੀਦ ਹੈ ਕਿ ਸੀਐੱਸਕੇ ਫ੍ਰੈਂਚਾਈਜ਼ੀ ਦੇ ਨਾਲ ਉਹ ਇਕ ਸੀਜ਼ਨ ਹੋਰ ਖੇਡ ਸਕਦੇ ਹਨ ਤਾਂ ਉਥੇ ਹੀ ਉਨ੍ਹਾਂ ਦਾ ਅਗਲਾ ਅਸਾਈਨਮੈਂਟ ਬਿਗ ਬੈਸ਼ ਲੀਗ ਹੋ ਸਕਦਾ ਹੈ। ਇਕ ਅੰਗਰੇਜ਼ੀ ਵੈਬਸਾਈਟ ਅਨੁਸਾਰ ਕਈ ਬੀਬੀਐੱਲ ਫ੍ਰੈਂਚਾਈਜ਼ੀ ਆਪਣੇ ਨਾਲ ਐੱਮਐੱਸ ਧੋਨੀ, ਸੁਰੇਸ਼ ਰੈਨਾ ਤੇ ਯੁਵਰਾਜ ਸਿੰਘ ਜਿਹੇ ਖਿਡਾਰੀਆਂ ਨੂੰ ਆਉਣ ਵਾਲੇ ਸੀਜ਼ਨ ਲਈ ਆਪਣੇ ਨਾਲ ਜੋੜਨ ਲਈ ਬੇਤਾਬ ਹੈ। ਬੀਬੀਐੱਲ ਦੀਆਂ ਟੀਮਾਂ 'ਚ ਹੁਣ ਦੋ ਦੀ ਥਾਂ ਤਿੰਨ ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਇਸ ਕਾਰਨ ਟੀਮਾਂ ਦੀ ਨਜ਼ਰ ਵਿਦੇਸ਼ੀ ਖਿਡਾਰੀਆਂ 'ਤੇ ਟਿਕ ਗਈ ਹੈ।

ਐੱਮਐੱਸ, ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਦੇ ਰੂਪ 'ਚ ਕਿਸੇ ਫ੍ਰੈਂਚਾਈਜ਼ੀ ਨੂੰ ਨਾਮ ਸਿਰਫ਼ ਅਨੁਭਵੀ ਟੀ-20 ਖਿਡਾਰੀ ਮਿਲਦੇ ਹਨ ਬਲਕਿ ਉੱਤਮ ਬ੍ਰਾਂਡ ਵੈਲਿਊ ਵਾਲੇ ਖਿਡਾਰੀ ਵੀ ਮਿਲਦੇ ਹਨ। ਹਾਲਾਂਕਿ ਇਸ 'ਚ ਬੀਸੀਸੀਆਈ ਦਾ ਨਿਯਮ ਆੜ੍ਹੇ ਆ ਸਕਦਾ ਹੈ। ਜਿਸਦੇ ਅਨੁਸਾਰ ਭਾਰਤੀ ਖਿਡਾਰੀ ਵਿਦੇਸ਼ੀ ਲੀਗ 'ਚ ਨਹੀਂ ਖੇਡ ਸਕਦੇ। ਹਾਲਾਂਕਿ ਯੁਵਰਾਜ ਸਿੰਘ ਨੇ ਇੰਟਰਨੈਸ਼ਨਲ ਕ੍ਰਿਕਟ ਤੇ ਆਈਪੀਐੱਲ ਤੋਂ ਰਿਟਾਇਰਮੈਂਟ ਲੈ ਲਈ ਹੈ, ਪਰ ਧੋਨੀ ਅਤੇ ਰੈਨਾ ਆਈਪੀਐੱਲ ਦਾ ਹਿੱਸਾ ਹੈ।

ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਸ ਸਾਲ ਦਸੰਬਰ 'ਚ ਹੋਣ ਵਾਲੇ ਬੀਬੀਐੱਲ ਸੀਜ਼ਨ ਦੌਰਾਨ ਇਨ੍ਹਾਂ ਤਿੰਨਾਂ ਖਿਡਾਰੀਆਂ 'ਚੋਂ ਕੋਈ ਵੀ ਵਿਅੱਸਤ ਨਹੀਂ ਹੋਵੇਗਾ। ਇਸ ਦੌਰਾਨ ਟੀਮ ਇੰਡੀਆ ਵੀ ਆਸਟ੍ਰੇਲੀਆ 'ਚ ਹੀ ਹੋਵੇਗੀ, ਪਰ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਬੀਬੀਐੱਲ 'ਚ ਖੇਡਣ ਲਈ ਬੋਰਡ ਤੋਂ ਐੱਨਓਸੀ ਲੈਣਾ ਪਵੇਗਾ। ਹਾਲਾਂਕਿ ਇਸ 2016 'ਚ ਬਿੱਗ ਬੈਸ਼ ਲੀਗ 'ਚ ਖੇਡਣ ਨੂੰ ਲੈ ਕੇ ਧੋਨੀ ਨੇ ਕਿਹਾ ਸੀ ਕਿ ਇਸ ਸਮੇਂ ਮੇਰਾ ਧਿਆਨ ਇੰਟਰਨੈਸ਼ਨਲ ਕ੍ਰਿਕਟ ਖੇਡਣ 'ਤੇ ਹੈ ਅਤੇ ਮੈਂ ਇਸ 'ਤੇ ਹਾਲੇ ਕੁਝ ਨਹੀਂ ਕਹਿ ਸਕਦਾ। ਹਾਲਾਂਕਿ ਭਵਿੱਖ 'ਚ ਕੀ ਹੋਵੇਗਾ ਇਹ ਦੇਖਿਆ ਜਾਵੇਗਾ।

Posted By: Ramanjit Kaur