ਮਹਿੰਦਰ ਸਿੰਘ ਧੋਨੀ ਅੱਜ 39 ਸਾਲ ਦੇ ਹੋ ਗਏ ਪਰ ਉਨ੍ਹਾਂ ਦਾ ਜੋਸ਼ ਤੇ ਜਨੂੰਨ ਹਾਲੇ ਵੀ ਪਹਿਲਾਂ ਵਾਂਗ ਹੈ। ਮੇਰੀ ਮਾਹੀ ਨਾਲ ਹਾਲ ਹੀ 'ਚ ਗੱਲ ਹੋਈ ਹੈ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸ਼ਾਇਦ 2004 ਤੋਂ ਬਾਅਦ ਤੁਸੀਂ ਪਹਿਲੀ ਵਾਰ ਮਾਤਾ-ਪਿਤਾ ਤੇ ਘਰ ਵਾਲਿਆਂ ਨਾਲ ਜਨਮ ਦਿਨ ਮਨਾ ਰਹੇ ਹੋ, ਇਸ ਤੋਂ ਚੰਗੀ ਗੱਲ ਨਹੀਂ ਹੋ ਸਕਦੀ। ਮੈਨੂੰ ਚੰਗਾ ਲੱਗ ਰਿਹਾ ਹੈ ਕਿ ਉਹ ਆਪਣੀ ਰੁਝੇਵਿਆਂ ਵਾਲੀ ਜ਼ਿੰਦਗੀ 'ਚੋਂ ਕੁਝ ਸਮਾਂ ਪਰਿਵਾਰ ਨੂੰ ਦੇ ਰਹੇ ਹਨ। ਕਦੇ ਬਾਈਕ ਚਲਾ ਰਹੇ ਹਨ ਤੇ ਕਦੇ ਟਰੈਕਟਰ। ਮਾਹੀ ਲੈਜੈਂਡ ਹਨ। ਉਮੀਦ ਹੈ ਜਲਦ ਹੀ ਆਈਪੀਐੱਲ ਹੋਵੇਗਾ ਤੇ ਉਹ ਖੇਡਦੇ ਦਿਖਾਈ ਦੇਣਗੇ। ਜੇ ਅਜਿਹਾ ਨਹੀਂ ਹੁੰਦਾ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਮਾਹੀ, ਮੈਨੂੰ, ਵਿਰਾਟ ਤੇ ਰੋਹਿਤ ਨੂੰ ਹੋਵੇਗਾ ਕਿਉਂਕਿ ਅਸੀਂ ਚਾਰ ਭਾਰਤੀ ਬੱਲੇਬਾਜ਼ ਹਾਂ ਜੋ 13 ਸਾਲ ਤੋਂ ਇਸ ਟੂਰਨਾਮੈਂਟ 'ਚ ਹਨ।

ਉਹ ਪਹਿਲੀ ਮੁਲਾਕਾਤ : 2003-04 ਦੀ ਗੱਲ ਹੈ। ਈਸਟ ਜ਼ੋਨ ਤੇ ਸੈਂਟਰਲ ਜ਼ੋਨ ਦਾ ਮੈਚ ਸੀ। ਗਿਆਨੇਂਦਰ ਪਾਂਡੇਯ ਤੇ ਜੇਪੀ ਭਾਈ ਨੇ ਕਿਹਾ ਦੇਖੋ ਕੌਣ ਹੈ ਮਾਹੀ ਜੋ ਬਹੁਤ ਛੱਕੇ ਮਾਰਦਾ ਹੈ। ਜੇਪੀ ਭਾਈ ਬੋਲੇ ਇਹ ਤਾਂ ਬਹੁਤ ਸਿੱਧਾ ਹੈ ਬਟਰ ਚਿਕਨ ਤੇ ਰੋਟੀ ਖਾਂਦਾ ਹੈ। ਅਸੀਂ ਸਵੇਰੇ 338 ਦੌੜਾਂ ਬਣਾਈਆਂ ਜਿਸ 'ਚ ਮੈਂ ਸੈਂਕੜਾ ਬਣਾਇਆ। ਕਪਤਾਨ ਸਨ ਮੁਹੰਮਦ ਕੈਫ। ਉਨ੍ਹਾਂ ਨੇ ਰਾਜਕੋਟ ਦੇ ਪਾਟੇ 'ਚ ਚਾਰ ਸਲਿਪ ਲਗਾਈਆਂ। ਉਨ੍ਹਾਂ ਵੱਲੋਂ ਸ਼ਿਵਸੁੰਦਰ ਆਊਟ ਹੋਏ, ਦੋ ਬੱਲੇਬਾਜ਼ ਹੋਰ ਆਊਟ ਹੋਏ। ਉਸ ਤੋਂ ਬਾਅਦ ਆਇਆ ਮਹਿੰਦਰ ਸਿੰਘ ਧੋਨੀ ਬੱਲਾ ਘੁੰਮਾਉਂਦਾ ਹੋਇਆ। ਉਸ ਨੇ ਛੱਕੇ ਮਾਰਨੇ ਸ਼ੁਰੂ ਕੀਤੇ। ਦੋ ਓਵਰਾਂ 'ਚ ਤੀਸਰੀ ਸਲਿਪ ਹਟੀ ਫਿਰ ਅੱਠ ਓਵਰਾਂ 'ਚ ਗਲੀ ਹਟੀ, 10 ਓਵਰਾਂ ਬਾਅਦ ਪਿੱਛੇ ਸਿਰਫ ਵਿਕਟਕੀਪਰ ਖੜ੍ਹਾ ਸੀ। ਮੈਂ ਕਿਹਾ ਕਿ ਧੋਨੀ ਭਾਈ ਕੀ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਆਪਣੇ ਕਪਤਾਨ ਸਾਹਿਬ ਨੂੰ ਕਹੋ ਕਿ ਇਹ ਪਾਟਾ ਵਿਕਟ ਹੈ ਇਸ 'ਤੇ ਸਲਿਪ ਕਿਉਂ ਰੱਖੇ ਹਨ, ਉੱਥੇ ਬਾਲ ਨਹੀਂ ਜਾਵੇਗੀ। ਫਿਰ ਉਸ ਨੇ ਪ੍ਰਵੀਨ ਗੁਪਤਾ ਨੂੰ ਤੇ ਕਿਹਾ ਤੂੰ ਵੀ ਖੇਡ ਰਿਹਾ ਏ। ਕੈਫ ਨੂੰ ਕਿਹਾ ਇਸ ਕੋਲੋਂ ਵੀ ਗੇਂਦਬਾਜ਼ੀ ਕਰਵਾਓ। ਇਸ ਤੋਂ ਬਾਅਦ ਇਹ ਹੋਇਆ ਕਿ ਮੈਚ ਜਲਦੀ ਖ਼ਤਮ ਹੋਵੇ ਤੇ ਅਸੀਂ ਫ੍ਰੀ ਹੋਈਏ। ਉਦੋਂ ਮੈਂ ਮਾਹੀ ਨੂੰ ਪਹਿਲੀ ਵਾਰ ਮਿਲਿਆ ਸੀ। ਉਸ ਤੋਂ ਬਾਅਦ 2005 'ਚ ਸਾਡੀ ਮੁਲਾਕਾਤ ਹੋਈ। ਟੀਮ ਇੰਡੀਆ ਦੇ ਕੈਂਪ 'ਚ ਉਹ ਸਾਡੇ ਸਾਥੀ ਸਨ।

ਕ੍ਰਿਕਟ ਕਿਸੇ ਦੀ ਜਾਗੀਰ ਨਹੀਂ : ਉਹ ਬਹੁਤ ਚੰਗਾ ਇਨਸਾਨ ਹੈ। ਅਜਿਹੇ ਕਪਤਾਨ ਬਹੁਤ ਘੱਟ ਮਿਲਦੇ ਹਨ। ਭਾਵੇਂ ਉਹ ਚੇਨਈ ਸੁਪਰਕਿੰਗਸ ਹੋਵੇ ਜਾਂ ਟੀਮ ਇੰਡੀਆ ਜਦੋਂ ਉਹ ਕਪਤਾਨੀ ਕਰਦੇ ਹਨ ਤਾਂ ਆਪਣੀ ਟੀਮ ਨੂੰ ਜਿੱਤਾਉਣ ਲਈ ਪਾਗਲ ਰਹਿੰਦੇ ਹਨ। 2018 'ਚ ਤੁਸੀ ਦੇਖਿਆ ਹੋਵੇਗਾ ਕਿ ਜਦੋਂ ਮੈਂ ਉਨ੍ਹਾਂ ਨੂੰ ਪਾਣੀ ਦੇ ਰਿਹਾ ਸੀ ਤਾਂ ਉਹ ਰੋ ਰਹੇ ਸਨ। 2010 'ਚ ਜਦੋਂ ਇਰਫਾਨ ਨੂੰ ਛੱਕਾ ਮਰਿਆ ਤਾਂ ਆਪਣੇ ਸਿਰ 'ਤੇ ਮੁੱਕਾ ਮਾਰਿਆ, ਇਹ ਦਿਖਾਉਂਦਾ ਹੈ ਕਿ ਆਪਣੀ ਟੀਮ ਲਈ ਉਹ ਕਿੰਨਾ ਸੋਚਦੇ ਹਨ। ਉਨ੍ਹਾਂ ਸੰਦੇਸ਼ ਦਿੱਤਾ ਕਿ ਇਹ ਕ੍ਰਿਕਟ ਕਿਸੇ ਦੀ ਜਾਗੀਰ ਨਹੀਂ ਹੈ। ਇਹ ਟੀਮ ਗੇਮ ਹੈ। ਜੇ ਕਪਤਾਨ ਆਖਰੀ ਗੇਂਦ 'ਤੇ ਛੱਕਾ ਮਾਰ ਰਿਹਾ ਹੈ ਤਾਂ ਤੁਹਾਨੂੰ ਵੀ ਇਸ ਤਰ੍ਹਾਂ ਖੇਡਣਾ ਹੈ। ਉਹ ਹਮੇਸ਼ਾ ਮੈਨੂੰ ਕਹਿੰਦੇ ਸਨ ਕਿ ਤੂੰ ਆਊਟ ਹੋਇਆ ਤਾਂ ਮੈਚ ਹਾਰ ਜਾਵਾਂਗੇ। ਤੂੰ ਮੈਦਾਨ 'ਤੇ ਮਰ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ। ਤੂੰ 15 ਓਵਰਾਂ ਤਕ ਖੇਡ ਜਾ ਤੇ ਆਖਰੀ ਪੰਜ ਓਵਰਾਂ 'ਚ ਜੇ ਮੈਨੂੰ 100 ਦੌੜਾਂ ਵੀ ਬਣਾਉਣੀਆਂ ਪਈਆਂ ਤਾਂ ਮੈਂ ਬਣਾ ਲਵਾਂਗਾ। ਉਹ ਉਨ੍ਹਾਂ ਦਾ ਆਤਮ-ਵਿਸ਼ਵਾਸ ਹੈ।

ਸਾਰਿਆਂ ਨੂੰ ਦਿੱਤਾ ਮੌਕਾ :

ਧੋਨੀ ਨੇ ਹਰ ਨੌਜਵਾਨ ਖਿਡਾਰੀ ਨੂੰ ਮੌਕਾ ਦਿੱਤਾ। ਰੋਹਿਤ, ਵਿਰਾਟ ਤੇ ਅਜਿੰਕੈ ਨੂੰ ਹੇਠਲੇ ਕ੍ਰਮ ਤੋਂ ਉਪਰ ਲਿਆਂਦਾ। ਹਾਰਦਿਕ ਪਾਂਡਿਆ ਤੇ ਰਿਸ਼ਭ ਪੰਤ ਤਕ ਨੂੰ ਸਮਰਥਨ ਦਿੱਤਾ। ਉਨ੍ਹਾਂ ਅੰਦਰ ਨੌਜਵਾਨਾਂ ਨੂੰ ਚਮਕਾਉਣ ਦੀ ਸਮਰਥਾ ਹੈ। ਤੁਸੀਂ ਇਹ ਸੋਚੋ ਕਿ ਇਕ ਛੋਟੇ ਸ਼ਹਿਰ ਤੋਂ ਬੰਦਾ ਆਉਂਦਾ ਹੈ, 100 ਕਰੋੜ, 200 ਕਰੋੜ ਕਮਾਉਂਦਾ ਹੈ ਪਰ ਉਸ 'ਚ ਜ਼ਰਾ ਵੀ ਘਮੰਡ ਨਹੀਂ।

ਆਤਮ-ਵਿਸ਼ਵਾਸ ਨਾਲ ਭਰਿਆ ਇਨਸਾਨ :

ਮਾਹੀ ਦੇ ਫ਼ੈਸਲੇ ਇਸ ਲਈ ਹਮੇਸ਼ਾ ਸਫਲ ਹੁੰਦੇ ਹਨ ਕਿਉਂਕਿ ਉਹ ਆਤਮ-ਵਿਸ਼ਵਾਸ ਨਾਲ ਭਰੇ ਹਨ। ਉਨ੍ਹਾਂ ਨੂੰ ਵਿਕਟ ਦੇ ਪਿੱਛੇ ਸਭ ਕੁਝ ਪਤਾ ਹੁੰਦਾ ਹੈ। ਭਾਵੇਂ ਡੀਆਰਐੱਸ ਲੈਣਾ ਹੋਵੇ ਜਾਂ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ ਅਸ਼ਵਿਨ ਨੂੰ ਖਿਡਾਇਆ ਜਾਂ ਉਸ ਤੋਂ ਬਾਅਦ ਅਸ਼ੀਸ਼ ਨੇਹਰਾ ਨੂੰ।

ਫੁੱਲ ਫਾਰਮ 'ਚ ਸਨ ਧੋਨੀ :

ਅਸੀਂ ਜਦੋਂ ਵੀ ਮਿਲਦੇ ਹਾਂ ਤਾ ਘਰ ਪਰਿਵਾਰ ਦੀਆਂ ਗੱਲਾਂ ਕਰਦੇ ਹਾਂ। ਜਦੋਂ ਟੀਮ ਇੰਡੀਆ ਨਾਲ ਹੁੰਦੇ ਸੀ ਤਾਂ ਵੱਖ ਹੀ ਨਿਯਮ ਹੁੰਦੇ ਸਨ ਪਰ ਸੀਐੱਸਕੇ ਦੇ ਸਮੇਂ ਵੱਖਰਾ ਮਾਹੌਲ ਹੁੰਦਾ ਸੀ। ਇਸ ਸਾਲ ਵੀ ਜਦੋਂ ਸੀਐੱਸਕੇ ਦਾ ਕੈਂਪ ਲੱਗਾ ਤਾਂ ਉਹ ਫੁੱਲ ਫਾਰਮ 'ਚ ਨਜ਼ਰ ਆਏ। ਇਸ ਵਾਰ ਆਈਪੀਐੱਲ ਹੁੰਦਾ ਤਾਂ ਸਾਡੀ ਟੀਮ 200 ਛੱਕੇ ਮਾਰਦੀ।


ਜਦੋਂ ਉਸ ਨੂੰ ਲੱਗੇਗਾ, ਬੱਲਾ ਟੰਗ ਦੇਵੇਗਾ :

ਲੋਕ ਧੋਨੀ ਦੇ ਸੰਨਿਆਸ ਦੀਆਂ ਗੱਲਾਂ ਪਤਾ ਨਹੀਂ ਕਿਉਂ ਕਰਦੇ ਹਨ। ਮੈਂ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਅਭਿਆਸ ਦੌਰਾਨ ਬੱਲੇਬਾਜ਼ੀ ਕਰਦੇ ਦੇਖਿਆ ਹੈ। ਉਹ ਖੇਡਣਾ ਚਾਹੁੰਦੇ ਹਨ। ਉਨ੍ਹਾਂ ਦਾ ਕੋਈ ਬਦਲ ਨਹੀਂ ਹੈ। ਜਦੋਂ ਸਚਿਨ 40 ਸਾਲ ਤਕ ਖੇਡ ਸਕਦੇ ਹਨ ਤਾਂ ਧੋਨੀ ਕਿਉਂ ਨਹੀਂ। ਉਨ੍ਹਾਂ ਨੂੰ ਕੋਈ ਸਵਾਲ ਨਾ ਕਰੋ, ਉਹ ਦਿਨ ਖ਼ੁਦ ਆਵੇਗਾ ਤੇ ਬੈਟ ਟੰਗ ਦੇਵੇਗਾ ਤੇ ਬੋਲ ਦੇਵੇਗਾ ਜੈ ਸ਼੍ਰੀਰਾਮ। ਇਕ ਖਿਡਾਰੀ, ਦੋਸਤ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਅੰਦਰ ਕਾਫੀ ਕ੍ਰਿਕਟ ਬਾਕੀ ਹੈ। ਉਹ ਤੁਹਾਨੂੰ ਘੁੰਮਾ-ਘੁੰਮਾ ਕੇ ਹੈਲੀਕਾਪਟਰ ਸ਼ਾਟ ਦਿਖਾਏਗਾ ਕਿ ਮਜ਼ਾ ਆ ਜਾਵੇਗਾ।

Posted By: Rajnish Kaur