ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਕ੍ਰਿਕਟ 'ਚ ਇਕ ਨਵੀਂ ਸ਼ੁਰੂਆਤ ਕਰ ਸਕਦੇ ਹਨ। ਹਾਲਾਂਕਿ, ਇਸ ਲਈ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਕੰਟੋਰਲ ਬੋਰਡ ਤੋਂ ਮਨਜ਼ੂਰੀ ਲੈਣੀ ਹੋਵੇਗੀ। ਐੱਮਐੱਸ ਧੋਨੀ ਇਸ ਮਹੀਨੇ ਬਤੌਰ ਕ੍ਰਿਕਟ ਕਾਮੇਟੇਂਟਰ ਆਪਣਾ ਡੈਬਿਊ ਕਰ ਸਕਦੇ ਹਨ, ਜਿਸ ਦੀ ਇਜਾਜ਼ਤ ਬੀਸੀਸੀਆਈ ਨੇ ਦੇਣੀ ਹੈ।

BCCI ਨੇ ਦੇਣੀ ਹੈ ਇਜਾਜ਼ਤ

ਬ੍ਰਾਂਡਕਾਸਟਰਸ ਨੂੰ ਬੀਸੀਸੀਆਈ ਤੋਂ ਅਜੇ ਇਜਾਜ਼ਤ ਧੋਨੀ ਦੇ ਇਸ ਇਤਿਹਾਸਕ ਟੈਸਟ ਮੈਚ 'ਚ ਕਾਮੇਂਟ੍ਰੀ ਕਰਨ ਨੂੰ ਲੈ ਕੇ ਨਹੀਂ ਹੈ। ਬੀਸੀਸੀਆਈ ਤੋਂ ਜੁੜੇ ਸੂਤਰਾਂ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਹੈ, ਹਾਂ, ਪ੍ਰਸਾਰਣਕਰਤਾਵਾਂ ਨੇ ਸਾਨੂੰ ਪ੍ਰੋਪਜ਼ਲ ਭੇਜਿਆ ਹੈ, ਪਰ ਅਜੇ ਤਕ ਇਸ 'ਤੇ ਫੈਸਲਾ ਨਹੀਂ ਹੋਇਆ ਹੈ। ਜੇ BCCI ਇਜਾਜ਼ਤ ਦਿੰਦੀ ਹੈ ਤਾਂ ਧੋਨੀ Day-Night Test 'ਚ ਕਾਮੇਟ੍ਰੀ ਕਰਦਿਆਂ ਦਿਖਾਈ ਦੇਵੇਗੀ।'

ਗੌਰਤਲਬ ਹੈ ਕਿ ਐੱਮਐੱਸ ਧੋਨੀ ਵਰਲਡ ਕੱਪ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਖ਼ਿਲਾਫ਼ ਆਖਰੀ ਵਾਰ ਭਾਰਤੀ ਟੀਮ ਦੀ ਜ਼ਰਸੀ 'ਚ ਨਜ਼ਰ ਆਏ ਸਨ। ਕਈ ਸਾਲ ਪਹਿਲਾਂ ਧੋਨੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਉੱਥੇ ਬਤੌਰ ਕ੍ਰਿਕਟ 'ਚ ਉਨ੍ਹਾਂ ਦੀ ਵਾਪਸੀ ਕਦੋਂ ਹੋਵੇਗੀ ਇਸ 'ਤੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

Posted By: Amita Verma