ਦੁਬਈ (ਪੀਟੀਆਈ) : ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਕਪਤਾਨ ਇਆਨ ਮਾਰਗਨ ਕੋਰੋਨਾ ਵਾਇਰਸ ਸਬੰਧੀ ਪਾਬੰਦੀਆਂ ਦੇ ਹਟਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਐਤਵਾਰ ਤੋਂ ਬਹਾਲ ਹੋਣ ਵਾਲੇ ਆਈਪੀਐੱਲ ਦੇ 14ਵੇਂ ਸੈਸ਼ਨ ਦੌਰਾਨ ਸਟੇਡੀਅਮ ਵਿਚ ਦਰਸ਼ਕਾਂ ਦੀ ਵਾਪਸੀ ਤੋਂ ਕਾਫੀ ਉਤਸ਼ਾਹਤ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਆਈਪੀਐੱਲ ਵਿਚ ਦਰਸ਼ਕਾਂ ਦੀ ਵਾਪਸੀ ਨਾਲ ਯੂਏਈ ਵਿਚ ਉਨ੍ਹਾਂ ਦੀ ਆਵਾਜ਼ ਸੁਣਨ ਲਈ ਬੇਤਾਬ ਹਾਂ। ਮੁੱਖ ਕੋਚ ਬਰੈਂਡਨ ਮੈਕੁਲਮ ਨੇ ਵੀ ਦਰਸ਼ਕਾਂ ਦੀ ਸਟੇਡੀਅਮ ਵਿਚ ਵਾਪਸੀ ਦੇ ਕਦਮ ਦਾ ਸਵਾਗਤ ਕੀਤਾ ਤੇ ਕਿਹਾ ਕਿ ਪ੍ਰਸ਼ੰਸਕਾਂ ਦੇ ਸਮਰਥਨ ਨਾਲ ਉਨ੍ਹਾਂ ਨੂੰ ਪਲੇਆਫ ਸਥਾਨ ਹਾਸਲ ਕਰਨ ਦੇ ਟੀਚੇ ਵਿਚ ਮਦਦ ਮਿਲੇਗੀ। ਮੈਕੁਲਮ ਨੇ ਕਿਹਾ ਕਿ ਇਹ ਅਸਲ ਵਿਚ ਸ਼ਾਨਦਾਰ ਹੈ। ਅਸੀਂ ਇਸ ਬਾਰੇ ਸੋਚ ਰਹੇ ਸੀ ਕਿ ਪ੍ਰਸ਼ੰਸਕਾਂ ਦੀ ਸਟੇਡੀਅਮ ਵਿਚ ਵਾਪਸੀ ਹੋਵੇਗੀ ਜਾਂ ਨਹੀਂ।