ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਈਸੀਸੀ ਵੱਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਵਨਡੇ ਰੈਂਕਿੰਗ 'ਚ ਨੰਬਰ-1 ਗੇਂਦਬਾਜ਼ ਬਣ ਗਏ ਹਨ। ਸਿਰਾਜ ਨੂੰ ਸ਼੍ਰੀਲੰਕਾ ਤੇ ਨਿਊਜ਼ੀਲੈਂਡ ਖਿਲਾਫ ਹਾਲ ਹੀ 'ਚ ਖਤਮ ਹੋਈ ਵਨਡੇ ਸੀਰੀਜ਼ 'ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦਿੱਤਾ ਗਿਆ ਹੈ।
ਸਿਰਾਜ ਪਿਛਲੇ ਸਾਲਾਂ ਦੌਰਾਨ ਇਕ ਰੋਜ਼ਾ ਕ੍ਰਿਕਟ 'ਚ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ਾਂ 'ਚੋਂ ਇਕ ਰਹੇ ਹਨ। ਸਿਰਾਜ ਨੇ ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 28 ਸਾਲਾ ਇਸ ਗੇਂਦਬਾਜ਼ ਨੇ ਸ਼੍ਰੀਲੰਕਾ ਖਿਲਾਫ ਲਗਾਤਾਰ ਦੋ ਮੈਚਾਂ 'ਚ ਚਾਰ-ਚਾਰ ਵਿਕਟਾਂ ਲਈਆਂ ਤੇ ਫਿਰ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ 'ਚ ਇਹ ਕਾਰਨਾਮਾ ਦੁਹਰਾਇਆ।
ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਸਿਰਾਜ ਨੇ 10.22 ਦੀ ਔਸਤ 9 ਵਿਕਟਾਂ ਲਈਆਂ। ਇਸ ਦੇ ਨਾਲ ਹੀ ਸਿਰਾਜ ਨੇ ਨਿਊਜ਼ੀਲੈਂਡ ਖਿਲਾਫ ਦੋ ਵਨਡੇ ਮੈਚਾਂ 'ਚ 5 ਵਿਕਟਾਂ ਲਈਆਂ ਸਨ ਜਦਕਿ ਆਖਰੀ ਮੈਚ 'ਚ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਸੀ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ। ਸਿਰਾਜ ਨੂੰ ਹਾਲ ਹੀ ਵਿੱਚ ਸ਼੍ਰੇਅਸ ਅਈਅਰ ਦੇ ਨਾਲ ਆਈਸੀਸੀ ਦੀ ਸਾਲ 2022 ਦੀ ਇਕ ਰੋਜ਼ਾ ਟੀਮ ਵਿਚ ਸ਼ਾਮਲ ਕਰਕੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦਿੱਤਾ ਗਿਆ ਸੀ।
🚨 There's a new World No.1 in town 🚨
India's pace sensation has climbed the summit of the @MRFWorldwide ICC Men's ODI Bowler Rankings 🔥
More 👇
— ICC (@ICC) January 25, 2023
ਹੈਦਰਾਬਾਦ ਦਾ ਇਹ ਤੇਜ਼ ਗੇਂਦਬਾਜ਼ ਹੁਣ ਵਨਡੇ ਗੇਂਦਬਾਜ਼ੀ ਰੈਂਕਿੰਗ 'ਚ ਨੰਬਰ-1 ਬਣ ਗਿਆ ਹੈ। ਉਨ੍ਹਾਂ ਦੇ 729 ਰੇਟਿੰਗ ਅੰਕ ਹਨ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਤੇ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਹਨ। ਦੱਸ ਦੇਈਏ ਕਿ ਭਾਰਤੀ ਟੀਮ ਆਈਸੀਸੀ ਵਨਡੇ ਟੀਮ ਰੈਂਕਿੰਗ 'ਚ ਨੰਬਰ 1 ਬਣ ਗਈ ਹੈ। ਭਾਰਤ ਨੇ ਨਿਊਜ਼ੀਲੈਂਡ 'ਤੇ ਕਲੀਨ ਸਵੀਪ ਕਰਦੇ ਹੀ ਆਈਸੀਸੀ ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਸੀ।
Posted By: Seema Anand