ਨਵੀਂ ਦਿੱਲੀ (ਜੇਐੱਨਐੱਨ) : ਬੁਮਰਾਹ ਦੀ ਸੱਟ ਤੋਂ ਬਾਅਦ ਬੀਸੀਸੀਆਈ ਨੇ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਦੋ ਵਾਧੂ ਤੇਜ਼ ਗੇਂਦਬਾਜ਼ ਬੈਕਅਪ ਵਜੋਂ ਭੇਜਣ ਦਾ ਫ਼ੈਸਲਾ ਕੀਤਾ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਟੀਮ ਵਿਚ ਸ਼ਾਮਲ ਕੀਤੇ ਗਏ ਮੁਹੰਮਦ ਸਿਰਾਜ ਤੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਛੇ ਅਕਤੂਬਰ ਨੂੰ ਭਾਰਤੀ ਟੀਮ ਨਾਲ ਪਰਥ ਲਈ ਉਡਾਣ ਭਰਨਗੇ। ਇੱਥੇ ਟੀਮ ਲਗਭਗ ਇਕ ਹਫ਼ਤੇ ਤਕ ਅਭਿਆਸ ਕਰੇਗੀ ਤੇ ਪੱਛਮੀ ਆਸਟ੍ਰੇਲੀਆ ਨਾਲ ਅਭਿਆਸ ਮੈਚ ਖੇਡੇਗੀ। ਇਸ ਤੋਂ ਬਾਅਦ ਟੀਮ 17 ਅਕਤੂਬਰ ਨੂੰ ਬਿ੍ਸਬੇਨ ਵਿਚ ਵਿਸ਼ਵ ਕੱਪ ਦਾ ਪਹਿਲਾ ਅਧਿਕਾਰਕ ਮੈਚ ਖੇਡੇਗੀ। ਬੀਸੀਸੀਆਈ ਨੇ ਅਜੇ ਤਕ ਬੁਮਰਾਹ ਦੇ ਆਸਟ੍ਰੇਲੀਆ ਨਾ ਜਾਣ 'ਤੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਹੈ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਜ਼ਰੂਰ ਕਿਹਾ ਹੈ ਕਿ ਬੁਮਰਾਹ ਨੂੰ ਲੈ ਕੇ ਉਮੀਦ ਕਾਇਮ ਰੱਖਣੀ ਚਾਹੀਦੀ ਹੈ ਪਰ ਬੁਮਰਾਹ ਦਾ ਵਿਸ਼ਵ ਕੱਪ ਲਈ ਫਿੱਟ ਹੋਣਾ ਇਕ ਸੁਪਨੇ ਵਾਂਗ ਹੈ।

Posted By: Gurinder Singh