ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ੋ, ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸ਼ਾਇਦ ਸੁਰਖੀਆਂ 'ਚ ਰਹਿਣ ਦਾ ਤਰੀਕਾ ਖੋਜਿਆ ਹੈ। ਉਹ ਇਨ੍ਹਾਂ ਦਿਨਾਂ 'ਚ ਆਪਣੇ ਇੰਸਟਾਗਾ੍ਰਮ ਅਕਾਊਂਟ 'ਤੇ ਇਕ ਤੋਂ ਵੱਧ ਕੇ ਇਕ ਵੀਡੀਓ ਪਾ ਰਹੀ ਹੈ ਜਿਸ ਨੂੰ ਲੈ ਕੇ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਈਦ ਵਾਲੇ ਦਿਨ ਆਪਣੀ ਲੇਟੈਸਟ ਵੀਡੀਓ ਅਪਲੋਡ ਕੀਤੀ। ਇਸ ਵੀਡੀਓ ਨੂੰ ਲੈ ਕੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ। ਹਾਲਾਂਕਿ ਕੁਝ ਲੋਕਾਂ ਨੇ ਵਧੀਆ ਕੁਮੈਂਟ ਵੀ ਕੀਤੇ, ਪਰ ਉਹ ਇਸ ਨੂੰ ਲੈ ਕੇ ਵੀ ਚਰਚਾ 'ਚ ਜ਼ਰੂਰ ਆ ਗਈ।

ਹਸੀਨ ਜਹਾਂ ਨੇ ਜੋ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ ਉਸ 'ਚ ਹਿੰਦੀ ਫ਼ਿਲਮ ਗੀਤ 'ਤੇਰੀ ਗੋਰੀ-ਗੋਰੀ ਬਾਹੇ, ਬਾਹੋ ਮੇਂ ਆ ਜਾਨਾ, 'ਤੇ ਡਾਂਸ ਕਰ ਰਹੀ ਹੈ। ਇਸ ਵੀਡੀਓ 'ਚ ਉਨ੍ਹਾਂ ਦਾ ਚਿਹਰਾ ਥੋੜ੍ਹਾ-ਥੋੜ੍ਹਾ ਦਿਖ ਰਿਹਾ ਹੈ ਜਦਕਿ ਕਾਫ਼ੀ ਸਮੇਂ ਤਕ ਉਨ੍ਹਾਂ ਦਾ ਚਿਹਰਾ ਇਮੋਜੀ ਨਾਲ ਨਜ਼ਰ ਨਹੀਂ ਆ ਰਿਹਾ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਹੈਪੀ ਈਦ ਵੀ ਲਿਖਿਆ ਸੀ।

Posted By: Sarabjeet Kaur