ਜੇਐੱਨਐੱਨ, ਨਵੀਂ ਦਿੱਲੀ : ਹਰ ਕਿਸੇ ਦੀ ਜ਼ਿੰਦਗੀ 'ਚ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀ ਆਉਂਦੀਆਂ ਹਨ। ਕਈ ਲੋਕ ਇਨ੍ਹਾਂ ਪਰੇਸ਼ਾਨੀਆਂ ਨੂੰ ਹੱਸ ਕੇ ਟਾਲ਼ ਦਿੰਦੇ ਹਨ ਤਾਂ ਕਈ ਲੋਕ ਇਨ੍ਹਾਂ ਨੂੰ ਬਹੁਤ ਜ਼ਿਆਦਾ ਦਿਮਾਗ਼ ਤੇ ਦਿਲ 'ਤੇ ਲਗਾ ਲੈਂਦੇ ਹਨ। ਕਈ ਤਾਂ ਇਨ੍ਹਾਂ ਪਰੇਸ਼ਾਨੀਆਂ ਦੇ ਚੱਲਦੇ ਆਪਣੀ ਜ਼ਿੰਦਗੀ ਦੀ ਰਾਮਲੀਲ੍ਹਾ ਖ਼ਤਮ ਕਰਨ ਦੀ ਸੋਚ ਲੈਂਦੇ ਹਨ। ਇਸ ਤਰ੍ਹਾਂ ਦਾ ਇਕ ਵਿਅਕਤੀ ਹੈ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ।

ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਇਕ ਛੋਟੇ ਜਿਹੇ ਪਿੰਡ 'ਚ ਰਹਿਣ ਵਾਲੇ ਮੁਹੰਮਦ ਸ਼ਮੀ ਦੇ ਵੀ ਦਿਮਾਗ਼ 'ਚ ਆਤਮ ਹੱਤਿਆ ਕਰਨ ਦਾ ਵਿਚਾਰ ਆਇਆ ਸੀ, ਜਿਸ ਦੇ ਬਾਰੇ 'ਚ ਉਨ੍ਹਾਂ ਨੇ ਇਕ ਇੰੰਟਰਵਿਊ 'ਚ ਖੁਲਾਸਾ ਕੀਤਾ ਸੀ। ਜਦ ਹਿੰਦੋਸਥਾਨ ਟਾਈਮ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਹਾਲ ਹੀ 'ਚ ਆਤਮ ਹੱਤਿਆ ਕਰਨ ਦਾ ਸੋਚਿਆ ਸੀ ਜਦੋਂ ਤੁਹਾਡੇ ਜੀਵਨ 'ਚ ਔਖਾ ਸਮਾਂ ਆਇਆ ਸੀ? ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਉਸ ਔਖੇ ਸਮੇਂ 'ਚ ਸਭ ਤੋਂ ਜ਼ਿਆਦਾ ਸਾਥ ਮੇਰਾ ਪਰਿਵਾਰ ਨੇ ਦਿੱਤਾ ਸੀ। ਉਨ੍ਹਾਂ ਨੇ ਬਹੁਤ ਜ਼ਿਆਦਾ ਹਿੰਮਤ ਦਿੱਤੀ ਸੀ।

ਤੇਜ਼ ਗੇਂਦਬਾਜ਼ ਸ਼ਮੀ ਨੇ ਕਿਹਾ ਹੈ, ਡਿਪ੍ਰੈਸ਼ਨ 'ਚ ਬਹੁਤ ਹੀ ਧਿਆਨ ਦੇਣ ਵਾਲੀ ਗੱਲ ਇਹ ਹੈ ਇਕੱਲੇ ਨਾ ਰਹਿਣਾ। ਸੁਸ਼ਾਂਤ ਸਿੰਘ ਰਾਜਪੂਤ ਵਰਗੇ ਸ਼ਾਨਦਾਨ ਅਦਾਕਾਰਾ ਨੇ ਆਪਣੀ ਜਾਨ ਗੁਆ ਦਿੱਤੀ। ਇਸ ਤਰ੍ਹਾਂ ਦੇ ਹਾਲਾਤਾਂ 'ਚ ਆਪਣਿਆਂ ਦੀ ਬਹੁਤ ਜ਼ਰੂਤ ਹੁੰਦੀ ਹੈ ਉਹ ਸਾਨੂੰ ਪਰੇਸ਼ਾਨੀਆਂ ਨਾਲ ਲੜਨ ਦੀ ਹਿੰਮਤ ਦਿੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਈ ਵਾਰ ਮੈਨੂੰ ਆਤਮ ਹੱਤਿਆ ਦਾ ਅਹਿਸਾਸ ਹੋਇਆ, ਪਰ ਮੇਰੇ ਪਰਿਵਾਰ ਨੇ ਕਦੀ ਵੀ ਮੈਨੂੰ ਇਕੱਲੇ ਨਹੀਂ ਸੀ ਛੱਡਦਾ। ਕੋਈ ਨਾ ਕੋਈ ਹਮੇਸ਼ਾ ਮੇਰੇ ਨਾਲ ਰਹਿੰਦਾ ਸੀ। ਆਪਣੇ ਕਰੀਬੀ ਲੋਕਾਂ ਨਾਲ ਗੱਲ ਕਰਨਾ ਜਾਂ ਕਾਊਂਸਲਿੰਗ ਕਰਨਾ ਸਭ ਤੋਂ ਵਧੀਆ ਤਰੀਕਾ ਹੈ ਆਦਿ ਨਾਲ ਡਿਪ੍ਰੈਸ਼ਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Posted By: Sarabjeet Kaur