ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਦਾ ਸਾਬਕਾ ਪਾਕਿਸਤਾਨੀ ਕਪਤਾਨ ਸ਼ਾਹਿਦ ਅਫਰੀਦੀ ਨਾਲ ਰਿਸ਼ਤਾ ਜਗ-ਜਾਹਿਰ ਹੈ। ਹੁਣ ਇਕ ਹੋਰ ਪਾਕਿਸਤਾਨੀ ਕ੍ਰਿਕਟਰ ਨੇ ਗੰਭੀਰ ਨਾਲ ਉਨ੍ਹਾਂ ਦੇ ਖਰਾਬ ਰਿਸ਼ਤੇ ਨੂੰ ਸਾਹਮਣੇ ਲਿਆਂਦਾ ਹੈ। ਪਾਕਿਸਤਾਨ ਦੇ 7 ਫੁੱਟ ਲੰਬੇ ਤੇਜ਼ ਗੇਂਦਬਾਜ ਮੁਹੰਮਦ ਇਰਫਾਨ ਨੇ ਦੱਸਿਆ ਕਿ ਗੰਭੀਰ ਉਨ੍ਹਾਂ ਨਾਲ ਨਜ਼ਰਾਂ ਮਿਲਾਉਣਾ ਪਸੰਦ ਨਹੀਂ ਕਰਦੇ ਸਨ।

ਇਰਫਾਨ ਨੇ ਇਕ ਪਾਕਿਸਤਾਨੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ, 'ਜਦੋਂ ਮੈਂ ਭਾਰਤ ਖ਼ਿਲਾਫ਼ ਖੇਡਦਾ ਸੀ ਉਦੋਂ ਉਹ ਮੇਰੇ ਖ਼ਿਲਾਫ਼ ਬੱਲੇਬਾਜ਼ੀ ਕਰਨ 'ਚ ਸਹਿਜ ਨਹੀਂ ਸਨ। ਮੈਨੂੰ ਖਿਡਾਰੀਆਂ ਨੇ ਸਾਲ 2012 ਸੀਰੀਜ਼ ਦੌਰਾਨ ਦੱਸਿਆ ਸੀ ਕਿ ਉਹ ਮੇਰੀ ਲੰਬਾਈ ਕਾਰਨ ਗੇਂਦ ਨੂੰ ਚੰਗੇ ਨਾਲ ਦੇਖ ਨਹੀਂ ਪਾਉਂਦੇ ਸਨ। ਮੇਰੀ ਰਫ਼ਤਾਰ ਨੂੰ ਵੀ ਉਨ੍ਹਾਂ ਨੂੰ ਫੜ੍ਹਨ 'ਚ ਮੁਸ਼ਕਲ ਹੁੰਦੀ ਸੀ।'

ਇਰਫਾਨ ਨੇ ਗੰਭੀਰ ਬਾਰੇ ਗੱਲ ਕਰਦਿਆਂ ਦੱਸਿਆ, 'ਉਨ੍ਹਾਂ ਨੂੰ ਮੇਰਾ ਸਾਹਮਣਾ ਕਰਨਾ ਬਿਲਕੁਲ ਪਸੰਦ ਨਹੀਂ ਸੀ। ਚਾਹੇ ਮੈਚ ਦੌਰਾਨ ਹੋਵੇ ਜਾਂ ਫਿਰ ਨੈਟ ਪ੍ਰੈਕਟਿਸ 'ਚ, ਮੈਨੂੰ ਹਮੇਸ਼ਾ ਹੀ ਇਹ ਮਹਿਸੂਸ ਹੋਇਆ ਕਿ ਉਹ ਮੇਰੀ ਨਜ਼ਰਾਂ ਤੋਂ ਨਜ਼ਰ ਮਿਲਾਉਣ ਲਈ ਬਚਦੇ ਸਨ। ਮੈਨੂੰ ਯਾਦ ਹੈ ਕਿ ਸਾਲ 2012 ਦੀ ਲਿਮਿਟੇਡ ਓਵਰ ਸੀਰੀਜ਼ 'ਚ ਮੈਂ ਉਨ੍ਹਾਂ ਨੂੰ ਚਾਰ ਵਾਰ ਆਊਟ ਕੀਤਾ ਸੀ। ਉਹ ਮੇਰੇ ਖ਼ਿਲਾਫ਼ ਬਹੁਤ ਜ਼ਿਆਦਾ ਅਸਹਿਜ ਸਨ।'

ਗੰਭੀਰ ਨੇ ਸਾਲ 2012 'ਚ ਆਪਣਾ ਆਖਰੀ ਟੀ20 ਮੁਕਾਬਲਾ ਪਾਕਿਸਤਾਨ ਖ਼ਿਲਾਫ਼ ਅਹਿਮਦਾਬਾਦ 'ਚ ਖੇਡਿਆ ਸੀ। ਇਰਫਾਨ ਦਾ ਕਹਿਣਾ ਸੀ ਕਿ ਇਹ ਮੈਂ ਨਹੀਂ ਕਹਾਂਗਾ ਕਿ ਕੋਈ ਮੇਰੀ ਗੇਂਦਬਾਜ਼ੀ ਤੋਂ ਡਰਦਾ ਸੀ ਪਰ ਗੰਭੀਰ ਜਦੋਂ ਵਾਪਸ ਪਰਤੇ ਤਾਂ ਲੋਕ ਮੈਨੂੰ ਉਨ੍ਹਾਂ ਦਾ ਲਿਮਿਟੇਡ ਫਾਰਮੇਟ ਕ੍ਰਿਕਟ ਕਰੀਅਰ ਨੂੰ ਖ਼ਤਮ ਕਰਨ ਲਈ ਵਧਾਈ ਦੇ ਰਹੇ ਸਨ।

Posted By: Amita Verma