ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ ਕਿਸੇ ਨਾ ਕਿਸੇ ਵਜ੍ਹਾ ਕਰ ਕੇ ਚਰਚਾ 'ਚ ਬਣੀ ਹੀ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਖਿਡਾਰੀਆਂ ਦੇ ਕੋਰੋਨਾ ਟੈਸਟ ਦੀ ਵਜ੍ਹਾ ਨਾਲ ਬੋਰਡ ਚਰਚਾ 'ਚ ਹੈ। ਦਰਅਸਲ ਮੰਗਲਵਾਰ ਨੂੰ ਪੀਸੀਬੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਇੰਗਲੈਂਡ ਦੌਰੇ 'ਤੇ ਜਾਣ ਵਾਲੇ 29 'ਚੋਂ 10 ਖਿਡਾਰੀ ਕੋਰੋਨਾ ਪਾਜ਼ੇਟਿਵ ਹਨ। ਬੁੱਧਵਾਰ ਨੂੰ ਮੁਹੰਮਦ ਹਫ਼ੀਜ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਐਲਾਨ ਕੀਤਾ ਕਿ ਉਹ ਪਾਜ਼ੇਟਿਵ ਨਹੀਂ ਹਨ ਪੀਸੀਬੀ ਦੀ ਰਿਪੋਰਟ ਗ਼ਲਤ ਸੀ। ਹੁਣ ਦੁਬਾਰਾ ਕਰਵਾਈ ਜਾਂਚ 'ਚ ਪਾਜ਼ੇਟਿਵ ਪਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ।


ਹਫ਼ੀਜ ਨੂੰ ਪਹਿਲਾਂ ਕੋਰੋਨਾ ਪਾਜ਼ੇਟਿਵ ਫਿਰ ਨੈਗੇਟਿਵ ਤੇ ਹੁਣ ਦੁਬਾਰਾ ਤੋਂ ਰਿਪੋਰਟ ਪਾਜ਼ੇਟਿਵ ਆਉਣ 'ਤੇ ਸਹਿਮ ਦਾ ਮਾਹੌਲ ਹੈ। ਪੀਸੀਬੀ ਦੁਆਰਾ ਇੰਗਲੈਂਡ ਦੌਰੇ 'ਤੇ ਜਾਣ ਵਾਲੇ 29 ਖਿਡਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ 'ਚ ਪਹਿਲੇ ਰਾਊਂਡ 'ਚ ਖਿਡਾਰੀਆਂ ਦੇ ਨਾਲ 12 ਸਪੋਰਟ ਸਟਾਫ਼ ਵੀ ਸੀ। ਹਫ਼ੀਜ ਦੀ ਰਿਪੋਰਟ 9 ਬਾਕੀ ਖਿਡਾਰੀਆਂ ਦੇ ਨਾਲ ਕੋਰੋਨਾ ਪਾਜ਼ੇਟਿਵ ਆਈ ਸੀ। ਪੀਸੀਬੀ ਨੇ ਇਸ ਗੱਲ ਦੀ ਜਾਣਕਾਰੀ ਖੁਦ ਦਿੱਤੀ ਸੀ ਕਿ ਟੀਮ ਦੇ 9 ਖਿਡਾਰੀ ਸੰਕ੍ਰਮਿਤ ਪਾਏ ਗਏ ਹਨ।


ਰਿਪੋਰਟ ਦੀ ਜਾਣਕਾਰੀ ਦੇਣ ਦੇ ਇਕ ਦਿਨ ਬਾਅਦ ਹੀ ਹਫ਼ੀਜ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਸ਼ੇਅਰ ਕੀਤਾ ਕਿ ਉਨ੍ਹਾਂ ਨੇ ਨਿੱਜੀ ਜਾਂਚ ਕਰਵਾਈ ਸੀ ਜਿਸ 'ਚ ਉਹ ਠੀਕ ਪਾਏ ਗਏ ਹਨ ਉਨ੍ਹਾਂ ਨੂੰ ਕੋਰੋਨਾ ਸੰਕ੍ਰਮਣ ਨਹੀਂ ਹੈ। ਪੀਸੀਬੀ ਹਫ਼ੀਜ ਦੀ ਇਸ ਗੱਲ ਤੋਂ ਬਹੁਤ ਨਰਾਜ਼ ਹੋਏ ਕਿਉਂਕਿ ਉਨ੍ਹਾਂ ਨੇ ਕੁਆਰੰਟਾਈਨ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਹਿੰਦੋਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ ਸ਼ੌਕਤ ਖ਼ਾਨੁਮ ਮੈਮੋਰੀਅਲ ਹਸਪਤਾਲ ਜਿੱਥੇ ਪਾਕਿਸਤਾਨ ਦੀ ਟੀਮ ਦੇ ਸਾਰੇ ਖਿਡਾਰੀਆਂ ਦੇ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਸੀ ਉੱਥੇ ਹੀ ਫਿਰ ਦੁਬਾਰਾ ਹਫ਼ੀਜ ਦੇ ਸੈਂਪਲ ਦੀ ਜਾਂਚ ਕੀਤੀ ਗਈ ਤੇ ਇਸ ਵਾਰ ਵੀ ਉਹ ਪਾਜ਼ੇਟਿਵ ਹੀ ਪਾਏ ਗਏ ਹਨ।

Posted By: Sarabjeet Kaur