ਨਵੀਂ ਦਿੱਲੀ (ਜੇਐੱਨਐੱਨ) : ਮੋਹਾਲੀ ਤੋਂ ਸਿਮੀ ਸਿੰਘ ਜਦ ਆਇਰਲੈਂਡ ਪੁੱਜੇ ਸਨ ਤਦ ਉਨ੍ਹਾਂ ਨਹੀਂ ਲੱਗਾ ਸੀ ਕਿ ਉਹ ਉਥੇ ਦੀ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰਨਗੇ। ਹੁਣ ਆਇਰਲੈਂਡ ਦਾ ਇਹ ਹਰਫ਼ਨਮੌਲਾ ਵਿਸ਼ਵ ਚੈਂਪੀਅਨ ਇੰਗਲੈਂਡ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਵਿਚ ਖੇਡੇਗਾ। ਆਇਰਲੈਂਡ ਲਈ 18 ਵਨ ਡੇ ਮੈਚਾਂ ਵਿਚ 242 ਦੌੜਾਂ ਤੇ 18 ਵਿਕਟਾਂ ਲੈਣ ਵਾਲੇ ਸਿਮੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਮੋਹਾਲੀ ਕ੍ਰਿਕਟ ਸਟੇਡੀਅਮ ਕੋਲ ਸੀ। ਉਥੇ ਮੈਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ।

ਪੰਜਾਬ ਦੀ ਟੀਮ ਵਿਚ ਮੈਂ ਅੰਡਰ-15, ਅੰਡਰ-17 ਖੇਡਿਆ। ਉਸ ਤੋਂ ਬਾਅਦ ਮੈਂ ਪੜ੍ਹਾਈ ਤੇ ਕ੍ਰਿਕਟ ਖੇਡਣ ਲਈ ਆਇਰਲੈਂਡ ਚਲਾ ਗਿਆ। ਇੱਥੇ ਇਕ ਸਟੋਰ ਵਿਚ ਮੈਂ ਕੰਮ ਕਰਦਾ ਸੀ। ਛੁੱਟੀ ਦੇ ਦਿਨ ਕ੍ਰਿਕਟ ਖੇਡਦਾ ਸੀ। ਆਇਰਲੈਂਡ ਦੀ ਰਾਸ਼ਟਰੀ ਟੀਮ ਵਿਚ ਥਾਂ ਬਣਾਉਣ ਵਿਚ ਮੈਨੂੰ 12 ਸਾਲ ਲੱਗ ਗਏ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕ੍ਰਿਕਟ ਦਾ ਪੱਧਰ ਕੁਝ ਹੋਰ ਹੈ ਜਦਕਿ ਆਇਰਲੈਂਡ ਵਿਚ ਕੁਝ ਹੋਰ। ਵਿਦੇਸ਼ ਵਿਚ ਤੁਹਾਨੂੰ ਵੀਜ਼ਾ, ਖਾਣੇ, ਆਦਿ ਚੀਜ਼ਾਂ ਦੀ ਫ਼ਿਕਰ ਹੁੰਦੀ ਹੈ। ਇੱਥੇ ਦੇ ਲੋਕ ਖਿਡਾਰੀਆਂ ਨੂੰ ਹਟਾ ਕੇ ਅੱਗੇ ਆਉਣਾ ਮੁਸ਼ਕਲ ਹੁੰਦਾ ਹੈ।