style="text-align: justify;"> ਕ੍ਰਾਈਸਟਚਰਚ (ਪੀਟੀਆਈ) : ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਯਾਤਰਾ ਨੂੰ ਲੈ ਕੇ ਸ਼ੱਕ ਨੂੰ ਨਜ਼ਰਅੰਦਾਜ਼ ਕਰਦੇ ਹੋਏ ਨਿਊਜ਼ੀਲੈਂਡ ਦੇ ਸਪਿੰਨਰ ਮਿਸ਼ੇਲ ਸੈਂਟਨਰ ਨੇ ਕਿਹਾ ਕਿ ਉਹ ਅਮਰੀਕਾ ਦੇ ਰਸਤੇ ਵੈਸਟਇੰਡੀਜ਼ ਜਾਂਦੇ ਹੋਏ ਏਅਰਪੋਰਟ 'ਤੇ ਲਾਊਂਜ 'ਚ ਇਕ ਕੋਨੇ 'ਚ ਬੈਠੇ ਰਹਿਣਗੇ। ਕੋਰੋਨਾ ਵਾਇਰਸ ਮਾਹਮਾਰੀ ਵਿਚਾਲੇ ਅਗਲੀ ਕੈਰੇਬਿਅਨ ਪ੍ਰੀਮੀਅਰ ਲੀਗ (ਸੀਪੀਐੱਲ) ਤੇ ਆਈਪੀਐੱਲ ਖੇਡਣ ਨੂੰ ਲੈ ਕੇ ਸੈਂਟਨਰ ਕਾਫੀ ਉਤਸ਼ਾਹਤ ਹਨ।

ਉਹ 18 ਅਗਸਤ ਤੋਂ ਸ਼ੁਰੂ ਹੋਣ ਵਾਲੀ ਸੀਪੀਐੱਲ ਵਿਚ ਬਾਰਬਾਡੋਸ ਟ੍ਰਾਈਡੈਂਟਸ ਲਈ ਖੇਡਣਗੇ। 28 ਸਾਲ ਦੇ ਸੈਂਟਨਰ ਨੇ ਨਿਊਜ਼ੀਲੈਂਡ ਦੀ ਵੈੱਬਸਾਈਟ ਨੂੰ ਕਿਹਾ ਕਿ ਇਹ ਰੋਮਾਂਚਕ ਹੈ। ਮੈਂ ਅਮਰੀਕਾ ਦੇ ਰਸਤੇ ਜਾਵਾਂਗਾ ਤੇ ਏਅਰਪੋਰਟ 'ਤੇ ਲਾਊਂਜ ਵਿਚ ਕੋਨੇ ਵਿਚ ਹੀ ਬੈਠਾ ਰਹਾਂਗਾ। ਸਾਨੂੰ ਮੌਜੂਦਾ ਹਾਲਾਤ ਵਿਚ ਸਿਹਤ ਤੇ ਸੁਰੱਖਿਆ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਬੁਕਲੇਟ ਦਿੱਤੀ ਗਈ ਹੈ। ਪਤਾ ਨਹੀਂ ਕੁਆਰੰਟਾਈਨ ਕਿਹੋ ਜਿਹਾ ਹੋਵੇਗਾ। ਡਵੇਨ ਬਰਾਵੋ ਤੇ ਮੈਕੁਲਮ ਵਰਗੇ ਮੇਰੇ ਦੋਸਤ ਉਥੇ ਹਨ ਜਿਨ੍ਹਾਂ ਦੇ ਨਾਲ ਮੈਂ ਸਮਾਂ ਬਿਤਾ ਸਕਦਾ ਹਾਂ।