ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ 2021 (ਆਈਪੀਐੱਲ 2021) ਦੇ ਸ਼ੁਰੂ ਹੋਣ ’ਚ ਸਿਰਫ ਇਕ ਦਿਨ ਬਾਕੀ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਬੁੱਧਵਾਰ ਨੂੰ ਭਵਿੱਖਵਾਣੀ ਕਰਦੇ ਹੋਏ ਕਿਹਾ ਕਿ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਜਾਂ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਖਿਤਾਬ ਜਿੱਤੇਗੀ। ਹੁਣ ਇਸ ਨੂੰ ਲੈ ਕੇ ਵਸੀਮ ਜਾਫਰ ਨੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ ਹੈ।

ਜਾਫਰ ਨੇ ਮਾਈਕਲ ਵਾਨ ਦੇ ਟਵੀਟ ’ਤੇ ਜਵਾਬ ਦਿੰਦੇ ਹੋਏ ਇਕ ਫਨੀ ਮੀਮ ਸ਼ੇਅਰ ਕੀਤਾ। ਉਨ੍ਹਾਂ ਨੇ ਸਲਮਾਨ ਖ਼ਾਨ ਦੀ ਇਕ ਫਿਲਮ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ’ਤੇ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਦਾ ਨਾਂ ਲਿਖਿਆ ਹੈ। ਇਸ ’ਚ ਥੱਲ੍ਹੇ ਦਿੱਤੇ ਕੁਝ ਲੜਕਿਆਂ ਦੀ ਫੋਟੋ ਹੈ। ਜਿਸ ਦਾ ਮਤਲਬ ਬਾਕੀ ਫਰੈਂਚਾਈਜ਼ੀਆਂ ਨਾਲ ਹੈ।

ਕੀ ਕਿਹਾ ਸੀ ਮਾਈਕਲ ਵਾਨ ਨੇ?

ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਆਈਪੀਐੱਲ 2021 ਦੇ ਜੇਤੂਆਂ ਦੀ ਭਵਿੱਖਵਾਣੀ ਕੀਤੀ। ਜੇਕਰ ਉਨ੍ਹਾਂ ਦਾ ਫਾਰਮ ਖਰਾਬ ਰਹਿੰਦਾ ਹੈ ਤਾਂ ਸਨਰਾਈਜ਼ਰਸ ਹੈਦਰਾਬਾਦ ਇਸ ਨੂੰ ਜਿੱਤੇਗੀ। ਵਾਨ ਟਵੀਟਰ ’ਤੇ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ। ਪਿਛਲੇ ਮਹੀਨੇ ਇੰਗਲੈਂਡ ਦੇ ਸਾਬਕਾ ਕਪਤਾਨ ਨੇ ਕਿਹਾ ਸੀ ਕਿ ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਆ ਤੋਂ ਵਧੀਆ ਟੀ-20 ਟੀਮ ਹੈ।

Posted By: Sunil Thapa