style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 13ਵੇਂ ਸੀਜ਼ਨ ਦਾ 41ਵਾਂ ਮੁਕਾਬਲਾ ਸ਼ਾਰਜਾਹ ਦੇ ਮੈਦਾਨ 'ਤੇ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ 'ਚ ਖੇਡਿਆ ਗਿਆ।

ਅਨਫਿਟ ਰੋਹਿਤ ਸ਼ਰਮਾ ਦੀ ਥਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਿਰੋਨ ਪੋਲਾਰਡ ਨੇ ਕੀਤੀ ਤੇ ਉਨ੍ਹਾਂ ਨੇ ਇਸ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੈਮ ਕੁਰਨ ਦੇ ਅਰਧ ਸੈਂਕੜੇ ਬਦੌਲਤ ਚੇਨਈ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 114 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਮੁੰਬਈ ਨੇ 12.2 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ ਤੇ 10 ਵਿਕਟਾਂ ਤੋਂ ਵੱਡੀ ਜਿੱਤ ਦਰਜ ਕਰ ਲਈ। ਇਸ਼ਾਨ ਕਿਸ਼ਨ ਤੇ ਕਵਿੰਟਨ ਡਿਕਾਕ ਨੇ ਇਸ ਮੈਚ 'ਚ ਅਜੇਤੂ 116 ਦੌੜਾਂ ਸਾਂਝੇਦਾਰੀ ਕਰਦੇ ਹੋਏ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।

Posted By: Sunil Thapa