ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀ ਟੈਸਟ ਟੀਮ ਦੇ ਬੱਲੇਬਾਜ਼ ਮਯੰਕ ਅਗਰਵਾਲ ਨੇ ਕਿਹਾ ਹੈ ਕਿ ਕੋਰੋਨਾ ਕਾਰਨ ਲਾਗੂ ਲਾਕਡਾਊਨ ਨੇ ਲੋਕਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਦਿੱਤਾ ਹੈ। ਮਯੰਕ ਤੇ ਭਾਰਤੀ ਟੀਮ ਨੂੰ ਇਸ ਬਿਮਾਰੀ ਕਾਰਨ ਆਰਾਮ ਕਰਨ ਦਾ ਮੌਕਾ ਮਿਲਿਆ ਹੈ। ਮਯੰਕ ਨੇ ਮੰਗਲਵਾਰ ਨੂੰ ਇਕ ਫੋਟੋ ਟਵੀਟ ਕੀਤੀ ਤੇ ਲਿਖਿਆ ਕਿ ਇਸ ਸਮੇਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਕਿੰਨਾ ਸਮਾਂ ਬਿਤਾਉਂਦੇ ਹੋ ਬਲਕਿ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਸਮਾਂ ਕਿਵੇਂ ਬਿਤਾਉਂਦੇ ਹੋ। ਇਕੱਠੇ ਹੋ ਕੇ ਕੁਝ ਕਰੋ। ਖਾਣਾ ਬਣਾਓ, ਕਿਤਾਬਾਂ ਪੜ੍ਹੋ, ਵਰਕਆਊਟ ਕਰੋ। ਮਯੰਕ ਪਿਛਲੇ ਦਿਨੀਂ ਨਿਊਜ਼ੀਲੈਂਡ ਦੌਰੇ ਤੋਂ ਮੁੜੇ ਹਨ ਜਿੱਥੇ ਭਾਰਤ ਨੂੰ ਟੈਸਟ ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।