ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਮ ਲੀਗ 2019 ਦੇ ਇਕ ਮੈਚ 'ਚ ਆਰ ਅਸ਼ਵਿਨ ਨੇ ਚਲਾਕੀ ਨਾਲ ਨਾਨ ਸਟ੍ਰਾਈਕਰ ਐਨਡ 'ਤੇ ਜੋਸ ਬਟਲਰ ਨੂੰ ਰਨ ਆਊਟ ਕਰ ਦਿੱਤਾ ਸੀ। ਇਸ ਤਰ੍ਹਾਂ ਰਨ ਆਊਟ ਨੂੰ ਕ੍ਰਿਕਟ ਨਿਯਮਾਂ ਅਨੁਸਾਰ ਬੁੱਕ 'ਚ ਮਾਂਕਡਿੰਗ ਨਾਂ ਦਿੱਤਾ ਗਿਆ ਹੈ। ਅਸ਼ਵਿਨ ਦੇ ਬਟਲਰ ਨੂੰ ਇਸ ਤਰ੍ਹਾਂ ਆਊਟ ਕਰ 'ਤੇ ਬਹੁਤ ਵਿਵਾਦ ਹੋਇਆ ਪਰ ਨਿਯਮ ਤਾਂ ਨਿਯਮ ਹਨ, ਜਿਨ੍ਹਾਂ ਨੂੰ ਬਦਲਿਆਂ ਨਹੀਂ ਜਾ ਸਕਦਾ। ਅਜਿਹੇ 'ਚ ਜੋਸ ਬਟਲਰ ਨੂੰ ਮੈਦਾਨ ਛੱਡ ਕੇ ਜਾਣਾ ਪਿਆ।

ਦਰਅਸਲ ਨਿਕੋਲਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਿਕਟਾਕ ਦਾ ਇਕ ਫਨੀ ਫੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਨਾਨ ਸਟ੍ਰਾਈਕ ਬੱਲੇਬਾਜ਼ ਵਿਚਾਲੇ ਪਿੱਚ 'ਤੇ ਨਜ਼ਰ ਆ ਜਾਂਦਾ ਹੈ ਅਤੇ ਇਕ ਲੰਮੇ ਡੰਡੇ ਨਾਲ ਵਿਕਟ ਦੇ ਦੋਵਾਂ ਪਾਸਿਆਂ ਨੂੰ ਨਾਪਦਾ ਰਹਿੰਦਾ ਹੈ। ਉੱਥੇ ਹੀ ਉਸ ਦਾ ਸਾਥੀ ਬੱਲੇਬਾਜ਼ ਜੋ ਗੇਂਦ ਖੇਡਦਾ ਹੈ ਉਹ ਲਗਾਤਾਰ ਦੌੜ ਰਿਹਾ ਹੈ। ਤੁਸੀਂ ਵੀ ਦੇਖੋ ਇਹ ਮਜ਼ੇਦਾਰ ਵੀਡੀਓ

Posted By: Akash Deep