ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਮਨੀਸ਼ ਪਾਂਡੇ ਜਲਦ ਹੀ ਆਪਣੀ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਨ। ਜੀ ਹਾਂ, ਮਨੀਸ਼ ਪਾਂਡੇ ਨੂੰ ਆਪਣੀ ਜੀਵਨਸਾਥੀ ਮਿਲ ਗਈ ਹੈ। ਕ੍ਰਿਕਟਰ ਦੇ ਰੂਪ 'ਚ ਉਭਰੇ ਮਨੀਸ਼ ਪਾਂਡੇ ਜਲਦ ਹੀ ਵਿਆਹ ਦੇ ਰਿਸ਼ਤੇ 'ਚ ਬੰਨ੍ਹਣ ਜਾ ਰਹੇ ਹਨ।

30 ਸਾਲਾ ਮਨੀਸ਼ ਪਾਂਡੇ ਇਕ ਸਾਊਥ ਇੰਡੀਅਨ ਅਦਾਕਾਰਾ ਨਾਲ ਵਿਆਹ ਕਰਨ ਜਾ ਰਹੇ ਹਨ। ਮਨੀਸ਼ ਪਾਂਡੇ ਦੀ ਵਿਆਹ ਦੀ ਤਰੀਕ ਵੀ ਤੈਅ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੱਜੇ ਹੱਥ ਦੇ ਬੱਲੇਬਾਜ਼ ਮਨੀਸ਼ ਪਾਂਡੇ ਫਿਲਹਾਲ ਵਿਜੈ ਹਜ਼ਾਰੇ ਟ੍ਰਾਫੀ 'ਚ ਕਰਨਾਟਕ ਟੀਮ ਲਈ ਕਪਤਾਨੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ ਨਾਲ ਸਨ। ਇਸ ਤੋਂ ਇਲਾਵਾ ਸਾਊਥ ਅਫਰੀਕਾ ਖ਼ਿਲਾਫ਼ ਟੀ20 ਟੀਮ ਦਾ ਹਿੱਸਾ ਸਨ।

ਅਸ਼ਰਿਤਾ ਹੋਵੇਗੀ ਮਨੀਸ਼ ਦੀ ਹਮਸਫ਼ਰ

ਆਈਪੀਐੱਲ 'ਚ ਸਭ ਤੋਂ ਪਹਿਲਾਂ ਸੈਂਕੜਾ ਲਾਉਣ ਵਾਲੇ ਮਨੀਸ਼ ਪਾਂਡੇ ਇਸੇ ਸਾਲ 2 ਦਸੰਬਰ ਨੂੰ ਮੁੰਬਈ 'ਚ ਸਾਊਥ ਇੰਡੀਅਨ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਪਿਛਲੇ ਕਾਫੀ ਸਮੇਂ ਤੋਂ ਅਫ਼ਵਾਹ ਸੀ ਕਿ ਅਸ਼ਰਿਤਾ ਤੇ ਮਨੀਸ਼ ਪਾਂਡੇ ਰਿਲੇਸ਼ਨਸ਼ਿਪ 'ਚ ਹਨ, ਪਰ ਹੁਣ ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਪਰਦਾ ਉੱਠ ਗਿਆ ਹੈ, ਕਿਉਂਕਿ ਇਨ੍ਹਾਂ ਦੋਵਾਂ ਦੇ ਵਿਆਹ ਦਾ ਅਧਿਕਾਰਤ ਐਲਾਨ ਹੋ ਗਿਆ ਹੈ।

Posted By: Amita Verma