ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਮਨੀਸ਼ ਪਾਂਡੇ ਸੋਮਵਾਰ ਨੂੰ ਆਪਣੀ ਜੀਵਨ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਕਰਨਾਟਕ ਨੂੰ ਐਤਵਾਰ ਨੂੰ ਸੈਯਦ ਮੁਸ਼ਤਾਕ ਅਲੀ ਟੀ20 ਟ੍ਰਾਫੀ ਦਿਵਾਉਣ ਦੇ ਅਗਲੇ ਦਿਨ ਮਨੀਸ਼ ਅਦਾਕਾਰਾ ਆਰਸ਼ਿਤਾ ਸ਼ੈੱਟੀ ਨਾਲ ਸੱਤ ਫੇਰੇ ਲੈਣਗੇ। ਆਰਸ਼ਿਤਾ ਦੱਖਣੀ ਭਾਰਤੀਅ ਦੀ ਮੰਨੀ-ਪ੍ਰਮੰਨੀ ਅਦਾਕਾਰਾ ਹੈ।

30 ਸਾਲ ਦੇ ਮਨੀਸ਼ ਤੇ 26 ਸਾਲ ਦੀ ਆਰਸ਼ਿਤਾ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਤਰ੍ਹਾਂ ਟੀਮ ਇੰਡੀਆ ਤੇ ਫਿਲਮ ਇੰਡਸਟਰੀ ਦੇ ਰਿਲੇਸ਼ਨ ਦੀ ਲਿਸਟ 'ਚ ਇਕ ਹੋਰ ਨਾਂ ਜੁੜ ਗਿਆ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕੀਤਾ ਸੀ। ਮਨੀਸ਼ ਦੇ ਵਿਆਹ ਦਾ ਸਮਾਗਮ ਮੁੰਬਈ 'ਚ ਦੋ ਦਿਨ ਚੱਲੇਗਾ। ਇਸ 'ਚ ਰਿਸ਼ਤੇਦਾਰਾਂ, ਕਰੀਬੀ ਦੋਸਤਾਂ ਤੋਂ ਇਲਾਵਾ ਟੀਮ ਇੰਡੀਆ ਦੇ ਖਿਡਾਰੀ ਹੋਰ ਕੁਝ ਘਰੇਲੂ ਕ੍ਰਿਕਟਰ ਵੀ ਸ਼ਾਮਲ ਹੋਣਗੇ।

ਮਨੀਸ਼ ਦੀ ਅਗਵਾਈ 'ਚ ਕਰਨਾਟਕ ਨੇ ਐਤਵਾਰ ਨੂੰ ਸੂਰਤ 'ਚ ਸੈਅਦ ਮੁਸ਼ਤਾਕ ਅਲੀ ਟੀ 20 ਟ੍ਰਾਫੀ ਦੇ ਬੇਹੱਦ ਰੋਮਾਂਚਕ ਫਾਈਨਲ 'ਚ ਤਮਿਲਨਾਡੂ ਨੂੰ 1 ਸਕੋਰ ਤੋਂ ਹਰਾ ਕੇ ਖ਼ਿਤਾਬ ਹਾਸਿਲ ਕੀਤਾ। ਮਨੀਸ਼ ਨੇ ਇਸ ਮੁਕਾਬਲੇ 'ਚ ਕਪਤਾਨੀ ਪਾਰੀ ਖੇਡਦੇ ਹੋਏ 45 ਗੇਂਦਾਂ 'ਚ ਨਾਬਾਦ 60 ਸਕੋਰ ਬਣਾਏ ਸਨ। ਕਰਨਾਟਕ ਨੇ 5 ਵਿਕਟ ਤੇ 180 ਸਕੋਰ ਬਣਾਏ।

Posted By: Amita Verma