ਜੇਐੱਨਐੱਨ, ਨਵੀਂ ਦਿੱਲੀ : ਐਤਵਾਰ ਦੀ ਰਾਤ ਤਕ ਗੁਜਰਾਤ ਦੇ ਸੂਰਤ 'ਚ ਸੈਅਦ ਮੁਸ਼ਤਾਕ ਅਲੀ ਟ੍ਰਾਫੀ ਦਾ ਫਾਈਨਲ ਮੁਕਾਬਲਾ ਖੇਡ ਕੇ ਆਪਣੀ ਟੀਮ ਕਰਨਾਟਕ ਨੂੰ ਜਿਤਾਉਣ ਵਾਲੇ ਭਾਰਤੀ ਬੱਲੇਬਾਜ਼ ਮਨੀਸ਼ ਪਾਂਡੇ ਸੋਮਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਮਨੀਸ਼ ਪਾਂਡੇ ਨੇ ਸਾਊਥ ਫਿਲਮਾਂ ਦੀ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ ਸੱਤ ਫੇਰੇ ਲਏ ਹਨ। ਇਨ੍ਹਾਂ ਦੋਵਾਂ ਸਟਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਕਰੀਬ ਇਕ ਮਹੀਨੇ ਪਹਿਲਾਂ ਮਨੀਸ਼ ਪਾਂਡੇ ਤੇ ਖ਼ੂਬਸੁਰਤ ਅਦਾਕਾਰਾ ਅਸ਼ਰਿਤਾ ਸ਼ੈਟੀ ਦੇ ਵਿਆਹ ਦੀ ਚਰਚਾ ਸੀ, ਜਿਸ ਨੂੰ ਘਰਵਾਲਿਆਂ ਨੇ ਸਹੀ ਦੱਸਿਆ ਸੀ ਤੇ ਵਿਆਹ ਦੀ ਡੇਟ ਵੀ ਤੈਅ ਹੋ ਗਈ ਸੀ। 2 ਦਸੰਬਰ ਨੂੰ ਮੁੰਬਈ 'ਚ ਮਨੀਸ਼ ਪਾਂਡੇ ਤੇ ਅਸ਼ਰਿਤਾ ਨੇ ਸੱਤ ਫੇਰੇ ਲੈ ਕੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਕਪਤਾਨ ਕਰਨਾਟਕ ਦੀ ਟੀਮ ਨੂੰ ਟਰਾਫੀ ਜਿਤਾਉਣ 'ਤੇ ਅਰਥ ਸੈਂਕੜਾ ਪਾਰੀ ਖੇਡਣ ਤੋਂ ਬਾਅਦ ਖੁਦ ਮਨੀਸ਼ ਪਾਂਡੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕੱਲ੍ਹ(ਯਾਨੀ ਅੱਜ) ਉਨ੍ਹਾਂ ਦਾ ਵਿਆਹ ਹੈ।

Posted By: Amita Verma