ਨਵੀਂ ਦਿੱਲੀ : ਚੇਨਈ ਸੁਪਰ ਕਿੰਗਜ਼ 'ਚ ਮਹਿੰਦਰ ਸਿੰਘ ਧੋਨੀ ਨਾਲ ਖੇਡਣ ਵਾਲੇ ਉਨ੍ਹਾਂ ਦੇ ਸਾਥੀ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਧੋਨੀ ਨੂੰ ਵਿਸ਼ਵ ਕੱਪ ਲਈ ਟੀਮ ਦਾ ਮੇਂਟਰ ਬਣਾਉਣਾ ਬੀਸੀਸੀਆਈ ਦਾ ਮਾਸਟਰ ਸਟ੍ਰੋਕ ਹੈ। ਇਹ ਅਸਲ ਵਿਚ ਬਹੁਤ ਚੰਗਾ ਕਦਮ ਹੈ ਤੇ ਵਿਰਾਟ ਨੂੰ ਆਈਸੀਸੀ ਟਰਾਫੀ ਜਿਤਵਾਉਣ ਵਿਚ ਧੋਨੀ ਬਹੁਤ ਅਹਿਮ ਭੂਮਿਕਾ ਨਿਭਾਉਣਗੇ।