ਰਾਂਚੀ, ਜੇਐੱਨਐੱਨ : ਸਾਬਕਾ ਭਾਰਤੀ ਕਪਤਾਨ ਤੇ ਕ੍ਰਿਕਟ ਜਗਤ 'ਚ ਆਪਣਾ ਖ਼ਾਸ ਮੁਕਾਮ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਲਈ ਮੰਗਲਵਾਰ ਦੀ ਸਵੇਰ ਇਕ ਬੁਰੀ ਖ਼ਬਰ ਆਈ। ਉਨ੍ਹਾਂ ਦੇ ਬਚਪਨ ਦੇ mentor (ਸਲਾਹਕਾਰ) ਦੇਵਲ ਸਹਾਏ (Deval Sahay ) ਦਾ ਦੇਹਾਂਤ ਹੋ ਗਿਆ ਹੈ। ਉਹ ਰਾਂਚੀ ਦੇ ਇਕ ਹਸਪਤਾਲ 'ਚ ਭਰਤੀ ਸਨ। ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ। ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਖੇਡ ਜਗਤ ਦੀ ਉਹ ਵੱਡੀ ਹਸਤੀ ਸਨ। ਦੇਵਲ ਸਹਾਏ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਲਗਪਗ 40 ਦਿਨਾਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਆਈ।ਦੇਵਲ ਸਹਾਏ ਜੇਐੱਸਸੀਏ ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਉਪ ਪ੍ਰਧਾਨ ਵੀ ਰਹੇ ਹਨ। ਦੱਸਿਆ ਗਿਆ ਕਿ ਅੱਜ ਸਵੇਰੇ ਲਗਪਗ 3 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਕ੍ਰਿਕਟ ਤੇ ਫੁੱਟਬਾਲ ਦੇ ਬਿਹਤਰੀਨ ਖ਼ਿਡਾਰੀ ਰਹੇ ਹਨ। ਝਾਰਖੰਡ ਦੇ ਕਈ ਕ੍ਰਿਕਟ ਖਿਡਾਰੀਆਂ ਦਾ ਕਰੀਅਰ ਬਣਾਉਣ 'ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਹ ਮੇਕੌਨ, ਸੀਸੀਐੱਲ ਤੇ ਸੀਐੱਮਪੀਡੀਆਈ 'ਚ ਪ੍ਰਸ਼ਾਸਕ ਦੇ ਤੌਰ 'ਤੇ ਕੰਮ ਕਰਦੇ ਰਹੇ ਹਨ।ਦੱਸਣਯੋਗ ਹੈ ਕਿ 1997-98 'ਚ 3entral 3oalfields Limited (ਸੀਸੀਐੱਲ) ਦੇ ਨਿਰਦੇਸ਼ਕ ਦੇ ਤੌਰ 'ਤੇ ਧੋਨੀ ਨੂੰ ਦੇਵਲ ਸਹਾਏ ਨੇ Stipend 'ਤੇ ਰੱਖਿਆ ਸੀ। ਐੱਮਐੱਸ ਧੋਨੀ ਦੀ 2iopic 'ਚ ਵੀ ਦੇਵਲ ਸਹਾਏ ਦਾ ਜ਼ਿਕਰ ਕੀਤਾ ਗਿਆ ਹੈ। ਦੇਵਲ ਸਹਾਏ ਨੇ ਮਹਿੰਦਰ ਸਿੰਘ ਧੋਨੀ ਨੂੰ ਕ੍ਰਿਕਟ ਜਗਤ 'ਚ ਇੰਨੀ ਉਚਾਈ ਤਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।

Posted By: Rajnish Kaur