ਨਈਂ ਦੁਨੀਆ : IPL 2020 ਚੇਨੱਈ ਸੁਪਰ ਕਿੰਗਜ਼ ਨੂੰ ਮੰਗਲਵਾਰ ਨੂੰ ਸ਼ਾਹਜਾਹ 'ਚ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਜਸਥਾਨ ਰਾਇਲਜ਼ ਦੇ ਹੱਥੋਂ 16 ਰਨਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੌਰਾਨ CSK ਦੇ ਤੇਜ਼ ਗੇਂਦਬਾਜ Lungi ਦੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ। Lungi Ngidi ਨੇ ਆਈਪੀਐੱਲ ਮੈਚ ਦੌਰਾਨ ਪਾਰੀ ਦੇ ਆਖਰੀ ਓਵਰ 'ਚ ਸਭ ਤੋਂ ਜ਼ਿਆਦਾ ਰਨ ਦੇਣ ਦਾ ਰਿਕਾਰਡ ਬਣਿਆ। ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਪਾਰੀ ਦੇ ਆਖਰੀ ਓਵਰ 'ਚ 30 ਰਨ ਦਿੱਤੇ।

ਰਾਜਸਥਾਨ ਦੇ Jofra Archer ਨੇ Lungi Ngidi ਦੁਆਰਾ ਪਾਏ ਗਏ ਆਖਰੀ ਓਵਰ ਦੀ ਸ਼ੁਰੂਆਤੀ ਚਾਰ ਗੇਂਦਾਂ 'ਤੇ ਲਗਾਤਾਰ 4 ਛੱਕੇ ਲਾਏ, ਇਸ 'ਚ 2 ਗੇਂਦ ਨੋਬਾਲ ਸੀ। ਇਸ ਤਰ੍ਹਾਂ ਸ਼ੁਰੂਆਤੀ ਦੋ ਵੈਧ ਗੇਂਦਾਂ 'ਤੇ 26 ਰਨ ਬਣ ਚੁੱਕੇ ਸੀ। ਲੂੰਗੀ ਨਜੀਡੀ ਨੇ ਆਖਰੀ ਓਵਰ 'ਚ 30 ਰਨ ਦਿੱਤੇ ਤੇ ਉਨ੍ਹਾਂ ਨੇ ਕ੍ਰਿਸ ਜਾਰਡਨ ਤੇ ਅਸ਼ੋਕ ਡਿੰਡਾ ਦੇ ਆਈਪੀਐੱਲ ਪਾਰੀ ਦੇ ਆਖਰੀ ਓਵਰ 'ਚ 30 ਰਨ ਦੇਣ ਦੇ ਸ਼ਰਮਨਾਕ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

Lungi ਨੇ 4 ਓਵਰਾਂ 'ਚ 56 ਰਨ ਦੇ ਕੇ 1 ਵਿਕਟ ਲਿਆ। ਪੀਯੂਸ਼ ਚਾਵਲਾ ਨੇ 55 ਰਨਾਂ 'ਤੇ ਇਕ ਵਿਕਟ ਲਿਆ।

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੇ 7 ਵਿਕਟ 'ਤੇ 216 ਸਕੋਰ ਬਣਾਏ। ਸੰਜੂ ਸੈਮਸਨ ਨੇ 74 ਤੇ ਸਟੀਵ ਸਮਿਥ ਨੇ 69 ਨੇ ਸਕੋਰ ਬਣਾਏ। ਸੈਮਸਨ ਨੇ 19 ਗੇਂਦਾਂ 'ਚ ਤੂਫਾਨੀ ਫਿਫਟੀ ਲਾਈ। ਜੋਫ੍ਰਾ ਆਰਚਰ ਨੇ ਆਖਰੀ ਓਵਰ 'ਚ 4 ਛੱਕੇ ਲਾਏ। ਇਸ ਤੋਂ ਜਵਾਬ 'ਚ Faf du plessis ਦੇ 72 ਗੇਂਦਾਂ ਦੀ ਮਦਦ 'ਚ ਚੇਨੱਈ ਸੁਪਰ ਕਿੰਗਜ਼ 6 ਵਿਕਟਾਂ 'ਤੇ 200 ਸਕੋਰ ਬਣਾਏ। ਮਹਿੰਦਰ ਸਿੰਘ ਧੋਨੀ ਨੇ 3 ਛੱਕਿਆਂ ਦੀ ਮਦਦ ਨਾਲ 29 ਸਕੋਰ ਬਣਾਏ।

Posted By: Ravneet Kaur