Live IPL 2019 RR Vs RCB Score : ਆਈਪੀਐੱਲ 2019 ਦੇ 14ਵੇਂ ਮੈਚ 'ਚ ਆਖਰਕਾਰ ਰਾਜਸਥਾਨ ਦੀ ਟੀਮ ਨੇ ਜਿੱਤ ਦਾ ਸਵਾਦ ਚੱਖ ਹੀ ਲਿਆ। ਕਪਤਾਨ ਰਹਾਣੇ ਵੱਲੋਂ ਟਾਸ ਜਿੱਤ ਕੇ ਫਿਲਡਿੰਗ ਕਰਨ ਦਾ ਫੈਸਲਾ ਰਾਜਸਥਾਨ ਲਈ ਸਾਰਥਕ ਸਿੱਧ ਹੋਇਆ । ਰਾਜਸਥਾਨ ਦੀ ਟੀਮ ਨੇ ਰਾਇਲ ਚੈਲਜੰਰਜ਼ ਵੱਲੋਂ ਮਿਲੇ ਸੰਘਰਸ਼ਪੂਰਨ 158 ਦੌੜਾਂ ਦੇ ਟੀਚੇ ਨੂੰ ਸੱਤ ਵਿਕਟਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਟੀਮ ਨੂੰ ਕਿਸੇ ਵੇਲੇ ਨਹੀਂ ਲੱਗਾ ਕਿ ਉਹ ਟੀਚੇ ਤਕ ਨਹੀਂ ਪਹੁੰਚ ਸਕੇਗੀ। ਟੀਮ ਨੂੰ ਪਹਿਲੇ ਮੈਚਾਂ 'ਚ ਹਾਰਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਜਿੱਤ ਕੇ ਟੀਮ ਨੇ ਆਪਣਾ ਖਾਤਾ ਖੋਲ੍ਹਿਆ ਪਰ ਬੈਂਗਲੌਰ ਦੀ ਟੀਮ ਵੱਲੋਂ ਫਿਰ ਇਕ ਵਾਰ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਗਿਆ। ਸਟਾਰ ਖਿਡਾਰੀਆਂ ਦੇ ਹੋਣ ਦੇ ਬਾਵਜੂਦ ਵੀ ਟੀਮ ਚੰਗਾ ਪ੍ਰਦਰਸ਼ਨ ਕਰਨ 'ਚ ਲਗਾਤਾਰ ਨਾਕਾਮ ਸਾਬਤ ਹੋ ਰਹੀ ਹੈ। ਕਪਤਾਨ ਵਿਰਾਟ ਕੋਹਲੀ ਵੀ ਆਪਣੀ ਸਮਰਥਾ ਅਨੁਸਾਰ ਬੱਲੇਬਾਜ਼ ਨਹੀਂ ਕਰ ਪਾ ਰਹੇ ਹਨ। ਜਿਸ ਦਾ ਖਾਮਿਆਜਾ ਟੀਮ ਨੂੰ ਹਾਰ ਦੇ ਰੂਪ 'ਚ ਮਿਲ ਰਿਹਾ ਹੈ। ਟੀਮ ਨੇ ਹੁਣ ਤਕ ਖੇਡੇ ਗਏ ਆਪਣੇ ਸਾਰੇ ਹੀ ਮੈਚ ਗਵਾਏ ਹਨ। ਟੀਮ ਆਈਪੀਐੱਲ 2019 'ਚ ਜਿੱਤ ਲਈ ਤਰਸ ਰਹੀ ਹੈ। ਬੈਂਗਲੌਰ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾਈਆਂ। ਰਾਜਸਥਾਨ ਦੀ ਟੀਮ ਨੂੰ ਜਿੱਤ ਲਈ 159 ਦੌੜਾਂ ਬਣਾਉਣੀਆਂ ਹੋਣਗੀਆਂ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਹ ਆਸ ਪ੍ਰਗਟਾਈ ਜਾ ਰਹੀ ਸੀ ਕਿ ਇਸ ਪਿੱਚ 'ਤੇ ਦੌੜਾਂ ਦਾ ਅੰਬਾਰ ਲੱਗੇਗਾ ਪਰ ਅਜਿਹਾ ਕੁਝ ਵੀ ਵੇਖਣ ਨੂੰ ਨਾ ਮਿਲ ਸਕਿਆ ਤੇ ਬੈਂਗਲੌਰ ਦੇ ਧਾਕੜ ਬੱਲੇਬਾਜ਼ ਏਬੀ ਡਿਵੀਲੀਅਰਜ਼ ਤੇ ਕਪਤਾਨ ਵਿਰਾਟ ਕੋਹਲੀ ਸਸਤੇ 'ਚ ਹੀ ਆਊਟ ਹੋ ਗਏ। ਬੈਂਗਲੌਰ ਦੀ ਟੀਮ ਵੱਲੋਂ ਸਿਰਫ ਵਿਕਟ ਕੀਪਰ ਪਾਰਥਿਵ ਪਟੇਲ ਨੇ ਹੀ ਸੰਘਰਸ਼ ਕੀਤਾ ਤੇ ਆਪਣੀ ਟੀਮ ਲਈ ਬੇਸ਼ਕੀਮਤੀ 67 ਦੌੜਾਂ ਦਾ ਯੋਗਦਾਨ ਦਿੱਤਾ। ਇਸ ਮੈਚ 'ਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਦੋਵੇਂ ਟੀਮਾਂ ਹੁਣ ਤਕ ਆਈਪੀਐੱਲ 'ਚ ਫਾਡੀ ਸਾਬਤ ਹੋਈਆਂ ਹਨ ਤੇ ਪਹਿਲੀ ਜਿੱਤ ਦੀ ਭਾਲ 'ਚ ਹਨ। ਵਿਰਾਟ ਤੇ ਰ ਰਹਾਣੇ ਦੀਆਂ ਟੀਮਾਂ ਨੇ ਹੁਣ ਤਕ ਤਿੰਨ-ਤਿੰਨ ਮੈਚ ਖੇਡੇ ਹਨ, ਜਿਸ 'ਚ ਇਨ੍ਹਾਂ ਨੂੰ ਕਿਸੇ ਵੀ ਮੈਚ 'ਚ ਜਿੱਤ ਨਸੀਬ ਨਹੀਂ ਹੋਈ ਹੈ । ਦੋਵੇਂ ਹੀ ਟੀਮਾਂ ਨੂੰ ਪਹਿਲੀ ਜਿੱਤ ਦੀ ਤਲਾਸ਼ ਹੈ। ਅੰਕ ਸੂਚੀ ਦੀ ਗੱਲ ਕਰੀਏ ਤਾਂ ਰਾਜਸਥਾਨ ਸੱਤਵੇਂ ਜਦੋਂਕਿ ਬੈਂਗਲੌਰ ਅੱਠਵੇਂ ਨੰਬਰ 'ਤੇ ਹੈ। ਜੈਪੁਰ ਦੀ ਗੱਲ ਕਰੀਏ ਤਾਂ ਇਥੋਂ ਦਾ ਮੌਸਮ ਪੂਰੀ ਤਰ੍ਹਾਂ ਸਾਫ ਹੈ ਤੇ ਮੀਂਹ ਦੀ ਜਰਾ ਜਿੰਨੀ ਵੀ ਸੰਭਾਵਨਾ ਨਹੀਂ ਹੈ। ਇਸ ਪਿੱਚ 'ਤੇ ਜ਼ਿਆਦਾ ਦੌੜਾਂ ਬਣਨ ਦੀ ਆਸ ਹੈ ਮਤਲਬ ਬੱਲੇਬਾਜ਼ਾਂ ਨੂੰ ਪਿੱਚ ਤੋਂ ਮਦਦ ਮਿਲੇਗੀ, ਅਜਿਹੇ 'ਚ ਜੋ ਟੀਮ ਵਧੀਆ ਬੱਲੇਬਾਜ਼ੀ ਕਰੇਗੀ ਉਸ ਦੇ ਨਸੀਬ 'ਚ ਜਿੱਤ ਹੋਵੇਗੀ।

11:37PM

ਰਾਜਸਥਾਨ ਨੇ ਬੈਂਗਲੌਰ ਨੂੰ ਸੱਤ ਵਿਕਟਾਂ ਨਾਲ ਹਰਾਇਆ। ਇਹ ਉਸਦੀ ਇਸ ਸੀਜਨ 'ਚ ਪਹਿਲੀ ਜਿੱਤ ਹੈ।

11:24PM

19 ਓਵਰਾਂ ਦਾ ਖੇਡ ਖ਼ਤਮ। ਰਾਜਸਥਾਨ ਦਾ ਸਕੋਰ ਤਿੰਨ ਵਿਕਟਾਂ 'ਤੇ 154 ਦੌੜਾਂ। ਇਸ ਓਵਰ ' ਚਾਰ ਦੌੜਾਂ ਬਣੀਆਂ ਤੇ ਇਕ ਵਿਕਟ ਡਿੱਗਿਆ। ਸਮਿੱਥ 38 ਦੌੜਾਂ ਬਣਾ ਕੇ ਆਊਟ ਹੋਏ।

11:18PM

18 ਓਵਰਾਂ ਦਾ ਖੇਡ ਖ਼ਤਮ । ਰਾਜਸਥਾਨ ਨੇ ਜਿੱਤ ਲਈ ਬਣਾਈਆਂ 150 ਦੌੜਾਂ। ਜਿੱਤ ਲਈ ਦੋ ਓਵਰਾਂ 'ਚ 10 ਦੌੜਾਂ ਦੀ ਜ਼ਰੂਰਤ।

11:13PM

17 ਓਵਰਾਂ ਦਾ ਖੇਡ ਖ਼ਤਮ । ਰਾਜਸਥਾਨ ਨੇ ਦੋ ਵਿਕਟਾਂ 'ਤੇ ਬਣਾਈਆਂ 141 ਦੌੜਾਂ। ਜਿੱਤ ਲਈ ਤਿੰਨ ਓਵਰਾਂ 'ਚ ਚਾਹੀਦੀਆਂ ਹਨ 18 ਦੌੜਾਂ।

11:07PM

16 ਓਵਰਾਂ ਦਾ ਖੇਡ ਖ਼ਤਮ। ਰਾਜਸਥਾਨ ਦਾ ਸਕੋਰ ਦੋ ਵਿਕਟਾਂ 'ਤੇ 125 ਦੌੜਾਂ। ਇਸ ਓਵਰ ' ਚ ਚਾਰ ਦੌੜਾਂ ਬਣੀਆਂ।

11:01PM

15 ਓਵਰਾਂ ਦਾ ਖੇਡ ਖ਼ਤਮ। ਰਾਜਸਥਾਨ ਨੇ ਦੋ ਵਿਕਟਾਂ 'ਤੇ ਬਣਾਈਆਂ 121 ਦੌੜਾਂ। ਇਸ ਓਵਰ 'ਚ 10 ਦੌੜਾਂ ਬਣੀਆਂ। ਜਿੱਤ ਲਈ 5 ਓਵਰਾਂ ਹ'ਚ 38 ਦੌੜਾਂ ਬਣਾਉਣੀਆਂ ਹਨ।

10:57PM

14ਵੇਂ ਓਵਰ ਦਾ ਖੇਡ ਖ਼ਤਮ। ਰਾਜਸਥਾਨ ਦਾ ਸਕੋਰ ਦੋ ਵਿਕਟਾਂ 'ਤੇ 111 ਦੌੜਾਂ। ਜਿੱਤ ਲਈ 6 ਓਵਰਾਂ 'ਚ 48 ਦੌੜਾਂ ਦੀ ਜ਼ਰੂਰ।

10:50PM

ਬਟਲਰ ਨੂੰ ਚਹਿਲ ਨੇ ਚਲਦਾ ਕੀਤਾ। ਉਨ੍ਹਾਂ ਨੇ 43 ਗੇਂਦਾਂ 'ਤੇ 59 ਦੌੜਾਂ ਬਣਾਈਆਂ। ਨਵੇਂ ਬੱਲੇਬਾਜ਼ ਦੇ ਤੌਰ 'ਤੇ ਰਾਹੁਲ ਤ੍ਰਿਪਾਠੀ ਆਏ ਹਨ।


10:47PM

ਮੋਇਨ ਅਲੀ ਦੇ ਇਸ ਓਵਰ ਚ 14 ਦੌੜਾਂ ਬਣੀਆਂ। ਰਾਜਸਥਾਨ ਦਾ ਸਕੋਰ ਇਕ ਵਿਕਟ 'ਤੇ 101 ਦੌੜਾਂ। 12 ਓਵਰਾਂ ਦਾ ਖੇਡ ਖ਼ਤਮ।

10:43PM

11 ਓਵਰਾਂ ਦਾ ਖੇਡ ਖ਼ਤਮ। ਰਾਜਸਥਾਨ ਦੇ ਇਕ ਵਿਕਟ 'ਤੇ 87 ਸਕੋਰ। ਜਿੱਤ ਲਈ 9 ਓਵਰਾਂ 'ਚ 72 ਦੌੜਾਂ ਚਾਹੀਦੀਆਂ ਹਨ।

10:38PM

ਰਾਜਸਥਾਨ ਦਾ ਸਕੋਰ ਇਕ ਵਿਕਟ 'ਤੇ 80 ਦੌੜਾਂ । 10 ਓਵਰਾਂ ਦਾ ਖੇਡ ਖ਼ਤਮ। ਜਿੱਤ ਲਈ 10 ਓਵਰਾਂ 'ਚ 79 ਦੌੜਾਂ ਦੀ ਲੋੜ।

10:34PM

9 ਓਵਰਾਂ ਦਾ ਖੇਡ ਖ਼ਤਮ। ਰਾਜਸਥਾਨ ਨੇ ਇਕ ਵਿਕਟ 'ਤੇ ਬਣਾਏ 72 ਸਕੋਰ। ਇਸ ਓਵਰ 'ਚ 11 ਦੌੜਾਂ ਬਣੀਆਂ।

10:30PM

ਅੱਠ ਓਵਰਾਂ ਦਾ ਖੇਡ ਖ਼ਤਮ। ਰਾਜਸਥਾਨ ਨੇ ਇਕ ਵਿਕਟ 'ਤੇ ਬਣਾਈਆਂ 61 ਦੌੜਾਂ।

10:28PM

ਰਾਜਸਥਾਨ ਨੂੰ ਲੱਗਾ ਪਹਿਲਾ ਝਟਕਾ। ਚਹਿਲ ਨੇ ਰਹਾਣੇ ਨੂੰ ਆਊਟ ਕੀਤਾ। ਉਨ੍ਹਾਂ ਨੇ 22 ਦੌੜਾਂ ਦੀ ਪਾਰੀ ਖੇਡੀ। ਨਵੇਂ ਬੱਲੇਬਾਜ਼ ਦੇ ਤੌਰ 'ਤੇ ਸਟੀਵ ਸਮਿੱਥ ਆਏ ਹਨ।

10:25PM

ਰਾਜਸਥਾਨ ਨੇ ਸੱਤ ਓਵਰਾਂ 'ਚ 59 ਦੌੜਾਂ ਬਣਾ ਲਈਆਂ ਹਨ। ਇਸ ਓਵਰਾਂ 'ਚ ਚਾਰ ਦੌੜਾਂ ਬਣੀਆਂ।


10:22PM

ਰਾਜਸਥਾਨ ਨੂੰ ਜਿੱਤ ਲਈ 14 ਓਵਰਾਂ 'ਚ 104 ਦੌੜਾਂ ਦੀ ਲੋੜ।

10:18PM

ਰਾਜਸਥਾਨ ਦੀ ਤੇਜ਼ ਸ਼ੁਰੂਆਤ। ਪਾਵਰ ਪਲੇਅ ਖ਼ਤਮ। ਰਾਜਸਥਾਨ ਨੇ ਛੇ ਓਵਰਾਂ 'ਚ ਬਣਾਈਆਂ 55 ਦੌੜਾਂ। ਹਾਲੇ ਤਕ ਕੋਈ ਵੀ ਖਿਡਾਰੀ ਆਊਟ ਨਹੀਂ ਹੋਇਆ ਹੈ।

10:16PM

ਪੰਜ ਓਵਰਾਂ ਦਾ ਖੇਡ ਖ਼ਤਮ । ਰਾਜਸਥਾਨ ਦਾ ਸਕੋਰ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਦੇ 46 ਦੌੜਾਂ। ਇਸ ਓਵਰ 'ਚ ਸਿਰਫ ਇਕ ਦੌੜ ਬਣੀ।

10:09PM

ਸੈਣੀ ਦੇ ਇਸ ਓਵਰ 'ਚ 12 ਦੌੜਾਂ ਬਣੀਆਂ। ਰਾਜਸਥਾਨ ਨੇ ਬਿਨਾਂ ਕਿਸੇ ਵਿਕਟ ਦੇ 45 ਦੌੜਾਂ ਬਣਾਈਆਂ। ਚਾਰ ਓਵਰਾਂ ਦਾ ਖੇਡ ਖ਼ਤਮ।

10:04PM

ਤਿੰਨ ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 33 ਦੌੜਾਂ। ਇਸ ਓਵਰ 'ਚ 15 ਦੌੜਾਂ ਬਣੀਆਂ।


09:59PM

ਰਾਜਸਥਾਨ ਨੇ ਦੋ ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ 18 ਦੌੜਾਂ ਬਣਾ ਲਈਆਂ ਹਨ।

09:55PM

ਪਹਿਲੇ ਓਵਰ ਦਾ ਖੇਡ ਖ਼ਤਮ ਹੋ ਚੁੱਕਾ ਹੈ। ਰਾਜਸਥਾਨ ਨੇ ਬਿਨਾਂ ਕਿਸੇ ਨੁਕਸਾਨ ਦੇ ਅੱਠ ਦੌੜਾਂ ਬਣਾ ਲਈਆਂ ਹਨ। ਦੂਜਾ ਓਵਰ ਲੈ ਕੇ ਨਵਦੀਪ ਸੈਣੀ ਆਏ ਹਨ।

09:50PM

ਰਾਜਸਥਾਨ ਵੱਲੋਂ ਪਾਰੀ ਦੀ ਸ਼ੁਰੂਆਤ ਕਰਨ ਲਈ ਅਜਿੰਕਿਆ ਰਹਾਣੇ ਤੇ ਜੋਂਸ ਬਟਲਰ ਆਏ ਹਨ। ਬੈਂਗਲੌਰ ਵੱਲੋਂ ਉਮੇਸ਼ ਯਾਦਵ ਪਹਿਲਾਂ ਓਵਰ ਕਰ ਰਹੇ ਹਨ।

09:39PM

ਪਹਿਲੀ ਪਾਰੀ ਦੇ 20 ਓਵਰਾਂ ਦਾ ਖੇਡ ਖ਼ਤਮ ਹੋ ਚੁੱਕਾ ਹੈ। ਪਹਿਲੀ ਪਾਰੀ 'ਚ ਪਹਿਲਾ ਖੇਡਦੇ ਹੋਏ ਬੈਂਗਲੌਰ ਨੇ ਪਾਰਥਿਵ ਪਟੇਲ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਚਾਰ ਵਿਕਟਾਂ ਗਵਾ ਕੇ 158 ਦੌੜਾਂ ਬਣਾਈਆਂ। ਹੁਣ ਰਾਜਸਥਾਨ ਨੂੰ ਜਿੱਤ ਲਈ 159 ਦੌੜਾਂ ਬਣਾਉਣੀਆਂ ਹਨ।

09:24PM

ਪਾਰਥਿਵ ਪਟੇਲ ਨੇ ਆਪਣੀ ਟੀਮ ਲਈ ਅਹਿਮ ਪਲਾਂ 'ਚ ਕੀਮਤੀ ਦੌੜਾਂ ਬਣਾਈਆਂ । ਉਨ੍ਹਾਂ ਨੇ 41 ਗੇਂਦਾਂ 'ਚ 67 ਦੌੜਾਂ ਦੀ ਪਾਰੀ ਖੇਡੀ। ਪਾਰਥਿਵ ਨੇ ਆਪਣੀ ਪਾਰੀ 'ਚ 9 ਚੌਕੇ ਤੇ ਇਕ ਛੱਕਾ ਲਾਇਆ। ਪਟੇਲ ਨੂੰ ਜੋਰਫਾ ਆਰਚਰ ਨੇ ਆਪਣੀ ਹੀ ਗੇਂਦ 'ਤੇ ਰਹਾਣੇ ਦੇ ਹੱਥੋਂ ਕੈਚ ਕਰਵਾਇਆ।

09:20PM

17 ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਤਿੰਨ ਵਿਕਟਾਂ 'ਤੇ 125 ਦੌੜਾਂ। ਇਸ ਓਵਰ 'ਚ 8 ਦੌੜਾਂ ਬਣੀਆਂ।

09:14PM

16 ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਬਿਨਾਂ ਕਿਸੇ ਵਿਕਟ 'ਤੇ 117 ਦੌੜਾਂ। ਇਸ ਓਵਰ 'ਚ 10 ਦੌੜਾਂ ਬਣੀਆਂ।

09:09PM

15 ਓਵਰ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਤਿੰਨ ਵਿਕਟਾਂ 'ਤੇ 107 ਦੌੜਾਂ। ਇਸ ਓਵਰ 'ਚ ਚਾਰ ਦੌੜਾਂ ਬਣੀਆਂ।

08:59PM

ਸਟੋਕਸ ਦੇ ਇਸ ਓਵਰ 'ਚ 12 ਦੌੜਾਂ ਬਣੀਆਂ। ਬੈਂਗਲੌਰ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 92 ਦੌੜਾਂ। 13 ਓਵਰਾਂ ਦਾ ਖੇਡ ਖ਼ਤਮ।

08:55PM

12 ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਤਿੰਨ ਵਿਕਟਾਂ 'ਤੇ 80 ਦੌੜਾਂ। ਬਿੰਨੀ ਦੇ ਇਸ ਓਵਰ 'ਚ 6 ਦੌੜਾਂ ਬਣੀਆਂ।


08:49PM

ਬੈਂਗਲੌਰ ਦਾ ਸਕੋਰ 12 ਓਵਰਾਂ 'ਚ ਤਿੰਨ ਵਿਕਟਾਂ 'ਤੇ 74 ਦੌੜਾਂ। ਇਸ ਓਵਰ 'ਚ ਇਕ ਵਿਕਟ ਡਿੱਗਿਆ ਤੇ ਇਕ ਦੌੜ ਬਣੀ।

08:47PM

ਹੈਟਮਾਇਰ ਨੂੰ ਇਕ ਦੌੜ 'ਤੇ ਗੋਪਾਲ ਨੇ ਆਊਟ ਕੀਤਾ। ਇਹ ਉਨ੍ਹਾਂ ਦਾ ਤੀਜਾ ਵਿਕਟ ਸੀ। ਨਵੇਂ ਬੱਲੇਬਾਜ਼ ਦੇ ਤੌਰ 'ਤੇ ਮਾਰਕਸ ਸਟਾਇਨਿਸ ਆਏ ਹਨ। nbsp;

08:39PM

ਨਵੇਂ ਬੱਲੇਬਾਜ਼ ਦੇ ਤੌਰ 'ਤੇ ਸ਼ਿਰਮੌਨ ਹੈਟਮਾਇਰ ਆਏ ਹਨ। ਬੈਂਗਲੌਰ ਦਾ ਸਕੋਰ 71 ਦੌੜਾਂ ਦੋ ਵਿਕਟਾਂ ਦੇ ਨੁਕਸਾਨ 'ਤੇ । 9 ਓਵਰਾਂ ਦਾ ਖੇਡ ਖ਼ਤਮ।

08:36PM

ਗੋਪਾਲ ਨੇ ਏ ਬੀ ਡਿਵੀਲੀਅਰਜ਼ ਨੂੰ ਆਊਟ ਕੀਤਾ। ਉਨ੍ਹਾਂ ਨੇ 13 ਦੌੜਾਂ ਬਣਾਈਆਂ। ਬੈਂਗਲੌਰ ਦਾ ਸਕੋਰ 8.3 ਓਵਰਾਂ 'ਚ 71 ਦੌੜਾਂ।

08:34PM

ਅੱਠ ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਇਕ ਵਿਕਟ 'ਤੇ 71 ਦੌੜਾਂ। ਇਸ ਓਵਰ 'ਚ 16 ਦੌੜਾਂ ਬਣੀਆਂ।

08:32PM

ਸੱਤ ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਇਕ ਵਿਕਟ 'ਤੇ 55 ਦੌੜਾਂ।

08:27PM

ਵਿਰਾਟ ਕੋਹਲੀ ਆਊਟ। ਸ਼੍ਰੇਅਸ ਗੋਪਾਲ ਨੇ ਉਨ੍ਹਾਂ ਨੂੰ ਆਊਟ ਕੀਤਾ। ਉਨ੍ਹਾਂ ਨੇ 23 ਦੌੜਾਂ ਬਣਾਈਆਂ। ਨਵੇਂ ਬੱਲੇਬਾਜ਼ ਦੇ ਤੌਰ 'ਤੇ ਏਬੀ ਡਿਵੀਲਅਰਜ਼ ਆਏ ਹਨ।

08:23PM

ਇਸ ਓਵਰ 'ਚ ਪੰਜ ਦੌੜਾਂ ਬਣੀਆਂ। ਬੈਂਗਲੌਰ ਦਾ ਸਕੋਰ ਬਿਨਾਂ ਕੋਈ ਵਿਕਟ ਗਵਾਏ 48 ਦੌੜਾਂ। ਛੇ ਓਵਰਾਂ ਦਾ ਖੇਡ ਖ਼ਤਮ।

08:20PM

ਜੋਰਫ਼ਾ ਆਰਚਰ ਦੇ ਇਸ ਓਵਰ 'ਚ 14 ਦੌੜਾਂ ਬਣੀਆਂ। ਪੰਜ ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਬਿਨਾਂ ਕਿਸੇ ਵਿਕਟ ਦੇ 43 ਦੌੜਾਂ।


08:16PM

ਚਾਰ ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਬਿਨਾਂ ਕਿਸੇ ਵਿਕਟ ਗਵਾਏ 29 ਦੌੜਾਂ। ਇਸ ਓਵਰ 'ਚ 9 ਦੌੜਾਂ ਬਣੀਆਂ।

08:14PM

ਤਿੰਨ ਓਵਰਾਂ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਬਿਨਾਂ ਕਿਸੇ ਵਿਕਟ ਦੇ ਨੁਕਸਾਨ 'ਤੇ 20 ਦੌੜਾਂ। ਇਸ ਓਵਰ 'ਚ ਤਿੰਨ ਦੌੜਾਂ ਬਣੀਆਂ।

08:09PM

ਧਵਨ ਕੁਲਕਰਨੀ ਦੇ ਇਸ ਓਵਰ 'ਚ ਸੱਤ ਦੌੜਾਂ ਬਣੀਆਂ। ਬੈਂਗਲੌਰ ਦਾ ਸਕੋਰ ਬਿਨਾਂ ਕਿਸੇ ਵਿਕਟ ਦੇ ਨੁਕਸਾਨ 'ਤੇ 17 ਦੌੜਾਂ। ਦੋ ਓਵਰਾਂ ਦਾ ਖੇਡ ਖ਼ਤਮ।

08:04PM

ਇਕ ਓਵਰ ਦਾ ਖੇਡ ਖ਼ਤਮ। ਬੈਂਗਲੌਰ ਦਾ ਸਕੋਰ ਬਗੈਰ ਕਿਸੇ ਵਿਕਟ ਦੇ 10 ਦੌੜਾਂ

08:02PM

ਬੈਂਗਲੌਰ ਲਈ ਪਾਰੀ ਦੀ ਸ਼ੁਰੂਆਤ ਕਰਨ ਵਿਰਾਟ ਕੋਹਲੀ ਤੇ ਪਾਰਥਿਵ ਪਟੇਲ ਆਏ ਹਨ। ਰਾਜਸਥਾਨ ਲਈ ਗੇਂਦਬਜ਼ੀ ਦੀ ਸ਼ੁਰੂਆਤ ਕਰਨ ਲਈ ਕ੍ਰਿਣੱਪਾ ਗੋਪਾਲ ਆਏ ਹਨ ।

08:02PM

ਰਾਜਸਥਾਨ ਦੀ ਟੀਮ 'ਚ ਦੋ ਬਦਲਾਅ ਕੀਤੇ ਗਏ ਹਨ। ਸੰਜੂ ਸੈਮਸਨ ਜ਼ਖ਼ਮੀ ਹੋਣ ਕਰ ਕੇ ਟੀਮ ਤੋਂ ਬਾਹਰ ਹਨ। ਉਨ੍ਹਾਂ ਦੀ ਵਜ੍ਹਾ ਨਾਲ ਸਟੁਅਰਟ ਬਿੰਨੀ ਨੂੰ ਸ਼ਾਮਲ ਕੀਤਾ ਗਿਆ ਹੈ। ਉਥੇ ਜੈਦੇਵ ਉਨਾਦਕਟ ਦੀ ਥਾਂ ਵਰੁਣ ਐਰੋਨ ਪਲੇਇੰਗ ਇਲੈਵਨ 'ਚ ਸ਼ਾਮਲ ਹੈ।

06:41PM

ਰਾਜਸਥਾਨ ਖ਼ਿਲਾਫ਼ ਵਿਰਾਟ ਕੋਹਲੀ ਦੀ ਕਪਤਾਨੀ ਦੀ ਪ੍ਰੀਖਿਆ ਹੋਵੇਗੀ ਪਰ ਟੀਮ ਲਈ ਉਨ੍ਹਾਂ ਦਾ ਬੱਲੇਬਾਜ਼ੀ ਕ੍ਰਮ ਕਾਫ਼ੀ ਚਿੰਤਾ ਦਾ ਵਿਸ਼ਾ ਹੈ। ਟੀਮ ਦੀ ਗੇਂਦਬਾਜ਼ੀ ਅਟੈਕ ਵੀ ਜਿਆਦਾ ਪ੍ਰਭਾਵਸ਼ਾਲੀ ਨ ਹੀਂ ਹੈ। ਪਿਛਲੇ ਤਿੰਨ ਮੈਚਾਂ 'ਚ ਪਾਰਥਿਵ ਨਾਲ ਤਿੰਨ ਬੱਲੇਬਾਜ਼ ਓਪਨਿੰਗ ਕਰ ਚੁੱਕੇ ਹਨ। ਜਿਸ 'ਚ ਵਿਰਾਟ ਵੀ ਸ਼ਾਮਲ ਹੈ ਪਰ ਹੁਣ ਤਕ ਟੀਮ ਨੂੰ ਸਹੀ ਓਪਨਰ ਨਹੀਂ ਮਿਲਿਆ ਹੈ। ਚਾਹਲ ਟੀਮ ਦੇ ਸਟਾਰ ਗੇਂਦਬਾਜ਼ ਹਨ ਪਰ ਡੈਥ ਓਵਰਾਂ 'ਚ ਚੰਗੀ ਗੇਂਦਬਾਜ਼ੀ ਕਰਨ ਵਾਲ ਗੇਂਦਬਾਜ਼ ਕੋਈ ਨਹੀਂ ਹੈ। ਜਿਸ ਨਾਲ ਟੀਮ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।

06:30PM

ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਤੇ ਆਈਪੀਐੱਲ ਦਾ 14ਵਾਂ ਮੁਕਾਬਲਾ ਰਾਤ ਅੱਠ ਵਜੇ ਤੋਂ ਖੇਡਿਆ ਜਾਵੇਗਾ। ਜੈਪੁਰ 'ਚ ਮੌਸਮ ਆਮ ਵਾਂਗ ਹੀ ਦੱਸਿਆ ਜਾ ਰਿਹਾ ਹੈ ਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਪਿੱਚ ਦੀ ਗੱਲ ਕਰੀਏ ਤਾਂ ਇਥੋਂ ਦੀ ਪਿੱਚ ਬੱਲੇਬਾਜ਼ਾਂ ਦੀ ਮਦਦ 'ਚ ਸਹਾਈ ਸਿੱਧ ਹੋਵੇਗੀ ਭਾਵ ਜ਼ਿਆਦਾ ਦੌੜਾਂ ਬਣਨਗੀਆਂ ਤੇ ਕ੍ਰਿਕਅ ਫੈਂਸ ਮੈਚ ਦਾ ਪੂਰਾ ਮਨੋਰੰਜਨ ਉਠਾਉਣਗੇ।

Posted By: Susheel Khanna