Menu
 • Punjabi Jagran

ਸੰਘਰਸ਼ਪੂਰਨ ਮੁਕਾਬਲੇ 'ਚ ਰਾਜਸਥਾਨ ਨੇ ਕੋਲਕਾਤਾ ਨੂੰ ਤਿੰਨ ਵਿਕਟਾਂ ਨਾਲ ਹਰਾਇਆ

Fri, 26 Apr 2019 12:32 AM (IST) |

ਹਾਈਲਾਈਟ

 1. ਦਿਨੇਸ਼ ਕਾਰਤਿਕ ਦੀ 97 ਦੌੜਾਂ ਦੀ ਪਾਰੀ ਵੀ ਨਾ ਜਿਤਾ ਸਕੀ ਟੀਮ ਨੂੰ
 2. ਕਰੋ ਜਾਂ ਮਰੋ ਦੇ ਮੁਕਾਬਲੇ 'ਚ ਰਾਜਸਥਾਨ ਨੇ ਮਾਰੀ ਬਾਜੀ
 3. ਰਾਜਸਥਾਨ ਵੱਲੋਂ ਰਿਆਨ ਪਰਾਗ ਨੇ ਖੇਡੀ 47 ਦੌੜਾਂ ਦੀ ਸ਼ਾਨਦਾਰ ਪਾਰੀ

ਕੇਕੇਆਰ ਖ਼ਿਲਾਫ਼ ਵੀਰਵਾਰ ਨੂੰ ਖੇਡੇ ਜਾ ਰਹੇ ਮੈਚ 'ਚ ਰਾਜਸਥਾਨ ਦੀ ਸ਼ੁਰੂਆਤ ਵਧੀਆ ਰਹੀ। ਜੋ ਅੰਤ ਤਕ ਕਾਇਮ ਰਹੀ ਤੇ ਟੀਮ ਨੇ ਤਿੰਨ ਵਿਕਟਾਂ ਨਾਲ ਕੋਲਕਾਤਾ ਦੀ ਟੀਮ ਨੂੰ ਹਰਾ ਦਿੱਤਾ। ਰਾਜਸਥਾਨ ਦੀ ਟੀਮ ਨੇ ਸਿਰਫ ਪੰਜ ਓਵਰਾਂ 'ਚ ਹੀ ਪੰਜਾਹ ਦੌੜਾਂ ਦਾ ਅੰਕੜਾ ਪਾਰ ਕਰ ਲਿਆ ਸੀ । ਰਹਾਣੇ ਦੀ ਵਿਕਟ ਡਿੱਗਣ ਨਾਲ ਟੀਮ 'ਤੇ ਸਕੋਰ ਬਣਾਉਣ ਦਾ ਦਬਾਅ ਆ ਗਿਆ ਪਰ ਟੀਮ ਦੇ ਸਾਥੀ ਖਿਡਾਰੀਆਂ ਨੇ ਜੁਝਾਰੂਪਣ ਵਿਖਾਉਂਦਿਆਂ ਆਖਰ 'ਚ ਰਿਆਨ ਪਰਾਗ ਦੀ 47 ਦੌੜਾਂ ਦੀ ਪਾਰੀ ਖੇਡੀ। ਜੋਰਫਾ ਆਰਚਰ ਨੇ ਵੀ 12 ਗੇਂਦਾਂ 'ਚ 27 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ ਤਕ ਪਹੁੰਚਾਇਆ। ਕੋਲਕਾਤਾ ਦੀ ਟੀਮ ਨੇ ਪਹਿਲਾਂ ਖੇਡਦਿਆਂ ਰਾਜਸਥਾਨ ਦੀ ਟੀਮ ਖ਼ਿਲਾਫ਼ 20 ਓਵਰਾਂ 'ਚ 175 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਮ ਵੱਲੋਂ ਕਪਤਾਨ ਦਿਨੇਸ਼ ਕਾਰਤਿਕ ਨੇ ਸ਼ਾਨਦਾਰ 97 ਦੌੜਾਂ ਬਣਾਈਆਂ। ਉਨ੍ਹਾਂ ਨੇ ਸਿਰਫ 50 ਗੇਂਦਾਂ ਦੀ ਆਪਣੀ ਪਾਰੀ 'ਚ 9 ਛੱਕੇ ਤੇ 7 ਚੌਕੇ ਲਾਏ। ਸਿਰਫ ਦਿਨੇਸ਼ ਕਾਰਤਿਕ ਹੀ ਰਾਜਸਥਾਨ ਦੇ ਗੇਂਦਬਾਜ਼ਾਂ ਦਾ ਡਟ ਕੇ ਮੁਕਾਬਲਾ ਕਰ ਸਕਿਆ ਬਾਕੀ ਕੋਈ ਬੱਲੇਬਾਜ਼ ਵੱਡਾ ਸਕੋਰ ਨਹੀਂ ਖੜ੍ਹਾ ਕਰ ਸਕਿਆ। ਇਸ ਮੈਚ 'ਚ ਰਾਜਸਥਾਨ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾਫ਼ੈਸਲਾ ਕੀਤਾ ਹੈ। ਇਸ ਮੈਚ 'ਚ ਰਾਜਸਥਾਨ ਨੇ ਦੋ ਬਦਲਾਅ ਕੀਤੇ ਹਨ। ਓਸ਼ੇਨ ਥੋਮਸ ਅੱਜ ਰਾਜਸਥਾਨ ਲਈ ਆਈਪੀਐੱਲ 'ਚ ਡੈਬਿਊ ਕੀਤਾ। ਰਾਜਸਥਾਨ ਦੀ ਤਰ੍ਹਾਂ ਕੋਲਕਾਤਾ ਨੇ ਵੀ ਦੋ ਬਦਲਾਅ ਕੀਤੇ।

26 Apr,2019
 • 11:47 PM

  11:52PM
  ਰਾਜਸਥਾਨ ਦੀ ਟੀਮ ਨੇ ਚਾਰ ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਜਿੱਤ ਲਿਆ। ਟੀਮ ਵੱਲੋਂ ਆਖਰੀ ਪਲਾਂ ਚ ਜੋਰਫਾ ਆਰਚਰ ਨੇ 12 ਗੇਂਦਾਂ ਚ 27 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਮੈਚ ਜਿਤਾ ਦਿੱਤਾ। ਟੀਮ ਨੇ ਕੋਲਕਾਤਾ ਹੱਥੋਂ ਮੈਚ ਤਿੰਨ ਵਿਕਟਾਂ ਬਾਕੀ ਰਹਿੰਦਿਆਂ ਜਿੱਤ ਲਿਆ।

 • 11:40 PM

  11: 45PM
  ਰਾਜਸਥਾਨ ਦੀ ਟੀਮ ਨੂੰ ਆਖਰੀ ਪਲਾਂ ਚ ਲੱਗਾ ਝਟਕਾ, ਰਿਆਨ ਪਰਾਗ 47 ਦੌੜਾਂ ਬਣਾ ਕੇ ਰਸੇਲ ਦੀ ਗੇਂਦ ਤੇ ਹਿੱਟ ਵਿਕਟ ਹੋ ਗਏ। ਉਨ੍ਹਾਂ ਨੇ ਆਪਣੀ ਪਾਰੀ ਚ ਦੋ ਛੱਕੇ ਤੇ ਪੰਜ ਚੌਕੇ ਲਾਏ। ਉਨ੍ਹਾਂ ਦੀ ਥਾਂ ਤੇ ਬੱਲੇਬਾਜ਼ੀ ਕਰਨ ਲਈ ਜੈਦੇਵ ਉਨਾਦਕਟ ਆਏ ਹਨ।

 • 11:30 PM

  11:36PM
  17 ਓਵਰਾਂ ਦਾ ਖੇਡ ਖ਼ਤਮ। ਰਿਆਨ ਪਰਾਗ 29 ਦੌੜਾਂ ਬਣਾ ਕੇ ਖੇਡ ਰਹੇ ਹਨ ਤੇ ਉਨ੍ਹਾਂ ਨਾਲ ਜੋਰਫ਼ਾ ਆਰਚਰ 14 ਦੌੜਾਂ ਬਣਾ ਕੇ ਖੇਡ ਰਹੇ ਹਨ। ਟੀਮ ਨੂੰ ਜਿੱਤ ਲਈ 16 ਗੇਂਦਾਂ ਚ  29 ਦੌੜਾਂ ਦੀ ਜ਼ਰੂਰਤ ਹੈ।

 • 11:23 PM

  11: 29PM
  ਸ਼੍ਰੇਅਸ ਗੋਪਾਲ 9 ਗੇਂਦਾਂ ਚ 18 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਪਰਾਦੀਸ਼ ਨੇ ਸ਼ੁੱਭਨਮ ਗਿੱਲ ਦੇ ਹੱਥੋਂ ਕੈਚ ਕਰਵਾਇਆ।

 • 11:17 PM

  11:23PM
  ਰਾਜਸਥਾਨ ਦੀ ਟੀਮ ਨੇ 15 ਓਵਰਾਂ ਚ 122 ਦੌੜਾਂ ਬਣਾ ਲਈਆਂ ਹਨ। ਸ਼੍ਰੇਅਸ ਗੋਪਾਲ ਸੱਤ ਗੇਂਦਾਂ ਚ 14 ਦੌੜਾਂ ਅਤੇ ਰਿਆਨ ਪਰਾਗ 20 ਦੌੜਾਂ ਬਣਾ ਕੇ ਖੇਡ ਰਹੇ ਹਨ। ਟੀਮ ਨੂੰ ਜਿੱਤ ਲਈ 30 ਗੇਂਦਾਂ ਚ 54 ਦੌੜਾਂ ਦੀ ਜ਼ਰੂਰਤ ਹੈ।

 • 11:09 PM

  10:15PM
  ਬਿੰਨੀ ਦੇ ਆਊਟ ਹੋਣ ਤੋਂ ਬਾਅਦ ਸ਼੍ਰੇਅਸ ਗੋਪਾਲ ਕ੍ਰੀਜ ਤੇ ਆਏ ਹਨ। ਟੀਮ ਦਾ ਸਕੋਰ 14 ਓਵਰਾਂ ਦੀ ਸਮਾਪਤੀ ਤੋਂ ਬਾਅਦ 104 ਦੌੜਾਂ। ਰਿਆਨ ਪਰਾਗ 18 ਤੇ ਗੋਪਾਲ 02 ਦੌੜਾਂ ਬਣਾ ਕੇ ਖੇਡ ਰਹੇ ਹਨ।

 • 11:00 PM

  11:06PM
  12 ਓਵਰਾਂ ਦਾ ਖੇਡ ਖ਼ਤਮ। ਚਾਰ ਵਿਟਕਾਂ ਦੇ ਨੁਕਸਾਨ ਤੇ ਰਾਜਸਥਾਨ ਦਾ ਸਕੋਰ 96 ਦੌੜਾਂ। ਪਰਾਗ 14 ਤੇ ਸਟੁਅਰਟ ਬਿੰਨੀ 9 ਦੌੜਾਂ ਬਣਾ ਕੇ ਖੇਡ ਰਹੇ ਹਨ।

 • 10:56 PM

  11: 02PM
  ਰਾਜਸਥਾਨ ਨੂੰ ਚੌਥਾ ਝਟਕਾ ਬੇਨ ਸਟੋਕਸ ਦੇ ਰੂਪ ਚ ਲੱਗਾ । ਉਹ  11 ਦੌੜਾਂ ਬਣਾ ਕੇ ਚਾਵਲਾ ਦੀ ਗੇਂਦ ਤੇ ਰਸੇਲ ਨੂੰ ਕੈਚ ਦੇ ਬੈਠੇ। ਸਟੋਕਸ ਦੇ ਆਊਟ ਹੋਣ ਤੋਂ ਬਾਅਦ ਸਟੂਅਰਟ ਬਿੰਨੀ ਉਨ੍ਹਾਂ ਦੀ ਥਾਂ ਤੇ ਖੇਡਣ ਆਏ ਹਨ।

 • 10:51 PM

  10:58PM
  ਰਾਜਸਥਾਨ ਦੀ ਟੀਮ ਨੇ 10 ਓਵਰਾਂ ਚ ਤਿੰਨ ਵਿਕਟਾਂ ਦੇ ਨੁਕਸਾਨ ਤੇ 7
  8 ਦੌੜਾਂ ਬਣਾ ਲਈਆਂ ਹਨ। 

 • 10:49 PM

  10:55PM
  ਇਸ ਵੇਲੇ ਰਾਜਸਥਾਨ ਵੱਲੋਂ ਕ੍ਰੀਜ ਤੇ ਬੇਨ ਸਟੋਕਸ ਤੇ ਰਿਆਨ ਪਰਾਗ ਖੇਡ ਰਹੇ ਹਨ। ਸਟੋਕਸ 11 ਤੇ ਪਰਾਗ 4 ਦੌੜਾਂ ਬਣਾ  ਕੇ ਕ੍ਰੀਜ ਤੇ ਡਟੇ ਹੋਏ ਹਨ।

 • 10:47 PM

  10:52PM
  ਰਾਜਸਥਾਨ ਦੀ ਟੀਮ ਦੇ ਤਿੰਨ ਖਿਡਾਰੀਆਂ ਨੂੰ ਗੁਆ ਕੇ 9 ਓਵਰਾਂ ਚ 68 ਦੌੜਾਂ ਲਈਆਂ ਹਨ। ਕਪਤਾਨ ਸਮਿੱਥ ਵੀ ਸਸਤੇ ਚ ਹੀ ਆਊੁਟ ਹੋ ਗਏ। ਉਨ੍ਹਾਂ ਨੇ ਸਿਰਫ ਦੋ ਦੌੜਾਂ ਹੀ ਬਣਾਈਆਂ।

 • 10:24 PM

  10:29PM
  ਰਾਜਸਥਾਨ ਨੂੰ ਲੱਗਾ ਪਹਿਲਾ ਝਟਕਾ, ਰਹਾਣੇ ਆਊਟ।  ਰਹਾਣੇ ਨੇ  21ਗੇਂਦਾਂ ਦੀ ਆਪਣੀ ਪਾਰੀ ਚ 34 ਦੌੜਾਂ ਬਣਾਈਆਂ। ਉਨ੍ਹਾਂ  ਨੇ ਪੰਜ ਚੌਕੇ ਤੇ ਇਕ ਛੱਕਾ ਲਾਇਆ।

 • 10:17 PM

 • 10:17 PM

  10:23PM
  ਚਾਰ ਓਵਰਾਂ ਦਾ ਖੇਡ ਖ਼ਤਮ। ਰਾਜਸਥਾਨ ਨੇ ਬਿਨਾਂ ਕਿਸੇ ਨੁਕਸਾਨ ਦੇ ਬਣਾਈਆਂ 36 ਦੌੜਾਂ। ਰਹਾਣੇ 17 ਤੇ ਸੰਜੂ ਸੈਮਸਨ 19 ਦੌੜਾਂ ਬਣਾ ਕੇ ਖੇਡ ਰਹੇ ਹਨ। 

 • 10:13 PM

  10:19PM
  ਤਿੰਨ ਓਵਰਾਂ ਦਾ ਖੇਡ ਖ਼ਤਮ। ਰਾਜਸਥਾਨ ਨੇ ਬਿਨਾਂ ਕਿਸੇ ਨੁਕਸਾਨ ਦੇ ਬਣਾਈਆਂ 30 
  ਦੌੜਾਂ

 • 10:07 PM

  10:13PM
  ਰਾਜਸਥਾਨ  ਦੀ ਟੀਮ ਨੇ ਦੋ ਓਵਰਾਂ ਚ ਬਣਾਈਆਂ 17 ਦੌੜਾਂ। ਰਹਾਣੇ 10 ਤੇ ਸੰਜੂ ਸੈਮਸਨ 07 ਦੌੜਾਂ ਬਣਾ ਕੇ ਖੇਡ ਰਹੇ ਹਨ।

 • 10:01 PM

  10:07PM
  ਰਾਜਸਥਾਨ ਦੀ ਟੀਮ ਵੱਲੋਂ ਪਾਰੀ ਦੀ ਸ਼ੁਰੂਆਤ ਕਰਨ ਲਈ ਅਜਿੰਕਿਆ ਰਹਾਣੇ ਤੇ ਸੰਜੂ ਸੈਮਸਨ ਆਏ ਹਨ। ਰਹਾਣੇ ਬਹੁਤ ਹੀ ਵਧੀਆ ਫਾਰਮ ਚ ਚੱਲ ਰਹੇ ਹਨ। ਉਨ੍ਹਾਂ ਨੇ ਪਿਛਲੇ ਮੈਚ ਚ ਸੈਂਕੜਾ ਲਾਇਆ ਸੀ। 

 • 09:47 PM

  09: 52PM
  ਕੋਲਕਾਤਾ ਦੀ ਟੀਮ ਨੇ 20 ਓਵਰਾਂ ਚ ਛੇ ਵਿਕਟਾਂ ਦੇ ਨੁਕਸਾਨ ਤੇ 175 ਦੌੜਾਂ ਬਣਾਈਆਂ। ਕਪਤਾਨ ਦਿਨੇਸ਼ ਕਾਰਤਿਕ ਨੇ ਕਪਤਾਨੀ ਪਾਰੀ ਖੇਡਦਿਆਂ 50 ਗੇਂਦਾਂ ਚ 97 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਚ 9 ਛੱਕੇ ਤੇ 7 ਚੌਕੇ ਲਾਏ।

 • 09:34 PM

  09: 40PM
  ਬ੍ਰੈਥਵੇਟ ਦੇ ਆਊਟ ਹੋਣ ਤੋਂ ਬਾਅਦ ਰਿੰਕੂ ਸਿੰਘ ਕ੍ਰੀਜ ਤੇ ਹਨ। ਕਪਤਾਨ ਦਿਨੇਸ਼ ਕਾਰਤਿਕ 42  ਗੇਂਦਾਂ ਚ 67 ਦੌੜਾਂ ਬਣਾ ਕੇ ਖੇਡ ਰਹੇ ਹਨ। ਉਨ੍ਹਾਂ ਨੇ ਹੁਣ ਤਕ ਆਪਣੀ ਪਾਰੀ ਚ ਪੰਜ ਛੱਕੇ ਤੇ ਛੇ ਚੌਕੇ ਲਾਏ ਹਨ।

   

 • 09:30 PM

  09:36PM
  ਕੋਲਕਾਤਾ ਦੇ ਛੇਵੇਂ ਖਿਡਾਰੀ ਦੇ ਰੂਪ ਚ ਕਾਰਲੋਸ ਬ੍ਰੈਥਵੇਟ ਆਊਟ। ਕਾਰਲੋਸ ਨੇ ਤਿੰਨ ਗੇਂਦਾਂ ਚ ਪੰਜ ਦੌੜਾਂ ਬਣਾਈਆਂ।

 • 09:22 PM

  09:28PM
  ਧਾਕੜ ਬੱਲੇਬਾਜ਼ ਆਂਦਰੇ ਰਸੇਲ ਦਾ ਧੂੜ ਧੜੱਕਾ ਅੱਜ ਵੇਖਣ ਨੂੰ ਨਹੀਂ ਮਿਲਿਆ। ਰਸੇਲ 14 ਗੇਂਦਾਂ ਚ 14 ਦੌੜਾਂ ਬਣਾ ਕੇ ਥਾਮਸ ਦੀ ਗੇਂਦ ਤੇ ਰਿਆਨ ਪਰਾਗ ਨੂੰ ਕੈਚ ਦੇ ਬੈਠਾ।

 • 09:17 PM

  09:23PM
  ਦਿਨੇਸ਼ ਕਾਰਤਿਕ ਦੀ ਫਿਫਟੀ। ਕਾਰਤਿਕ ਨੇ 35 ਗੇਂਦਾਂ ਚ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਅਰਧ ਸੈਂਕੜਾ ਬਣਾਇਆ

 • 09:15 PM

  09:20PM
  ਦਿਨੇਸ਼ ਕਾਰਤਿਕ ਅਪਾਣੀਆਂ ਪੰਜਾਹ ਦੌੜਾਂ ਤੋਂ ਇਕ ਦੌੜ ਦੂਰ। ਟੀਮ ਨੇ 16 ਓਵਰਾਂ ਚ ਬਣਾਈਆਂ 115 ਦੌੜਾਂ।

 • 09:11 PM

  09:17PM
  ਕੋਲਕਾਤਾ  ਦੀ ਟੀਮ ਨੇ 15 ਓਵਰਾਂ ਚ 100 ਦੌੜਾਂ ਦਾ ਅੰਕੜਾ ਪਾਰ  ਕਰ ਲਿਆ ਹੈ। ਕ੍ਰੀਜ ਤੇ ਦਿਨੇਸ਼ ਕਾਰਤਿਕ ਤੇ ਆਦਰੇ ਰਸੇਲ ਖੇਡ ਰਹੇ ਹਨ।

 • 09:02 PM

  09:07PM
  ਕੋਲਕਾਤਾ ਨੇ 14 ਓਵਰਾਂ ਚ ਚਾਰ ਵਿਕਟਾਂ ਦੇ ਨੁਕਸਾਨ ਤੇ 96 ਦੌੜਾਂ ਬਣਾ ਲਈਆਂ ਹਨ। ਕਪਤਾਨ ਦਿਨੇਸ਼ ਕਾਰਤਿਕ ਕਾਫੀ ਹਮਲਾਵਰ ਤਰੀਕੇ ਨਾਲ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ 30 ਗੇਂਦਾਂ ਚ 41 ਦੌੜਾਂ ਦੀ ਆਪਣੀ ਪਾਰੀ ਚ ਤਿੰਨ ਛੱਕੇ ਤ ਚਾਰ ਚੌਕੇ ਲਾਏ ਹਨ।

 • 08:56 PM

  09:02PM
  ਦਿਨੇਸ਼ ਕਾਰਤਿਕ 23 ਗੇਂਦਾਂ ਚ 30 ਦੌੜਾਂ ਬਣਾ ਕੇ ਖੇਡ ਰਹੇ ਹਨ ਜਦੋਂਕਿ ਨਰਾਇਣ ਦੇ ਆਊਟ ਹੋਣ ਤੋਂ ਬਾਅਦ ਖੇਡਣ ਆਏ ਰਸੇਲ ਤਿੰਨ ਗੇਂਦਾਂ ਚ ਦੋ ਦੌੜਾਂ ਬਣਾ ਕੇ ਖੇਡ ਰਹੇ ਹਨ।

 • 08:53 PM

  08:59PM
  ਸੁਨੀਲ ਨਾਰਾਇਣ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ ਤੇ ਧਾਕੜ ਬੱਲੇਬਾਜ਼ ਆਂਦਰੇ ਰਸੇਲ ਬੱਲੇਬਾਜ਼ੀ ਕਰਨ ਲਈ ਆਏ ਹਨ।

 • 08:49 PM

  08: 54PM
  11ਵੇਂ ਓਵਰ ਚ ਕੋਲਕਾਤਾ ਦੀ ਟੀਮ ਨੇ ਸਕੋਰ ਚ ਚੋਖਾ ਵਾਧਾ ਕੀਤਾ ਤੇ ਟੀਮ ਲਈ 11 ਓਵਰ ਕਾਫ਼ੀ ਫਾਇਦੇ ਵਾਲਾ ਸਾਬਿਤ ਹੋਇਆ। ਪਰ ਜ਼ਿਆਦਾ ਸਕੋਰ ਬਣਾਉਣ ਦੇ ਚੱਕਰ ਚ 12ਵੇਂ ਓਵਰ  ਇਕ ਦੌੜ ਲੈਣ ਦੇ ਚੱਕਰ ਚ ਸੁਨੀਲ ਨਰਾਇਣ ਰਨ ਆਊਟ ਹੋ ਗਏ। ਨਰਾਇਣ ਨੇ ਅੱਠ ਗੇਂਦਾਂ ਚ 11  ਦੌੜਾਂ ਬਣਾਈਆਂ।

 • 08:45 PM

  08: 50PM
  ਗਿਆਰਾਂ ਓਵਰ ਕੋਲਕਾਤਾ ਦੀ ਟੀਮ ਲਈ ਫਾਇਦੇਮੰਦ ਰਿਹਾ। ਕਪਤਾਨ ਦਿਨੇਸ਼ ਕਾਰਤਿਕ ਨੇ ਇਸ ਓਵਰ ਚ ਦੋ ਚੌਕੇ ਲਾਏ। ਇਸ ਤਰ੍ਹਾਂ ਗਿਆਰਾਂ ਓਵਰਾਂ ਦੇ ਖੇਡ ਦੀ ਸਮਾਪਤੀ ਤੋਂ ਬਾਅਦ  ਟੀਮ ਦਾ ਸਕੋਰ 74 ਦੌੜਾਂ।

 • 08:41 PM

  08 : 47PM
  ਕੋਲਕਾਤਾ ਦੀ ਟੀਮ ਪਾਵਰ ਪਲੇਅ ਦਾ ਲਾਭ ਨਾ ਉਠਾ ਸਕੀ ਤੇ ਸਕੋਰ ਬਣਾਉਣ ਦੀ ਬਜਾਏ ਤਿੰਨ ਵਿਕਟਾਂ ਗੁਆ ਬੈਠੀ। ਟੀਮ ਨੇ 10 ਓਵਰਾਂ ਚ ਤਿੰਨ ਵਿਕਟਾਂ ਦੇ ਨੁਕਸਾਨ ਤੇ 49 ਦੌੜਾਂ ਬਣਾ ਲਈਆਂ ਹਨ।

 • 08:38 PM

  08: 44PM
  ਰਾਣਾ ਦੇ ਆਊਟ ਹੋਣ ਤੋਂ ਬਾਅਦ ਸੁਨੀਲ ਨਰਾਇਣ ਕ੍ਰੀਜ਼ ਤੇ ਆਏ ਹਨ। ਦਿਨੇਸ਼ ਕਾਰਤਿਕ ਅੱਠ ਗੇਂਦਾਂ ਚ 2 ਦੌੜਾਂ ਤੇ ਨਰਾਇਣ 5 ਗੇਂਦਾਂ ਚ 5 ਦੌੜਾਂ ਬਣਾ ਕੇ ਖੇਡ ਰਹੇ ਹਨ।

 • 08:34 PM

  08: 40 PM
  ਨਿਤਿਸ਼ ਰਾਣਾ ਵੀ  21 ਦੌੜਾਂ ਬਣਾ ਕੇ ਹੋਇਆ ਆਊਟ, ਸ਼੍ਰੇਅਸ ਗੋਪਾਲ ਨੇ ਰਾਣਾ ਨੂੰ ਆਰੋਨ ਦੇ ਹੱਥੋਂ ਕੈਚ ਕਰਵਾ ਕੇ ਉਸ ਦੀ ਪਾਰੀ ਦਾ ਅੰਤ ਕੀਤਾ।

 • 08:29 PM

  08:35PM

  ਕੋਲਕਾਤਾ ਨੇ ਸੱਤ ਓਵਰਾਂ ਚ40 ਦੌੜਾਂ ਬਣਾ ਲਈਆਂ ਹਨ। ਰਾਣਾ 20 ਤੇ ਕਪਤਾਨ ਕਾਰਤਿਕ ਕ੍ਰੀਜ਼ ਤੇ ਬਿਨਾਂ ਕੋਈ ਦੌੜ ਬਣਾ ਕੇ ਉਸ ਦਾ ਸਾਥ ਨਿਭਾ ਰਹੇ ਹਨ।

 • 07:55 PM

  ਰਾਜਸਥਾਨ ਦੀ ਪਲੇਇੰਗ ਇਲਵੈਨ

  ਸਟੀਵ ਸਿਮਥ, ਅਜਿਕੈ ਰਹਾਨੇ, ਸੰਜੂ ਸੈਮਸਨ, ਬੇਨ ਸਟੋਕਸ, ਓਸ਼ੈਨ ਥੋਮਸ, ਸਟੂਅਰਟ ਬਿਨੀ, ਰਿਆਨ ਪਰਾਗ, ਜੋਰਫਾ ਆਰਚਰ, ਸ਼ੇਅਰਸ ਗੋਪਾਲ, ਜੈਦੇਵ ਉਨਾਦਕਟ ਤੇ ਵਰੂਣ ਆਰੋਨ। 

 • 07:53 PM

  ਕੋਲਕਾਤਾ ਦੀ ਪਲੇਇੰਗ ਇਲੈਵਨ

  ਕ੍ਰਿਸ ਲਿਨ, ਸੁਨੀਲ ਨਰੇਣ, ਰਿੰਕੂ ਸਿੰਘ, ਸ਼ੁੱਭਮਨ ਗਿੱਲ, ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ, ਆਂਦਰੇ ਰਸੇਲ, ਕਾਰਲੋਸ ਬ੍ਰੈਥਵੇਟ, ਪਿਊਸ਼ ਚਾਵਲਾ, ਕੁਲਦੀਪ ਯਾਦਵ, ਯਾਰਾ ਪ੍ਰਥਵੀਰਾਜ ਤੇ ਪ੍ਰਸਿੱਧ ਕ੍ਰਿਸ਼ਨਾ। 
   

ਤਾਜ਼ਾ ਖ਼ਬਰਾਂ

This website uses cookie or similar technologies, to enhance your browsing experience and provide personalised recommendations. By continuing to use our website, you agree to our Privacy Policy and Cookie Policy.OK