ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਕਿਹਾ ਕਿ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੇ ਸ਼ਾਂਤ ਵਤੀਰੇ ਤੋਂ ਸਿੱਖਣ ਦੇ ਨਾਲ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਨਾ ਵੀ ਸਿੱਖ ਲਿਆ ਹੈ। ਕੇਰਲ ਦੇ ਇਸ ਨੌਜਵਾਨ ਕ੍ਰਿਕਟਰ ਦੀ ਰਾਹੁਲ ਦ੍ਰਾਵਿੜ ਤੇ ਗੌਤਮ ਗੰਭੀਰ ਵਰਗੇ ਦਿੱਗਜਾਂ ਨੇ ਕਾਫੀ ਤਾਰੀਫ਼ ਕੀਤੀ ਹੈ ਪਰ ਪਿਛਲੇ ਪੰਜ ਸਾਲ ਵਿਚ ਉਹ ਸਿਰਫ਼ ਚਾਰ ਟੀ-20 ਮੈਚ ਹੀ ਖੇਡ ਸਕੇ ਹਨ। ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਦੇ ਇਕ ਪਾਡਕਾਸਟ ਵਿਚ ਕਿਹਾ ਕਿ ਮੈਂ ਆਪਣੀ ਤਾਕਤ 'ਤੇ ਫੋਕਸ ਕਰਨਾ ਤੇ ਗ਼ਲਤੀਆਂ ਤੋਂ ਸਬਕ ਲੈਣਾ ਸਿੱਖ ਲਿਆ ਹੈ। ਮੈਂ ਟੀਮ ਲਈ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਨਾਲ ਹੀ ਬੱਲੇਬਾਜ਼ੀ ਦੌਰਾਨ ਧੋਨੀ ਵਾਂਗ ਆਪਣੇ ਜਜ਼ਬਾਤ 'ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰਦਾ ਹਾਂ।