ਕੋਲੰਬੋ (ਪੀਟੀਆਈ) : ਵਿਕਟਕੀਪਰ ਬੱਲੇਬਾਜ਼ ਕੁਸ਼ਲ ਪਰੇਰਾ ਨੂੰ ਬੰਗਲਾਦੇਸ਼ ਖ਼ਿਲਾਫ਼ ਇਸ ਮਹੀਨੇ ਹੋਣ ਵਾਲੀ ਵਨ ਡੇ ਸੀਰੀਜ਼ ਲਈ ਬੁੱਧਵਾਰ ਨੂੰ ਸ੍ਰੀਲੰਕਾ ਦੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਕੁਸ਼ਲ ਮੇਂਡਿਸ ਉੱਪ ਕਪਤਾਨ ਹੋਣਗੇ। ਪਰੇਰਾ ਨੇ ਸ੍ਰੀਲੰਕਾ ਵੱਲੋਂ 101 ਵਨ ਡੇ, 22 ਟੈਸਟ ਤੇ 47 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।

ਉਨ੍ਹਾਂ ਨੂੰ ਦਿਮੁਥ ਕਰੁਣਾਰਤਨੇ ਦੀ ਥਾਂ 'ਤੇ ਕਪਤਾਨ ਬਣਾਇਆ ਗਿਆ ਹੈ। ਕਰੁਣਾਰਤਨੇ ਤੋਂ ਇਲਾਵਾ ਸੀਨੀਅਰ ਹਰਫ਼ਨਮੌਲਾ ਏਂਜੇਲੋ ਮੈਥਿਊਜ, ਸਿਖਰਲੇ ਬੱਲੇਬਾਜ਼ ਲਾਹਿਰੂ ਥਿਰਿਮਾਨੇ ਤੇ ਵਿਕਟਕੀਪਰ ਦਿਨੇਸ਼ ਚਾਂਦੀਮਲ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਟੀਮ ਵਿਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਟੀਮ 16 ਮਈ ਨੂੰ ਬੰਗਲਾਦੇਸ਼ ਰਵਾਨਾ ਹੋਵੇਗੀ ਤੇ ਢਾਕਾ ਵਿਚ 23, 25 ਤੇ 28 ਮਈ ਨੂੰ ਤਿੰਨ ਵਨ ਡੇ ਮੈਚ ਖੇਡੇਗੀ।

ਟੀਮ 'ਚ ਸ਼ਾਮਲ ਕੀਤੇ ਗਏ ਖਿਡਾਰੀ

ਕੁਸ਼ਲ ਪਰੇਰਾ (ਕਪਤਾਨ), ਕੁਸ਼ਲ ਮੇਂਡਿਸ, ਦਨੁਸ਼ਕਾ ਗੁਣਾਤਿਲਕਾ, ਧਨੰਜੇ ਡਿਸਿਲਵਾ, ਪਥੁਮ ਨਿਸਾਂਕਾ, ਦਾਸੁਨ ਸ਼ਨਾਕਾ, ਏਸ਼ੇਨ ਬੰਡਾਰਾ, ਵਾਨਿੰਦੂ ਹਸਰੰਗਾ, ਇਸੁਰੂ ਉਦਾਨਾ, ਅਕੀਲਾ ਧਨੰਜੇ, ਨਿਰੋਸ਼ਨ ਡਿਕਵੇਲਾ, ਦੁਸ਼ਮੰਤਾ ਚਮੀਰਾ, ਰਮੇਸ਼ ਮੇਂਡਿਸ, ਅਸੀਤਾ ਫਰਨਾਂਡੋ, ਲਕਸ਼ਨ ਸੰਦਾਕਨ, ਚਮਿਕਾ ਕਰੁਣਾਰਤਨੇ, ਬਿਨੁਰਾ ਫਰਨਾਂਡੋ ਤੇ ਸ਼ਿਰਨ ਫਰਨਾਂਡੋ।