style="text-align: justify;"> ਨਵੀਂ ਦਿੱਲੀ : ਸ੍ਰੀਲੰਕਾ ਦੇ ਦਿੱਗਜ ਬੱਲੇਬਾਜ਼ ਕੁਮਾਰ ਸੰਗਾਕਾਰਾ ਨੂੰ ਆਈਪੀਐੱਲ ਦੀ ਫਰੈਂਚਾਈਜ਼ੀ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਅਗਲੇ ਸੈਸ਼ਨ ਲਈ ਕ੍ਰਿਕਟ ਡਾਇਰੈਕਟਰ ਨਿਯੁਕਤ ਕੀਤਾ ਹੈ। ਸੰਗਾਕਾਰਾ ਨੂੰ ਫਰੈਂਚਾਈਜ਼ੀ ਲਈ ਮੈਦਾਨ ਤੋਂ ਇਲਾਵਾ ਕ੍ਰਿਕਟ ਨਾਲ ਜੁੜੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ। ਇਨ੍ਹਾਂ ਵਿਚ ਕੋਚਿੰਗ ਢਾਂਚਾ, ਨਿਲਾਮੀ ਯੋਜਨਾ, ਟੀਮ ਰਣਨੀਤੀ, ਯੋਗਤਾ ਭਾਲ ਤੇ ਵਿਕਾਸ ਅਤੇ ਨਾਗਪੁਰ ਵਿਚ ਰਾਇਲਜ਼ ਅਕੈਡਮੀ ਦਾ ਵਿਕਾਸ ਵੀ ਸ਼ਾਮਲ ਹੈ।