ਜੇਐੱਨਐੱਨ, ਕਾਨਪੁਰ : ਭਾਰਤੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਮੌਜੂਦਾ ਸਮੇਂ ਕੰਗਾਰੂ ਟੀਮ ਦਾ ਤੋੜ ਲੱਭਣ 'ਚ ਲੱਗੇ ਹਨ ਤੇ ਨਾਲ ਹੀ ਗੇਂਦ 'ਤੇ ਲਾਰ ਜਾਂ ਪਸੀਨਾ ਲਾਏ ਬਿਨਾਂ ਹੀ ਅਭਿਆਸ ਕਰ ਰਹੇ ਹਨ। ਉਹ ਕੋਚ ਕਪਿਲ ਦੇਵ ਪਾਂਡੇਯ ਦੇ ਮਾਰਗਦਰਸ਼ਨ 'ਚ ਆਸਟ੍ਰੇਲੀਆਈ ਕ੍ਰਿਕਟਰਾਂ ਦੇ ਵੀਡੀਓ ਦੇਖ ਕੇ ਆਗਾਮੀ ਸੀਰੀਜ਼ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਨ। ਉਨ੍ਹਾਂ ਦਾ ਸਾਰਾ ਧਿਆਨ ਕੰਗਾਰੂ ਬੱਲੇਬਾਜ਼ਾਂ ਨੂੰ ਚਾਈਨਾਮੈਨ ਗੇਂਦਬਾਜ਼ੀ 'ਚ ਫਸਾਉਣ 'ਤੇ ਰਹੇਗਾ।

ਕੋਚ ਕਪਿਲ ਦੇਵ ਪਾਂਡੇਯ ਨੇ ਦੱਸਿਆ ਕਿ ਲਾਕਡਾਊਨ ਕਾਰਨ ਕੁਲਦੀਪ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹੇ ਹਨ। ਹੁਣ ਉਹ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੀ ਸੀਰੀਜ਼ 'ਚ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ 'ਚ ਲੱਗੇ ਹਨ। ਉਹ ਆਸਟ੍ਰੇਲੀਆਈ ਬੱਲੇਬਾਜ਼ਾਂ ਦੇ ਪੁਰਾਣੇ ਵੀਡੀਓ ਦੇਖ ਕੇ ਆਪਣੀ ਗੇਂਦਬਾਜ਼ੀ 'ਚ ਵਿਭਿੰਨਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ। ਕੋਚ ਨੇ ਦੱਸਿਆ ਕਿ ਕੁਲਦੀਪ ਸ਼ੁਰੂ ਤੋਂ ਹੀ ਆਸਟ੍ਰੇਲੀਆ ਖ਼ਿਲਾਫ਼ ਮਜ਼ਬੂਤ ਸਥਿਤੀ 'ਚ ਰਹੇ ਹਨ। ਕੋਰੋਨਾ ਕਾਰਨ ਗੇਂਦ 'ਤੇ ਲਾਰ ਜਾਂ ਪਸੀਨਾ ਨਾ ਲਗਾ ਸਕਣ ਕਾਰਨ ਉਹ ਬਿਨਾਂ ਇਸ ਦੇ ਹੀ ਗੇਂਦਬਾਜ਼ੀ ਦਾ ਅਭਿਆਸ ਕਰਨ ਦੀ ਆਦਤ ਪਾ ਰਹੇ ਹਨ। ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਧਿਆਨ ਮੈਚ 'ਚ ਬਿਹਤਰ ਕਰਨ 'ਤੇ ਹੋਵੇਗਾ।